ਹੈਦਰਾਬਾਦ: ਅੱਜ ਦੇ ਸਮੇਂ 'ਚ ਵੀ ਕਈ ਲੋਕ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਘੜੇ 'ਚ ਭਰਿਆ ਹੋਇਆ ਪਾਣੀ ਠੰਡਾ ਹੋਣ ਦੇ ਨਾਲ ਸਰੀਰ ਵਿੱਚ ਇਲੈਕਟ੍ਰੋਲਾਈਟ ਦੀ ਕਮੀ ਨੂੰ ਦੂਰ ਕਰਕੇ ਪਾਚਨ ਕਿਰਿਆ ਵਿੱਚ ਸੁਧਾਰ ਵੀ ਕਰਦਾ ਹੈ। ਘੜੇ ਦਾ ਪਾਣੀ ਪੀਣ ਨਾਲ ਗੰਦਗੀ ਅਤੇ ਜ਼ਹਿਰੀਲੇ ਪਦਾਰਥਾ ਨੂੰ ਸਰੀਰ 'ਚੋ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਇਸ ਲਈ ਘੜੇ ਦੇ ਪਾਣੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਇਹ ਪਾਣੀ ਪੀਂਦੇ ਸਮੇਂ ਲੋਕ ਕੁਝ ਲਾਪਰਵਾਹੀ ਵਰਤ ਲੈਂਦੇ ਹੋ, ਜਿਸ ਕਾਰਨ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆ ਚਾਹੀਦੀਆ ਹਨ।
ਘੜੇ ਦਾ ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆ:
ਪਾਣੀ ਲੈਣ ਲਈ ਬਿਨ੍ਹਾਂ ਹੈਂਡਲ ਵਾਲੇ ਭਾਂਡੇ ਦਾ ਇਸਤੇਮਾਲ ਨਾ ਕਰੋ:ਕਈ ਵਾਰ ਲੋਕ ਘੜੇ ਤੋਂ ਪਾਣੀ ਲੈਣ ਲਈ ਗਲਾਸ ਜਾਂ ਕਿਸੇ ਹੋਰ ਭਾਂਡੇ ਦਾ ਇਸਤੇਮਾਲ ਕਰਦੇ ਹਨ, ਪਰ ਅਜਿਹਾ ਕਰਨ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਹੱਥ ਜਾਂ ਨੁਹੰਆਂ ਦੀ ਗੰਦਗੀ ਪਾਣੀ ਨੂੰ ਗੰਦਾ ਕਰ ਸਕਦੀ ਹੈ, ਜਿਸ ਕਰਕੇ ਸਿਹਤ ਨਾਲ ਜੁੜੀਆ ਕਈ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪਾਣੀ ਲੈਣ ਲਈ ਹੈਂਡਲ ਵਾਲੇ ਭਾਂਡੇ ਦਾ ਇਸਤੇਮਾਲ ਕਰੋ।
ਘੜੇ ਦੀ ਸਫ਼ਾਈ ਰੱਖੋ: ਘੜੇ ਦੀ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਘੜੇ ਨੂੰ ਸਾਫ਼ ਕਰਨ ਤੋਂ ਬਾਅਦ ਹੀ ਉਸ 'ਚ ਤਾਜ਼ਾ ਪਾਣੀ ਭਰੋ। ਜੇਕਰ ਘੜੇ 'ਚ ਕਈ ਦਿਨਾਂ ਤੱਕ ਇੱਕ ਹੀ ਪਾਣੀ ਪਿਆ ਰਹਿੰਦਾ ਹੈ, ਤਾਂ ਉਸ ਨਾਲ ਹਾਨੀਕਾਰਕ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਕਾਰਨ ਤੁਸੀਂ ਪੇਟ ਨਾਲ ਜੁੜੀਆ ਸਮੱਸਿਆਵਾਂ, ਇੰਨਫੈਕਸ਼ਨ ਆਦਿ ਦਾ ਸ਼ਿਕਾਰ ਹੋ ਸਕਦੇ ਹੋ।
ਘੜੇ 'ਤੇ ਰੱਖਿਆ ਕੱਪੜਾ ਰੋਜ਼ ਧੋਵੋ: ਗਰਮੀਆ ਦੇ ਮੌਸਮ 'ਚ ਘੜੇ ਦੇ ਪਾਣੀ ਨੂੰ ਠੰਡਾ ਰੱਖਣ ਲਈ ਲੋਕ ਘੜੇ ਦੇ ਚਾਰੋ ਪਾਸੇ ਕੱਪੜਾ ਲਪੇਟ ਦਿੰਦੇ ਹਨ। ਇਸ ਕੱਪੜੇ ਦੀ ਰੋਜ਼ਾਨਾ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਫ਼ਾਈ ਨਹੀਂ ਕਰਦੇ, ਤਾਂ ਇਸ ਕੱਪੜੇ 'ਚ ਗੰਦਗੀ ਇਕੱਠੀ ਹੋ ਜਾਂਦੀ ਹੈ। ਇਸ ਕਾਰਨ ਤੁਹਾਨੂੰ ਫੰਗਲ ਅਤੇ ਬੈਕਟੀਰੀਆ ਇੰਨਫੈਕਸ਼ਨ ਵਰਗੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘੜੇ ਨੂੰ ਖੁੱਲ੍ਹਾ ਨਾ ਰੱਖੋ:ਘੜੇ 'ਚ ਪਾਣੀ ਸਟੋਰ ਕਰਦੇ ਸਮੇਂ ਘੜੇ ਨੂੰ ਬੰਦ ਜ਼ਰੂਰ ਕਰ ਦਿਓ। ਜੇਕਰ ਤੁਸੀਂ ਘੜੇ ਨੂੰ ਖੁੱਲ੍ਹਾ ਰੱਖਦੇ ਹੋ, ਤਾਂ ਇਸ ਅੰਦਰ ਮਿੱਟੀ ਅਤੇ ਕੀੜੇ ਜਾ ਕੇ ਪਾਣੀ ਨੂੰ ਗੰਦਾ ਕਰ ਸਕਦੇ ਹਨ।
ਪ੍ਰਿੰਟ ਕੀਤੇ ਹੋਏਘੜੇਦੀ ਵਰਤੋ ਨਾ ਕਰੋ:ਅੱਜ ਕੱਲ੍ਹ ਜ਼ਿਆਦਾਤਰ ਲੋਕ ਪ੍ਰਿੰਟ ਕੀਤੇ ਘੜੇ ਦੀ ਵਰਤੋ ਕਰਦੇ ਹਨ, ਪਰ ਇਹ ਘੜੇ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਮਟਕਾ ਖਰੀਦਦੇ ਸਮੇਂ ਧਿਆਨ ਰੱਖੋ ਕਿ ਮਟਕਾ ਮੁਲਾਇਮ ਨਹੀਂ ਹੋਣਾ ਚਾਹੀਦਾ ਅਤੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਪਾਲਿਸ਼ ਨਹੀਂ ਹੋਣੀ ਚਾਹੀਦੀ। ਚਮਕ ਲਈ ਰੰਗ ਜਾਂ ਵਾਰਨਿਸ਼ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।