ਹੈਦਰਾਬਾਦ:ਹਰ ਕੋਈ ਸੁੰਦਰ ਚਿਹਰਾ ਪਾਉਣਾ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਵੀ ਕਰਦੇ ਹਨ, ਜਿਸ ਨਾਲ ਕਈ ਵਾਰ ਚਮੜੀ 'ਤੇ ਗਲਤ ਅਸਰ ਵੀ ਪੈ ਜਾਂਦਾ ਹੈ। ਲੋਕ ਚਮੜੀ ਨੂੰ ਗੋਰਾ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਕਰੀਮਾਂ ਅਤੇ ਮੇਕਅੱਪ ਲਗਾਉਦੇ ਹਨ, ਪਰ ਅੱਜ ਦੇ ਸਮੇਂ ਵਿੱਚ ਵਧਦੇ ਪ੍ਰਦੂਸ਼ਣ, ਧੂੜ ਅਤੇ ਗੰਦਗੀ ਕਾਰਨ ਚਮੜੀ ਦਾ ਰੰਗ ਪ੍ਰਭਾਵਿਤ ਹੋ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਚਿਹਰੇ ਦੇ ਕਾਲੇਪਨ ਪਿੱਛੇ ਸਰੀਰ ਵਿੱਚ ਕੁੱਝ ਵਿਟਾਮਿਨਾਂ ਦੀ ਕਮੀ ਜ਼ਿੰਮੇਵਾਰ ਹੋ ਸਕਦੀ ਹੈ।
ਜੀ ਹਾਂ... ਤੁਸੀਂ ਠੀਕ ਸੁਣ ਰਹੇ ਹੋ। ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ, ਤਾਂ ਤੁਹਾਡੀ ਚਮੜੀ 'ਤੇ ਕਈ ਤਰ੍ਹਾਂ ਦੇ ਧੱਬੇ, ਫਿਣਸੀਆਂ ਅਤੇ ਕਾਲੇ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਦੇ ਨਾਲ ਹੀ, ਤੁਹਾਡੀ ਚਮੜੀ ਦੀ ਚਮਕ ਵੀ ਘੱਟ ਹੋਣ ਲੱਗਦੀ ਹੈ।
ਵਿਟਾਮਿਨ ਬੀ12 ਦੀ ਕਮੀ ਕਾਰਨ ਹਾਈਪਰਪੀਗਮੈਂਟੇਸ਼ਨ:ਵਿਟਾਮਿਨ ਬੀ12 ਦੀ ਕਮੀ ਨਾਲ ਚਮੜੀ ਖਰਾਬ ਹੋਣ ਲੱਗਦੀ ਹੈ। ਇਸ ਕਾਰਨ ਚਿਹਰੇ 'ਤੇ ਚਿੱਟੇ ਧੱਬੇ ਨਜ਼ਰ ਆਉਣ ਲੱਗਦੇ ਹਨ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ, ਤਾਂ ਅਜਿਹੇ 'ਚ ਤੁਸੀਂ ਆਪਣੇ ਭੋਜਨ 'ਚ ਦੁੱਧ, ਦਹੀਂ, ਮੱਖਣ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਾਰੀਆਂ ਖੁਰਾਕਾਂ ਨਾਲ ਵਿਟਾਮਿਨ ਬੀ12 ਦੀ ਕਮੀ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ।
ਵਿਟਾਮਿਨ ਡੀ ਦੀ ਕਮੀ ਦੇ ਕਾਰਨ:ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਣ ਨਾਲ ਚਮੜੀ ਦੀ ਚਮਕ ਗਾਇਬ ਹੋ ਜਾਂਦੀ ਹੈ। ਵਿਟਾਮਿਨ ਡੀ ਦੀ ਕਮੀ ਕਾਰਨ ਤੁਹਾਡੀ ਚਮੜੀ ਲਾਲ, ਖੁਸ਼ਕ ਅਤੇ ਖਾਰਸ਼ ਹੋ ਸਕਦੀ ਹੈ। ਵਿਟਾਮਿਨ ਡੀ ਦੀ ਘੱਟ ਮਾਤਰਾ ਦਾ ਸੇਵਨ ਕਰਨ ਨਾਲ ਵਾਰ-ਵਾਰ ਫਿਣਸੀਆਂ ਹੋ ਸਕਦੀਆਂ ਹਨ। ਵਿਟਾਮਿਨ ਡੀ ਦੇ ਐਂਟੀਆਕਸੀਡੈਂਟ ਗੁਣ ਵੀ ਫਿਣਸੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਦੱਸ ਦਈਏ ਕਿ ਹਾਰਮੋਨਸ ਵਿੱਚ ਬਦਲਾਅ ਵੀ ਫਿਣਸੀਆਂ ਦਾ ਕਾਰਨ ਬਣ ਸਕਦੇ ਹਨ।
ਇਸ ਤਰ੍ਹਾਂ ਕਰੋ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ: ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਤੁਹਾਡਾ ਸਰੀਰ ਵਿਟਾਮਿਨ ਡੀ ਪੈਦਾ ਕਰਦਾ ਹੈ। ਸੂਰਜ ਦੀ ਰੌਸ਼ਨੀ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਸੰਤਰੇ ਦਾ ਰਸ, ਓਟਮੀਲ, ਗਾਂ ਦਾ ਦੁੱਧ, ਸਾਲਮਨ ਮੱਛੀ, ਮਸ਼ਰੂਮ ਅਤੇ ਅੰਡੇ ਦੀ ਜ਼ਰਦੀ ਆਦਿ ਨੂੰ ਵੀ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਵਿਟਾਮਿਨ ਕੇ ਦੀ ਕਮੀ: ਵਿਟਾਮਿਨ-ਕੇ ਦੀ ਕਮੀ ਨਾਲ ਚਿਹਰੇ ਦਾ ਰੰਗ ਕਾਲਾ ਹੋ ਜਾਂਦਾ ਹੈ। ਇਸ ਕਾਰਨ ਅੱਖਾਂ ਦੇ ਆਲੇ-ਦੁਆਲੇ ਦੀਆਂ ਕੇਸ਼ਿਕਾਵਾਂ ਖਰਾਬ ਹੋਣ ਲੱਗਦੀਆਂ ਹਨ, ਜਿਸ ਨਾਲ ਚਮੜੀ ਕਾਲੇਪਨ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਮੱਛੀ, ਅੰਡੇ, ਫਲੈਕਸ ਸੀਡਜ਼, ਚਿਆ ਬੀਜ ਵਰਗੇ ਭੋਜਨ ਸ਼ਾਮਲ ਕਰ ਸਕਦੇ ਹੋ।