ਹੈਦਰਾਬਾਦ: ਕਿਡਨੀ ਸਾਡੇ ਸਰੀਰ 'ਚ ਕਈ ਅਹਿਮ ਰੋਲ ਅਦਾ ਕਰਦੀ ਹੈ। ਕਿਡਨੀ ਸਾਡੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਅਤੇ ਵਾਧੂ ਤਰਲ ਪਦਾਰਥਾਂ ਨੂੰ ਕੱਢਣ ਦਾ ਕੰਮ ਕਰਦੀ ਹੈ। ਇਸਦੇ ਨਾਲ ਹੀ, ਕਿਡਨੀ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਸਰੀਰ ਵਿੱਚ ਤਰਲ ਦੀ ਮਾਤਰਾ ਸਹੀ ਹੈ ਅਤੇ ਇਹ ਸਾਡੇ ਸਰੀਰ ਵਿੱਚ ਰਸਾਇਣਾਂ ਦਾ ਸਥਿਰ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੀ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਡੇ ਸਰੀਰ ਵਿੱਚ ਐਸਿਡ, ਪੋਟਾਸ਼ੀਅਮ ਅਤੇ ਨਮਕ ਨੂੰ ਕੰਟਰੋਲ ਵੀ ਕਿਡਨੀ ਹੀ ਕਰਦੀ ਹੈ। ਇਹ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਨੂੰ ਵੀ ਉਤੇਜਿਤ ਕਰਦੀ ਹੈ, ਜਿਸ ਨਾਲ ਹੱਡੀਆਂ ਦੀ ਮਜ਼ਬੂਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ, ਕਿਡਨੀ ਏਰੀਥਰੋਪੋਏਟਿਨ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ, ਜੋ ਕਿ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਲਈ ਜ਼ਿੰਮੇਵਾਰ ਹਾਰਮੋਨ ਹੈ।
ਅਪੋਲੋ ਡਾਇਗਨੌਸਟਿਕਸਅਨੁਸਾਰ, ਕਿਡਨੀ ਨਾਲ ਜੁੜੇ ਰੋਗਾਂ ਦੇ ਇਲਾਜ ਲਈ ਮੈਡੀਕਲ ਖੇਤਰ ਵਿੱਚ ਤਰੱਕੀ ਦੇ ਬਾਵਜੂਦ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦਾ ਕਾਰਨ ਗੁਰਦਿਆਂ ਦੀਆਂ ਬਿਮਾਰੀਆਂ ਅਤੇ ਗੁਰਦਿਆਂ ਦੀ ਸਿਹਤ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕਤਾ ਦੀ ਘਾਟ ਹੋ ਸਕਦੀ ਹੈ।
ਗੁਰਦਿਆਂ ਨੂੰ ਫਿੱਟ ਕਿਵੇਂ ਰੱਖਿਆਂ ਜਾਵੇ?: ਦਿਨ ਵਿੱਚ ਘੱਟੋ-ਘੱਟ 2.7 ਲੀਟਰ ਪਾਣੀ ਪੀਓ। ਅਜਿਹਾ ਕਰਨ ਨਾਲ ਸਰੀਰ ਵਿੱਚੋਂ ਕੂੜਾ-ਕਰਕਟ ਨੂੰ ਪਿਸ਼ਾਬ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਮਿਲਦੀ ਹੈ, ਜੋ ਲਾਗਾਂ ਜਾਂ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦੇ ਹਨ। ਪਾਣੀ ਤੋਂ ਇਲਾਵਾ ਨਿੰਬੂ, ਸੰਤਰਾ ਅਤੇ ਤਰਬੂਜ ਵਰਗੇ ਫਲਾਂ ਦਾ ਰਸ ਵੀ ਗੁਰਦੇ ਦੀ ਸਿਹਤ ਲਈ ਵਧੀਆ ਹੈ।
ਕਿਡਨੀ ਦੀ ਨਿਯਮਤ ਜਾਂਚ ਕਰਵਾਓ: ਸ਼ੁਰੂਆਤੀ ਪੜਾਵਾਂ ਵਿੱਚ ਗੁਰਦੇ ਦੀਆਂ ਬਿਮਾਰੀਆਂ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਇਸ ਲਈ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਗੁਰਦਿਆਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਡਨੀ ਲਈ ਕੁਝ ਆਮ ਟੈਸਟਾਂ ਵਿੱਚ ਬਲੱਡ ਯੂਰੀਆ, ਪਿਸ਼ਾਬ ਦੀ ਰੁਟੀਨ ਜਾਂਚ, ਅਲਟਰਾਸਾਊਂਡ KUB ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।
ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖੋ:ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NIH) ਅਨੁਸਾਰ, ਕਿਰਿਆਸ਼ੀਲ ਅਤੇ ਤੰਦਰੁਸਤ ਰਹਿਣਾ, ਨਿਯਮਿਤ ਤੌਰ 'ਤੇ ਕਸਰਤ ਕਰਨ ਨਾਲ ਗੁਰਦੇ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਪੈਦਲ ਚੱਲਣਾ, ਦੌੜਨਾ, ਡਾਂਸ ਕਰਨਾ ਅਤੇ ਸਾਈਕਲ ਚਲਾਉਣਾ ਤੁਹਾਡੇ ਸਰੀਰ ਨੂੰ ਕਿਰਿਆਸ਼ੀਲ ਅਤੇ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ। ਸਿਹਤਮੰਦ ਖੁਰਾਕ ਦੀ ਪਾਲਣਾ ਕਰਨਾ, ਸਿਗਰਟਨੋਸ਼ੀ ਅਤੇ ਮੋਟਾਪੇ ਤੋਂ ਬਚਣਾ ਵੀ ਜ਼ਰੂਰੀ ਹੈ।
ਸ਼ੂਗਰ ਅਤੇ ਬਲੱਡ ਸ਼ੂਗਰ ਦੇ ਪੱਧਰਾਂ 'ਤੇ ਨਜ਼ਰ ਰੱਖਣ ਨਾਲ ਗੁਰਦਿਆਂ ਦੀਆਂ ਸਮੱਸਿਆਵਾਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਭਾਰਤ ਵਿੱਚ ਸ਼ੂਗਰ ਗੁਰਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਹੈ। ਸ਼ੂਗਰ ਵਾਲੇ ਲੋਕਾਂ ਵਿੱਚ ਗੁਰਦਿਆਂ ਦਾ ਨੁਕਸਾਨ ਵਧੇਰੇ ਦੇਖਿਆ ਜਾਂਦਾ ਹੈ, ਕਿਉਂਕਿ ਉੱਚ ਸ਼ੂਗਰ ਦਾ ਪੱਧਰ ਗੁਰਦਿਆਂ ਨੂੰ ਖੂਨ ਨੂੰ ਫਿਲਟਰ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਮਜਬੂਰ ਕਰਦਾ ਹੈ।