ਹੈਦਰਾਬਾਦ: ਆਂਵਲਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਫਲ ਨੂੰ ਲੋਕ ਕਈ ਤਰ੍ਹਾਂ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਇਹ ਫਲ ਸਵਾਦ ਹੀ ਨਹੀਂ, ਸਗੋ ਸਿਹਤ ਨੂੰ ਵੀ ਕਈ ਲਾਭ ਪਹੁੰਚਾਉਦਾ ਹੈ। ਲੋਕ ਇਸ ਫਲ ਨੂੰ ਜ਼ਿਆਦਾਤਰ ਅਚਾਰ, ਮੁਰੱਬਾ ਅਤੇ ਚਟਨੀ ਦੇ ਰੂਪ 'ਚ ਖਾਂਦੇ ਹਨ। ਇਸ ਤੋਂ ਇਲਾਵਾ, ਤੁਸੀਂ ਆਂਵਲੇ ਦੇ ਜੂਸ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਆਂਵਲੇ ਦਾ ਜੂਸ ਪੀਣ ਦੇ ਫਾਇਦੇ:
ਕੋਲੇਸਟ੍ਰੋਲ ਘੱਟ ਕਰਨ 'ਚ ਮਦਦਗਾਰ: ਸਰੀਰ 'ਚ ਕੋਲੇਸਟ੍ਰੋਲ ਦੀ ਵਧੀ ਹੋਈ ਮਾਤਰਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੇ 'ਚ ਤੁਸੀਂ ਆਂਵਲੇ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਆਂਵਲੇ ਦਾ ਜੂਸ ਪੀਣ ਨਾਲ ਕੋਲੇਸਟ੍ਰੋਲ ਦੇ ਵੱਧੇ ਹੋਏ ਪੱਧਰ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ ਅਤੇ ਤੁਸੀਂ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਪਾਚਨ ਸਿਹਤਮੰਦ:ਆਂਵਲੇ 'ਚ ਪਾਚਕ ਗੁਣ ਪਾਏ ਜਾਂਦੇ ਹਨ। ਇਸ ਨਾਲ ਪਾਚਨ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਖਾਲੀ ਪੇਟ ਆਂਵਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨੂੰ ਪੀ ਕੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ, ਕਬਜ਼ ਅਤੇ ਪਾਚਨ 'ਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।