ਹੈਦਰਾਬਾਦ: ਅੱਜ ਕੱਲ੍ਹ ਚਮੜੀ ਦੀ ਐਲਰਜੀ ਆਮ ਹੋ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਕੁਝ ਖਾਣਿਆਂ, ਕਰੀਮਾਂ, ਨਕਲੀ ਗਹਿਣਿਆਂ ਕਾਰਨ ਚਮੜੀ 'ਤੇ ਐਲਰਜੀ ਹੋ ਜਾਂਦੀ ਹੈ। ਇਸ ਕਾਰਨ ਚਮੜੀ 'ਤੇ ਧੱਫੜ, ਫਿਣਸੀਆਂ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਮੜੀ ਦੀ ਐਲਰਜੀ ਤੋਂ ਪੀੜਤ ਲੋਕ ਘਰ 'ਚ ਉਪਲਬਧ ਕੁਝ ਚੀਜ਼ਾਂ ਨਾਲ ਤੁਰੰਤ ਰਾਹਤ ਪਾ ਸਕਦੇ ਹਨ।
ਚਮੜੀ ਦੀ ਐਲਰਜ਼ੀ ਤੋਂ ਰਾਹਤ ਪਾਉਣ ਦੇ ਤਰੀਕੇ:
ਨਿੰਮ:ਨਿੰਮ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦਗਾਰ ਹੁੰਦਾ ਹੈ। ਨਿੰਮ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਚਮੜੀ ਦੀ ਐਲਰਜੀ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਐਲਰਜੀ ਵਾਲੀ ਥਾਂ 'ਤੇ ਨਿੰਮ ਦਾ ਤੇਲ ਲਗਾਓ ਅਤੇ 15 ਤੋਂ 20 ਮਿੰਟ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ। ਨਿੰਮ ਦੇ ਤੇਲ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਖੁਜਲੀ ਅਤੇ ਧੱਫੜ ਤੋਂ ਰਾਹਤ ਮਿਲਦੀ ਹੈ। ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਨਹਾਉਣ ਨਾਲ ਵੀ ਚਮੜੀ ਦੀ ਐਲਰਜੀ ਤੋਂ ਰਾਹਤ ਮਿਲ ਸਕਦੀ ਹੈ।
ਤੁਲਸੀ: ਤੁਲਸੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਤੁਲਸੀ ਚਮੜੀ ਦੀ ਐਲਰਜੀ ਨੂੰ ਠੀਕ ਕਰਨ ਦਾ ਕੰਮ ਵੀ ਕਰਦੀ ਹੈ। ਇਸ ਲਈ ਤੁਲਸੀ ਦੇ ਪੱਤੇ ਲੈ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੱਫੜ ਅਤੇ ਖਾਰਸ਼ ਵਾਲੀ ਥਾਂ 'ਤੇ 15 ਮਿੰਟ ਲਈ ਲਗਾ ਕੇ ਰੱਖੋ।
ਟੀ ਟ੍ਰੀ ਆਇਲ: ਮਾਹਿਰਾਂ ਦਾ ਕਹਿਣਾ ਹੈ ਕਿ ਟੀ ਟ੍ਰੀ ਆਇਲ ਚਮੜੀ ਦੀ ਐਲਰਜੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਐਲਰਜੀਆਂ ਤੋਂ ਰਾਹਤ ਦਿਵਾਉਦੇ ਹਨ। ਇਸ ਨਾਲ ਚਮੜੀ ਦੀ ਲਾਲੀ ਅਤੇ ਖਾਰਸ਼ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।