ਹੈਦਰਾਬਾਦ: ਅਦਰਕ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਂਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਅਦਰਕ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਅਦਰਕ ਦੀ ਵਰਤੋਂ ਖਾਣਾ ਅਤੇ ਚਾਹ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਨਾਲ ਜ਼ੁਕਾਮ, ਖੰਘ ਅਤੇ ਦਰਦ ਵਰਗੀਆਂ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਹਾਲਾਂਕਿ, ਮਾਹਿਰ ਚੇਤਾਵਨੀ ਦਿੰਦੇ ਹਨ ਕਿ ਜ਼ਿਆਦਾ ਅਦਰਕ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ।
ਅਦਰਕ ਦੇ ਨੁਕਸਾਨ:
ਪਾਚਨ ਸੰਬੰਧੀ ਸਮੱਸਿਆਵਾਂ: ਅਦਰਕ ਸਾਡੇ ਸਰੀਰ ਵਿੱਚ ਪਾਚਨ ਤੰਤਰ ਨੂੰ ਉਤੇਜਿਤ ਕਰਦਾ ਹੈ। ਇਸ ਲਈ ਬਹੁਤ ਸਾਰੇ ਲੋਕ ਅਦਰਕ ਦੀ ਵਰਤੋਂ ਸਿਹਤ ਲਾਭਾਂ ਕਰਕੇ ਕਰਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸਦੇ ਫਾਇਦੇ ਹਰ ਕਿਸੇ ਲਈ ਇੱਕੋ ਜਿਹੇ ਨਹੀਂ ਹੁੰਦੇ। ਜੇਕਰ ਅਦਰਕ ਨੂੰ ਖਾਲੀ ਪੇਟ ਲਿਆ ਜਾਵੇ, ਤਾਂ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਲਈ ਅਦਰਕ ਦਾ ਜ਼ਿਆਦਾ ਸੇਵਨ ਨਾ ਕਰਨਾ ਬਿਹਤਰ ਹੈ, ਕਿਉਂਕਿ ਇਸ ਨਾਲ ਦਿਲ ਵਿੱਚ ਜਲਨ ਅਤੇ ਦਸਤ ਵਰਗੀਆਂ ਸਿਹਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੁੰਦੀ ਹੈ।
ਬਲੱਡ ਸ਼ੂਗਰ ਘੱਟ ਸਕਦਾ: ਅਦਰਕ ਸ਼ੂਗਰ ਵਾਲੇ ਲੋਕਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਮਾਹਿਰ ਸੁਝਾਅ ਦਿੰਦੇ ਹਨ ਕਿ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਨਾਲ ਹਾਈਪੋਗਲਾਈਸੀਮੀਆ ਹੋ ਸਕਦਾ ਹੈ। ਇਹ ਇੱਕ ਖਤਰਨਾਕ ਸਿਹਤ ਸਥਿਤੀ ਹੈ। ਹਾਈਪੋਗਲਾਈਸੀਮੀਆ ਕਾਰਨ ਹੇਠ ਲਿਖੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ:-
- ਕੰਬਣਾ।
- ਜ਼ਿਆਦਾ ਪਸੀਨਾ ਆਉਣਾ।
- ਸਿਰ ਦਰਦ।
- ਤੇਜ਼ ਦਿਲ ਦੀ ਧੜਕਣ।
- ਥਕਾਵਟ।
- ਚਿੜਚਿੜਾਪਨ ਜਾਂ ਚਿੰਤਾ।