ਹੈਦਰਾਬਾਦ:ਸੇਬ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜ਼ਿਆਦਾ ਲੋਕਾਂ ਨੂੰ ਸਿਰਫ਼ ਇਸਦੇ ਫਾਇਦਿਆਂ ਬਾਰੇ ਹੀ ਪਤਾ ਹੈ, ਜਦਕਿ ਜ਼ਰੂਰਤ ਤੋਂ ਜ਼ਿਆਦਾ ਸੇਬ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਸੇਬ ਖਾਣ ਤੋਂ ਪਹਿਲਾ ਇਸ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਵੀ ਜ਼ਰੂਰ ਜਾਣ ਲਓ, ਤਾਂਕਿ ਤੁਸੀਂ ਕਈ ਸਮੱਸਿਆਵਾਂ ਤੋਂ ਆਪਣਾ ਬਚਾਅ ਕਰ ਸਕੋ।
ਸੇਬ ਖਾਣ ਦੇ ਨੁਕਸਾਨ:
ਪਾਚਨ ਖਰਾਬ:ਜ਼ਰੂਰਤ ਤੋਂ ਜ਼ਿਆਦਾ ਸੇਬ ਖਾਣ ਨਾਲ ਪਾਚਨ ਖਰਾਬ ਹੋ ਸਕਦਾ ਹੈ। ਸੇਬ 'ਚ ਫਾਈਬਰ ਪਾਇਆ ਜਾਂਦਾ ਹੈ। ਅਜਿਹੇ 'ਚ ਸੇਬ ਜ਼ਿਆਦਾ ਖਾ ਹੋ ਜਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ ਪੇਟ ਦਰਦ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਐਕਸਪਰਟ ਅਨੁਸਾਰ, ਸਰੀਰ ਨੂੰ ਇੱਕ ਦਿਨ 'ਚ 20-50 ਗ੍ਰਾਮ ਫਾਈਬਰ ਦੀ ਲੋੜ ਹੁੰਦੀ ਹੈ। ਇਹ ਮਾਤਰਾ ਉਮਰ ਦੇ ਹਿਸਾਬ ਨਾਲ ਘਟ ਜਾਂ ਜ਼ਿਆਦਾ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਫਾਈਬਰ ਦੀ ਮਾਤਰਾ ਲੈ ਲੈਂਦੇ ਹੋ, ਤਾਂ ਇਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੂਗਰ ਵਧ ਸਕਦੀ: ਸੇਬ 'ਚ ਪੋਟਾਸ਼ੀਅਮ, ਆਈਰਨ, ਕਾਰਬੋਹਾਈਡ੍ਰੇਟ ਅਤੇ ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜਿਸ ਕਰਕੇ ਸੇਬ ਜ਼ਿਆਦਾ ਖਾਣ ਨਾਲ ਸ਼ੂਗਰ ਵਧ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਲਰਜ਼ੀ ਦੀ ਸਮੱਸਿਆ: ਸੇਬ 'ਚ ਕੀਟਨਾਸ਼ਕ ਤੱਤ ਪਾਏ ਜਾਂਦੇ ਹਨ। ਇਸਦੇ ਨਾਲ ਹੀ ਸੇਬ 'ਚ Diphenylamine ਨਾਮ ਦਾ ਇੱਕ ਕੈਮੀਕਲ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਇਸ ਕੈਮੀਕਲ ਦਾ ਖਤਰਾ ਵਧ ਜਾਂਦਾ ਹੈ ਅਤੇ ਐਲਰਜ਼ੀ ਵਰਗੀ ਸਮੱਸਿਆ ਹੋ ਜਾਂਦੀ ਹੈ।
ਭਾਰ ਵਧ ਸਕਦਾ: ਸੇਬ ਜ਼ਿਆਦਾ ਖਾਣ ਨਾਲ ਭਾਰ ਵਧ ਸਕਦਾ ਹੈ। ਇੱਕ ਛੋਟਾ ਸੇਬ 25 ਗ੍ਰਾਮ ਕਾਰਬੋਹਾਈਡੇਟ ਅਤੇ 5 ਗ੍ਰਾਮ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਜ਼ਿਆਦਾ ਸੇਬ ਖਾ ਹੋ ਜਾਂਦਾ ਹੈ ਅਤੇ ਸਰੀਰ 'ਚ ਫੈਟ ਦੀ ਮਾਤਰਾ ਵਧ ਜਾਂਦੀ ਹੈ। ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਦਿਨ 'ਚ ਇੱਕ ਸੇਬ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਇੱਕ ਦਿਨ 'ਚ ਇੰਨੇ ਸੇਬ ਖਾਣਾ ਹੋ ਸਕਦੈ ਫਾਇਦੇਮੰਦ: ਐਕਸਪਰਟ ਅਨੁਸਾਰ, ਇੱਕ ਦਿਨ 'ਚ ਦੋ ਸੇਬ ਖਾਣਾ ਫਾਇਦੇਮੰਦ ਹੋ ਸਕਦਾ ਹੈ। ਜੇ ਤੁਸੀਂ ਦੋ ਤੋਂ ਜ਼ਿਆਦਾ ਸੇਬ ਖਾਂਦੇ ਹੋ, ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਜ਼ਰੂਰਤ ਤੋਂ ਜ਼ਿਆਦਾ ਸੇਬ ਖਾਣ ਤੋਂ ਬਚੋ।