ਹੈਦਰਾਬਾਦ: ਕਾਲੇ ਅੰਗੂਰ ਖਾਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਵਿਟਾਮਿਨ-ਸੀ ਦਾ ਚੰਗਾ ਸਰੋਤ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਲਾਭ ਦਿੰਦਾ ਹੈ। ਇਸਦੇ ਨਾਲ ਹੀ ਕਈ ਬਿਮਾਰੀਆਂ ਨਾਲ ਲੜਨ 'ਚ ਵੀ ਮਦਦ ਮਿਲਦੀ ਹੈ। ਅੰਗੂਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਏ ਰੱਖਦਾ ਹੈ। ਇਸਦੇ ਨਾਲ ਹੀ, ਅੰਗੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ। ਕਾਲੇ ਅੰਗੂਰ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ, ਜੋ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਬਣਾਏ ਰੱਖਦਾ ਹੈ।
ਕਾਲੇ ਅੰਗੂਰ ਖਾਣ ਦੇ ਫਾਇਦੇ:
ਭਾਰ ਘਟ ਕਰਨ 'ਚ ਮਦਦਗਾਰ: ਕਾਲੇ ਅੰਗੂਰ 'ਚ ਘਟ ਕੈਲੋਰੀ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਨਾਲ ਭਾਰ ਨੂੰ ਵੀ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ: ਕਾਲੇ ਅੰਗੂਰ 'ਚ ਮੌਜ਼ੂਦ ਪੌਸ਼ਟਿਕ ਤੱਤਾਂ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।