ਪੰਜਾਬ

punjab

ETV Bharat / health

ਸਰੀਰ ਦੀ ਕੰਮਜ਼ੋਰੀ ਨੂੰ ਦੂਰ ਕਰਨ ਲਈ ਅੰਜ਼ੀਰ ਹੋ ਸਕਦੀ ਹੈ ਫਾਇਦੇਮੰਦ, ਬਸ ਇਸ ਤਰ੍ਹਾਂ ਕਰ ਲਓ ਅੰਜ਼ੀਰ ਦੀ ਵਰਤੋ - Benefits of Fig

Benefits of Fig: ਅੰਜ਼ੀਰ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅੰਜ਼ੀਰ ਖਾਣ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ। ਜੇਕਰ ਸਰੀਰ ਸਿਹਤਮੰਦ ਰਹੇਗਾ, ਤਾਂ ਹੀ ਸਿਹਤਮੰਦ ਦਿਮਾਗ ਦਾ ਵਿਕਾਸ ਹੋਵੇਗਾ। ਇਸ ਲਈ ਜੇਕਰ ਤੁਹਾਨੂੰ ਸਰੀਰ 'ਚ ਕੰਮਜ਼ੋਰੀ ਮਹਿਸੂਸ ਹੋ ਰਹੀ ਹੈ, ਤਾਂ ਤੁਸੀਂ ਅੰਜ਼ੀਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

Benefits of Fig
Benefits of Fig (Getty Images)

By ETV Bharat Health Team

Published : Jul 23, 2024, 2:26 PM IST

ਹੈਦਰਾਬਾਦ: ਅੰਜ਼ੀਰ ਇੱਕ ਸਵਾਦੀ ਡਰਾਈ ਫਰੂਟ ਹੈ, ਜਿਸਨੂੰ ਪਾਣੀ 'ਚ ਭਿਓ ਕੇ ਖਾਲੀ ਪੇਟ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਅੰਜ਼ੀਰ 'ਚ ਮਿਨਰਲ, ਮੈਗਨੀਜ਼, ਜ਼ਿੰਕ, ਆਈਰਨ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਅੰਜ਼ੀਰ ਨੂੰ ਖੁਰਾਕ 'ਚ ਸ਼ਾਮਿਲ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਲਈ ਤੁਹਾਨੂੰ ਅੰਜ਼ੀਰ ਦੀ ਸਹੀ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ।

ਅੰਜ਼ੀਰ ਨੂੰ ਇਸ ਤਰ੍ਹਾਂ ਕਰੋ ਆਪਣੀ ਖੁਰਾਕ ਵਿੱਚ ਸ਼ਾਮਲ:ਸਰੀਰ ਦੀ ਕੰਮਜ਼ੋਰੀ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਅੰਜ਼ੀਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਲਈ ਸਭ ਤੋਂ ਪਹਿਲਾ 10-15 ਟੁੱਕੜੇ ਅੰਜ਼ੀਰ ਦੇ ਲਓ ਅਤੇ ਇਸਨੂੰ 15 ਮਿੰਟ ਲਈ ਗਰਮ ਪਾਣੀ 'ਚ ਭਿਓ ਕੇ ਰੱਖ ਦਿਓ। 15 ਮਿੰਟ ਬਾਅਦ ਅੰਜ਼ੀਰ ਨੂੰ ਪਾਣੀ 'ਚੋ ਬਾਹਰ ਕੱਢ ਕੇ ਬਾਰੀਕ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਕੜਾਹੀ 'ਚ ਘਿਓ ਪਾ ਲਓ ਅਤੇ ਉਸ 'ਚ ਬਾਦਾਮ, ਕਾਜੂ, ਪਿਸਤਾ ਅਤੇ ਖਰਬੂਜੇ ਦੇ ਬੀਜ ਪਾਓ। ਫਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਭੁੰਨ ਲਓ। ਚੰਗੀ ਤਰ੍ਹਾਂ ਭੁੰਨ ਹੋ ਜਾਣ ਤੋਂ ਬਾਅਦ ਤਿਆਰ ਹੋਏ ਮਿਸ਼ਰਣ ਨੂੰ ਚਾਕੂ ਨਾਲ ਬਾਰੀਕ ਕਰ ਲਓ। ਇਸ ਤੋਂ ਬਾਅਦ ਖਜੂਰ ਲਓ ਅਤੇ ਖਜੂਰ ਦੇ ਬੀਜ ਨੂੰ ਅਲੱਗ ਕੱਢ ਲਓ। ਫਿਰ ਅਲੱਗ ਕੜਾਹੀ 'ਚ ਘਿਓ ਪਾਓ ਅਤੇ ਉਸ 'ਚ ਖੂਜਰ ਨੂੰ ਪਿਘਲਾ ਕੇ ਇਸ 'ਚ ਬਾਰੀਕ ਕੱਟੀ ਅੰਜ਼ੀਰ ਨੂੰ ਮਿਕਸ ਕਰ ਲਓ। ਫਿਰ ਇਸ 'ਚ ਡਰਾਈ ਫਰੂਟਸ ਪਾ ਲਓ ਅਤੇ ਇਸਦੇ ਉੱਪਰ ਮਖਾਣਾ, ਭੁੰਨੇ ਹੋਏ ਛੋਲੇ ਪਾ ਕੇ ਮਿਕਸਚਰ 'ਚ ਪੀਸ ਲਓ। ਫਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੱਡੂ ਬਣਾ ਲਓ ਅਤੇ ਰੋਜ਼ਾਨਾ ਇਨ੍ਹਾਂ ਲੱਡੂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਕਈ ਸਾਰੇ ਲਾਭ ਮਿਲਣਗੇ।

ABOUT THE AUTHOR

...view details