ਪੰਜਾਬ

punjab

ਘਰ ਵਿੱਚ ਕਾਕਰੋਚਾਂ ਦਾ ਕਿਉ ਵੱਧ ਰਿਹੈ ਆਤੰਕ? ਇਨ੍ਹਾਂ ਟਿਪਸ ਨੂੰ ਅਪਣਾ ਕੇ ਦੋ ਮਿੰਟ 'ਚ ਪਾਓ ਛੁਟਕਾਰਾ - How to get rid of Cockroaches

By ETV Bharat Punjabi Team

Published : Jul 16, 2024, 3:57 PM IST

How to get rid of Cockroaches: ਸਾਫ਼ ਸਫ਼ਾਈ ਦੀ ਘਾਟ ਕਾਰਨ ਰਸੋਈ 'ਚ ਕਾਕਰੋਚ ਲਗਾਤਾਰ ਵਧਦੇ ਜਾ ਰਹੇ ਹਨ। ਕਈ ਲੋਕ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਸਪਰੇਅ ਦੀ ਵਰਤੋ ਕਰਦੇ ਹਨ, ਜਿਸਦੀ ਖੁਸ਼ਬੂ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਇਸ ਲਈ ਤੁਸੀਂ ਹੋਰ ਟਿਪਸ ਅਪਣਾ ਕੇ ਕਾਕਰੋਚਾਂ ਤੋਂ ਛੁਟਕਾਰਾ ਪਾ ਸਕਦੇ ਹੋ।

How to get rid of Cockroaches
How to get rid of Cockroaches (Getty Images)

ਹੈਦਰਾਬਾਦ:ਘਰਾਂ 'ਚ ਕਾਕਰੋਚਾਂ ਦਾ ਆਉਣ ਇੱਕ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਕਾਕਰੋਚ ਰਸੋਈ 'ਚ ਜ਼ਿਆਦਾ ਦੇਖੇ ਜਾਂਦੇ ਹਨ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਪੈਂਦਾ ਹੋ ਜਾਂਦਾ ਹੈ। ਇਨ੍ਹਾਂ ਨੂੰ ਭਜਾਉਣ ਲਈ ਬਾਜ਼ਾਰ 'ਚ ਕਈ ਪ੍ਰੋਡਕਟਸ ਮੌਜ਼ੂਦ ਹੁੰਦੇ ਹਨ, ਪਰ ਇਹ ਪ੍ਰੋ਼ਡਕਟਸ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਤੁਸੀਂ ਕੁਝ ਟਿਪਸ ਅਪਣਾ ਕੇ ਕਾਕਰੋਚਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਕਾਕਰੋਚ ਕਿਉ ਆਉਦੇ ਹਨ?: ਘਰ ਵਿੱਚ ਕਾਕਰੋਚ ਉਸ ਸਮੇਂ ਜ਼ਿਆਦਾ ਆਉਦੇ ਹਨ, ਜਦੋ ਉਨ੍ਹਾਂ ਨੂੰ ਖਾਣ ਲਈ ਆਸਾਨੀ ਨਾਲ ਸਾਮਾਨ ਮਿਲਣ ਲੱਗਦਾ ਹੈ। ਇਸ ਲਈ ਸਿੰਕ 'ਚ ਜ਼ਿਆਦਾ ਸਮੇਂ ਤੱਕ ਗੰਦੇ ਭਾਂਡੇ ਨਾ ਰੱਖੋ। ਰਸੋਈ ਅਤੇ ਫਰਸ਼ 'ਤੇ ਡਿੱਗੇ ਭੋਜਨ ਦੇ ਟੁੱਕੜਿਆਂ ਨੂੰ ਸਾਫ਼ ਕਰੋ। ਕੂੜੇਦਾਨ ਦੀ ਰੋਜ਼ਾਨਾ ਸਫ਼ਾਈ ਕਰੋ।

ਕਾਕਰੋਚਾਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ: ਕਾਕਰੋਚ ਕਾਰਨ ਫੂਡ ਪੋਇਜ਼ਨਿੰਗ ਦਾ ਖਤਰਾ ਰਹਿੰਦਾ ਹੈ। ਇਸਦੇ ਨਾਲ ਹੀ, ਟਾਈਫਾਈਡ ਵੀ ਹੋ ਸਕਦਾ ਹੈ। ਕਾਕਰੋਚ ਕਾਰਨ ਐਲਰਜ਼ੀ, ਲਾਲੀ, ਅੱਖਾਂ 'ਚ ਪਾਣੀ ਆਉਣ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਵਾਈਰਸ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਕਾਕਰੋਚਾਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ।

ਕਾਕਰੋਚਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

ਬੇਕਿੰਗ ਸੋਡਾ: ਕਾਕਰੋਚ ਭਜਾਉਣ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਕੱਪ ਪਾਣੀ 'ਚ ਇੱਕ ਤੋਂ ਦੋ ਚਮਚ ਬੇਕਿੰਗ ਸੋਡੇ ਦੇ ਪਾਓ ਅਤੇ ਥੋੜ੍ਹੀ ਜਿਹੀ ਖੰਡ ਮਿਲਾ ਕੇ ਇੱਕ ਸਪਰੇਅ ਬੋਤਲ 'ਚ ਭਰ ਲਓ। ਫਿਰ ਇਸਨੂੰ ਰਸੋਈ ਦੇ ਹਰ ਕੋਨੇ 'ਤੇ ਸਪਰੇਅ ਕਰੋ। ਇਸ ਨਾਲ ਕਾਕਰੋਚਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ।

ਤੇਜ ਪੱਤੇ: ਕਾਕਰੋਚਾਂ ਨੂੰ ਮਾਰੇ ਬਿਨ੍ਹਾਂ ਛੁਟਕਾਰਾ ਪਾਉਣ ਲਈ ਤੇਜ਼ ਪੱਤੇ ਫਾਇਦੇਮੰਦ ਹੋ ਸਕਦੇ ਹਨ। ਇਸ ਲਈ ਤੇਜ਼ ਪੱਤੇ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ 'ਚ ਗਰਮ ਪਾਣੀ ਮਿਲਾ ਕੇ ਰਸੋਈ 'ਚ ਸਪਰੇਅ ਕਰੋ। ਇਸ ਨਾਲ ਕਾਕਰੋਚ ਭੱਜ ਜਾਣਗੇ।

ਮਿੱਟੀ ਦਾ ਤੇਲ: ਮਿੱਟੀ ਦਾ ਤੇਲ ਸਿੰਕ 'ਚ ਲੁੱਕੇ ਕਾਕਰੋਚਾਂ ਨੂੰ ਭਜਾਉਣ 'ਚ ਮਦਦ ਕਰ ਸਕਦਾ ਹੈ। ਇਸ ਲਈ ਉਨ੍ਹਾਂ ਜਗ੍ਹਾਂ 'ਤੇ ਮਿੱਟੀ ਦੇ ਤੇਲ ਨੂੰ ਪਾਣੀ 'ਚ ਮਿਲਾ ਕੇ ਛਿੜਕ ਦਿਓ, ਜਿੱਥੇ ਕਾਕਰੋਚ ਮੌਜ਼ੂਦ ਹਨ। ਇਸ ਨਾਲ ਕਾਕਰੋਚਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ।

ਲੌਂਗ:ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਹਰ ਜਗ੍ਹਾਂ 8-10 ਲੌਂਗ ਰੱਖੋ। ਇਸਦੀ ਖੁਸ਼ਬੂ ਨਾਲ ਕਾਕਰੋਚਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ।

ABOUT THE AUTHOR

...view details