ਪੰਜਾਬ

punjab

ਫਲ ਅਤੇ ਸਬਜ਼ੀਆਂ ਸਰੀਰ ਲਈ ਬਣ ਸਕਦੀਆਂ ਨੇ ਜ਼ਹਿਰ, ਵਰਤੋ ਕਰਨ ਤੋਂ ਪਹਿਲਾ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ - Health Risks Of Pesticides

By ETV Bharat Punjabi Team

Published : Aug 11, 2024, 11:48 AM IST

Health Risks Of Pesticides: ਫਲ-ਸਬਜ਼ੀਆਂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਡਾਕਟਰ ਰੋਜ਼ਾਨਾ ਫਲ ਖਾਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਫਲ ਅਤੇ ਸਬਜ਼ੀਆਂ 'ਚ ਕੀਟਨਾਸ਼ਕ ਪਾਏ ਜਾਂਦੇ ਹਨ, ਜੋ ਕਿ ਯਾਦਦਾਸ਼ਤ ਦੀ ਕਮੀ, ਅਲਜ਼ਾਈਮਰ ਰੋਗ, ਕੈਂਸਰ, ਬਾਂਝਪਨ, ਪੇਟ, ਚਮੜੀ ਅਤੇ ਅੱਖਾਂ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹਨ।

Health Risks Of Pesticides
Health Risks Of Pesticides (Getty Images)

ਹੈਦਰਾਬਾਦ: ਫਲ ਅਤੇ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ। ਫਲ-ਸਬਜ਼ੀਆਂ ਨਾਲ ਪਾਚਨ ਠੀਕ ਰਹਿੰਦਾ ਹੈ, ਪੇਟ ਭਰਿਆ ਰਹਿੰਦਾ ਹੈ, ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਪਰ ਕਈ ਫਲਾਂ ਅਤੇ ਸਬਜ਼ੀਆਂ 'ਚ ਕੀਟਨਾਸ਼ਕ ਪਾਏ ਜਾਂਦੇ ਹਨ, ਜਿਸ ਨਾਲ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਨੂੰ ਕਿਵੇਂ ਦੂਰ ਕਰਨਾ ਅਤੇ ਫਲ-ਸਬਜ਼ੀਆਂ ਦੀ ਵਰਤੋ ਕਿਵੇਂ ਕਰਨੀ ਚਾਹੀਦੀ ਹੈ।

ਫਲ ਅਤੇ ਸਬਜ਼ੀਆਂ ਦੀ ਵਰਤੋ ਕਿਵੇਂ ਕਰੀਏ?:

  1. ਜੇਕਰ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਫਲਾਂ ਅਤੇ ਸਬਜ਼ੀਆਂ ਨੂੰ ਪਾਣੀ 'ਚ ਕੁਝ ਮਿੰਟਾਂ ਲਈ ਡੁਬੋ ਕੇ ਰੱਖਿਆ ਜਾਵੇ, ਤਾਂ ਕੀਟਨਾਸ਼ਕਾਂ ਦਾ ਪ੍ਰਭਾਵ ਲਗਭਗ ਖਤਮ ਹੋ ਜਾਂਦਾ ਹੈ।
  2. ਇੱਕ ਲੀਟਰ ਪਾਣੀ 'ਚ ਦੋ ਚੱਮਚ ਲੂਣ ਪਾ ਕੇ ਮਿਕਸ ਕਰਕੇ ਇਸ 'ਚ ਫਲ ਅਤੇ ਸਬਜ਼ੀਆਂ ਪਾ ਲਓ ਅਤੇ 5 ਮਿੰਟ ਬਾਅਦ ਫਲ ਅਤੇ ਸਬਜ਼ੀਆਂ ਨੂੰ ਬਾਹਰ ਕੱਢ ਲਓ। ਤੁਸੀਂ ਲੂਣ ਦੀ ਬਜਾਏ ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ।
  3. ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ਼ ਨਹੀਂ ਕਰਨਾ ਚਾਹੀਦਾ।
  4. ਫਲਾਂ ਅਤੇ ਸਬਜ਼ੀਆਂ ਨੂੰ ਟੂਟੀ ਦੇ ਪਾਣੀ ਵਿੱਚ ਧੋਵੋ ਜਾਂ ਕੋਸੇ ਪਾਣੀ ਦੀ ਵਰਤੋਂ ਕਰੋ।
  5. ਛਿਲਕੇ ਨੂੰ ਛਿੱਲ ਕੇ ਖਾਓ।
  6. ਆਰਗੈਨਿਕ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ
  7. ਸਥਾਨਕ ਸਬਜ਼ੀਆਂ ਦੀ ਵਰਤੋਂ ਕਰੋ ਅਤੇ ਮੌਸਮ ਤੋਂ ਬਾਹਰ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਨਾ ਕਰੋ।

ABOUT THE AUTHOR

...view details