ਹੈਦਰਾਬਾਦ:ਬਹੁਤ ਸਾਰੇ ਲੋਕਾਂ ਦੇ ਘਰ ਦੀਆਂ ਕੰਧਾਂ 'ਤੇ ਕਿਰਲੀਆਂ ਹੁੰਦੀਆਂ ਹਨ। ਜ਼ਿਆਦਾਤਰ ਲੋਕ ਕਿਰਲੀਆਂ ਤੋਂ ਡਰਦੇ ਹਨ ਅਤੇ ਇਨ੍ਹਾਂ ਨੂੰ ਭਜਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਪਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਮਾਹਿਰ ਚੇਤਾਵਨੀ ਦਿੰਦੇ ਹਨ ਕਿ ਸਪਰੇਆਂ ਦੀ ਵਰਤੋਂ ਕਰਨ ਨਾਲ ਜਾਂ ਤਾਂ ਕਿਰਲੀ ਦਾ ਨੁਕਸਾਨ ਹੋਵੇਗਾ ਜਾਂ ਅੰਦਰੂਨੀ ਪ੍ਰਦੂਸ਼ਣ ਵਧੇਗਾ। ਇਸ ਲਈ ਕੁਝ ਹੋਰ ਨੁਸਖੇ ਅਪਣਾ ਕੇ ਕਿਰਲੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕਿਰਲੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਅੰਡੇ ਦੇ ਛਿਲਕੇ: ਜ਼ਿਆਦਾਤਰ ਲੋਕ ਘਰ 'ਚ ਅੰਡੇ ਦੀ ਸਬਜ਼ੀ ਬਣਾਉਣ ਤੋਂ ਬਾਅਦ ਅੰਡੇ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ। ਹਾਲਾਂਕਿ, ਇਹ ਛਿਲਕੇ ਕਿਰਲੀਆਂ ਨੂੰ ਭਜਾਉਣ 'ਚ ਮਦਦਗਾਰ ਹੋ ਸਕਦੇ ਹਨ। ਘਰ ਦੇ ਦਰਵਾਜ਼ਿਆਂ, ਖਿੜਕੀਆਂ, ਰਸੋਈ ਜਾਂ ਹੋਰ ਥਾਵਾਂ 'ਤੇ ਅੰਡੇ ਦੇ ਛਿਲਕਿਆਂ ਨੂੰ ਰੱਖ ਕੇ ਤੁਸੀਂ ਕਿਰਲੀਆਂ ਨੂੰ ਭਜਾ ਸਕਦੇ ਹੋ।
ਲਸਣ:ਕਿਰਲੀਆਂ ਨੂੰ ਲਸਣ ਅਤੇ ਲੌਂਗ ਦੀ ਤੇਜ਼ ਗੰਧ ਪਸੰਦ ਨਹੀਂ ਹੁੰਦੀ। ਇਸ ਲਈ ਲਸਣ ਅਤੇ ਲੌਂਗ ਨੂੰ ਘਰ ਦੇ ਆਲੇ-ਦੁਆਲੇ ਰੱਖਣ ਨਾਲ ਕਿਰਲੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਲਸਣ ਦੇ ਰਸ ਦਾ ਛਿੜਕਾਅ ਉਨ੍ਹਾਂ ਥਾਵਾਂ ਦੇ ਆਲੇ-ਦੁਆਲੇ ਕਰੋ, ਜਿੱਥੇ ਕਿਰਲੀਆਂ ਮੌਜ਼ੂਦ ਹਨ।