ਹੈਦਰਾਬਾਦ: ਹੋਲੀ ਦਾ ਤਿਉਹਾਰ ਇਸ ਸਾਲ 25 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਇੱਕ-ਦੂਜੇ 'ਤੇ ਰੰਗ ਸੁੱਟਦੇ ਹਨ, ਪਰ ਇਸ ਰੰਗ ਨੂੰ ਬਾਅਦ ਵਿੱਚ ਸਰੀਰ ਤੋਂ ਉਤਾਰਨਾ ਮੁਸ਼ਕਿਲ ਹੋ ਜਾਂਦਾ ਹੈ। ਹੋਲੀ ਦੇ ਰੰਗਾਂ ਦਾ ਜ਼ਿਆਦਾ ਸਮੇ ਤੱਕ ਚਮੜੀ 'ਤੇ ਰਹਿਣਾ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਸੀਂ ਇਨ੍ਹਾਂ ਰੰਗਾਂ ਨੂੰ ਸਰੀਰ ਤੋਂ ਉਤਾਰਨ ਲਈ ਕੁਝ ਆਸਾਨ ਘਰੇਲੂ ਟਿਪਸ ਨੂੰ ਫਾਲੋ ਕਰ ਸਕਦੇ ਹੋ।
ਸਰੀਰ ਤੋਂ ਹੋਲੀ ਦਾ ਰੰਗ ਉਤਾਰਨ ਦੇ ਤਰੀਕੇ:
ਨਾਰੀਅਲ ਤੇਲ ਜਾਂ ਸਰ੍ਹੋ ਦਾ ਤੇਲ:ਹੋਲੀ ਖੇਡਣ ਤੋਂ ਪਹਿਲਾ ਆਪਣੀ ਚਮੜੀ 'ਤੇ ਨਾਰੀਅਲ ਜਾਂ ਸਰ੍ਹੋ ਦਾ ਤੇਲ ਲਗਾ ਲਓ। ਇਹ ਤੇਲ ਚਮੜੀ 'ਤੇ ਇੱਕ ਸੁਰੱਖਿਆ ਪਰਤ ਬਣਾ ਦਿੰਦਾ ਹੈ, ਜਿਸ ਨਾਲ ਰੰਗ ਚਮੜੀ 'ਤੇ ਆਸਾਨੀ ਨਾਲ ਨਹੀਂ ਚਿਪਕਦਾ। ਫਿਰ ਜਦੋ ਤੁਸੀਂ ਰੰਗ ਨੂੰ ਉਤਾਰਦੇ ਹੋ, ਤਾਂ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਰੰਗ ਉਤਰ ਜਾਵੇਗਾ। ਇਸ ਤਰੀਕੇ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਬੇਸਨ ਅਤੇ ਦਹੀ ਦਾ ਪੈਕ: ਰੰਗ ਉਤਾਰਨ ਲਈ ਬੇਸਨ ਅਤੇ ਦਹੀ ਦਾ ਪੈਕ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਬੇਸਨ 'ਚ ਥੋੜ੍ਹਾ ਦਹੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸਨੂੰ ਰੰਗ ਲੱਗੀ ਜਗ੍ਹਾਂ 'ਤੇ ਲਗਾ ਲਓ। ਫਿਰ 20 ਮਿੰਟ ਬਾਅਦ ਚਮੜੀ ਨੂੰ ਧੋ ਲਓ। ਇਸ ਤਰ੍ਹਾਂ ਰੰਗ ਆਸਾਨੀ ਨਾਲ ਉਤਰ ਜਾਵੇਗਾ।
ਨਿੰਬੂ ਦਾ ਰਸ: ਨਿੰਬੂ ਦਾ ਰਸ ਹੋਲੀ ਦਾ ਰੰਗ ਉਤਾਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਨਾਲ ਚਮੜੀ ਵੀ ਫ੍ਰੈਸ਼ ਰਹਿੰਦੀ ਹੈ। ਇਸ ਲਈ ਨਿੰਬੂ ਦੇ ਰਸ ਨੂੰ ਰੰਗ ਲੱਗੀ ਜਗ੍ਹਾਂ 'ਤੇ ਲਗਾਓ ਅਤੇ ਕੁਝ ਸਮੇਂ ਬਾਅਦ ਧੋ ਲਓ। ਨਿੰਬੂ ਦਾ ਐਸਿਡ ਰੰਗ ਨੂੰ ਆਸਾਨੀ ਨਾਲ ਸਾਫ਼ ਕਰ ਦਿੰਦਾ ਹੈ ਅਤੇ ਚਮੜੀ ਨੂੰ ਸਾਫ਼ ਰੱਖਣ 'ਚ ਮਦਦ ਕਰਦਾ ਹੈ।
ਚੰਦਨ ਪਾਊਡਰ ਅਤੇ ਗੁਲਾਬ ਜੈੱਲ:ਚੰਦਨ ਪਾਊਡਰ 'ਚ ਗੁਲਾਬ ਜੈੱਲ ਮਿਲਾ ਪੇਸਟ ਬਣਾ ਲਓ ਅਤੇ ਇਸਨੂੰ ਆਪਣੇ ਚਿਹਰੇ ਜਾਂ ਸਰੀਰ ਦੇ ਉਸ ਹਿੱਸੇ 'ਤੇ ਲਗਾਓ, ਜਿੱਥੇ ਰੰਗ ਲੱਗਿਆ ਹੋਇਆ ਹੈ। ਫਿਰ ਇਸਨੂੰ ਸੁੱਕਣ ਦਿਓ ਅਤੇ ਧੋ ਲਓ। ਇਸ ਨਾਲ ਤੁਹਾਡੀ ਚਮੜੀ ਨੂੰ ਠੰਡਕ ਮਿਲੇਗੀ ਅਤੇ ਰੰਗ ਵੀ ਆਸਾਨੀ ਨਾਲ ਉਤਰ ਜਾਵੇਗਾ।
ਆਲੂ ਦੇ ਟੁਕੜੇ: ਜੇਕਰ ਹੋਲੀ ਦਾ ਰੰਗ ਗਹਿਰਾ ਲੱਗ ਗਿਆ ਹੈ, ਤਾਂ ਆਲੂ ਦੇ ਟੁੱਕੜੇ ਨਾਲ ਇਸਨੂੰ ਰਗੜੋ। ਆਲੂ 'ਚ ਕੁਦਰਤੀ ਬਲੀਚਿੰਗ ਦੇ ਗੁਣ ਪਾਏ ਜਾਂਦੇ ਹਨ, ਜੋ ਰੰਗ ਨੂੰ ਫਿੱਕਾ ਕਰਨ 'ਚ ਮਦਦ ਕਰਦੇ ਹਨ। ਰੰਗ ਲੱਗੀ ਜਗ੍ਹਾਂ 'ਤੇ ਆਲੂ ਦੇ ਟੁੱਕੜਿਆਂ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਧੋ ਲਓ। ਇਸ ਨਾਲ ਰੰਗ ਹਲਕਾ ਹੋ ਜਾਵੇਗਾ ਅਤੇ ਚਮੜੀ ਵੀ ਸਾਫ਼ ਨਜ਼ਰ ਆਵੇਗੀ।