ਹੈਦਰਾਬਾਦ: ਅੱਜਕੱਲ੍ਹ ਜਿਆਦਾਤਰ ਲੋਕ ਉੱਪਰਲੀਆਂ ਮੰਜ਼ਿਲਾਂ 'ਤੇ ਜਾਣ ਲਈ ਲਿਫਟ ਦੀ ਵਰਤੋਂ ਕਰਦੇ ਹਨ। ਦਫਤਰ, ਘਰ, ਜਾਂ ਸ਼ਾਪਿੰਗ ਮਾਲ ਹੋਵੇ, ਹਰ ਥਾਂ ਲਿਫਟ ਦੀ ਵਰਤੋ ਕੀਤੀ ਜਾਂਦੀ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਲਿਫਟ ਚੜ੍ਹਨ ਨਾਲੋਂ ਪੌੜੀਆਂ ਚੜ੍ਹਨਾ ਸਿਹਤ ਲਈ ਬਿਹਤਰ ਹੈ। ਇੱਕ ਦਿਨ ਵਿੱਚ ਘੱਟੋ-ਘੱਟ ਦੋ ਜਾਂ ਤਿੰਨ ਮੰਜ਼ਿਲਾਂ ਤੱਕ ਪੌੜੀਆਂ ਰਾਹੀ ਚੜ੍ਹਨਾ ਸਿਹਤ ਲਈ ਬਹੁਤ ਵਧੀਆ ਹੋ ਸਕਦਾ ਹੈ।
ਪੌੜੀਆਂ ਚੜ੍ਹਨ ਦੇ ਫਾਇਦੇ:
ਦਿਲ ਲਈ ਫਾਇਦੇਮੰਦ: ਮਾਹਿਰਾਂ ਦਾ ਕਹਿਣਾ ਹੈ ਕਿ ਹਰ ਰੋਜ਼ ਪੌੜੀਆਂ ਰਾਹੀ ਦੋ ਜਾਂ ਤਿੰਨ ਮੰਜ਼ਿਲਾਂ ਤੱਕ ਚੜ੍ਹਨਾ ਦਿਲ ਲਈ ਫਾਇਦੇਮੰਦ ਹੋ ਸਕਦਾ ਹੈ। ਪੌੜੀਆਂ ਚੜ੍ਹਨ ਨਾਲ ਖੂਨ ਦੀ ਸਪਲਾਈ ਤੇਜ਼ ਹੁੰਦੀ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ:ਪੌੜੀਆਂ ਚੜ੍ਹਨ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਪੌੜੀਆਂ ਚੜ੍ਹਦੇ ਹੋ, ਤਾਂ ਗੋਡਿਆਂ, ਗਿੱਟਿਆਂ ਅਤੇ ਪੈਰਾਂ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ।
ਭਾਰ ਘਟਾਉਣ ਲਈ ਮਦਦਗਾਰ:ਭਾਰ ਘਟਾਉਣ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖਣ ਲਈ ਰੋਜ਼ਾਨਾ ਪੌੜੀਆਂ ਚੜ੍ਹਨਾ ਫਾਇਦੇਮੰਦ ਹੋ ਸਕਦਾ ਹੈ। ਪੌੜੀਆਂ ਚੜ੍ਹਨ ਨਾਲ ਕਸਰਤ ਨਾਲੋਂ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ। ਜ਼ਿਆਦਾ ਭਾਰ ਵਾਲੇ ਲੋਕਾਂ 'ਚ ਪੌੜੀਆਂ ਚੜ੍ਹਨ ਨਾਲ ਭਾਰ ਘਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਫਿੱਟ: ਪੌੜੀਆਂ ਚੜ੍ਹਨ ਨਾਲ ਪੂਰੇ ਸਰੀਰ ਦੀ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹੋ, ਤਾਂ ਪੌੜੀਆਂ ਚੜ੍ਹਨ ਨਾਲ ਇਸ ਦਰਦ ਤੋਂ ਵੀ ਆਰਾਮ ਪਾਇਆ ਜਾ ਸਕਦਾ ਹੈ।
ਮਜ਼ਬੂਤ ਹੱਡੀਆਂ: ਮਾਹਿਰਾਂ ਦਾ ਕਹਿਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਰੋਜ਼ਾਨਾ ਪੌੜੀਆਂ ਚੜ੍ਹ ਕੇ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਨੂੰ ਕੰਟਰੋਲ ਕਰ ਸਕਦੇ ਹੋ।
ਸੰਤੁਲਨ ਬਣਾਉਣਾ: ਪੌੜੀਆਂ ਚੜ੍ਹ ਕੇ ਜਾਣ ਨਾਲ ਸਰੀਰ ਸੰਤੁਲਿਤ ਰਹਿੰਦਾ ਹੈ। ਕੁਝ ਲੋਕਾਂ ਦੀ ਥੋੜੀ ਦੂਰੀ ਤੱਕ ਚੱਲਣ ਤੋਂ ਬਾਅਦ ਹੀ ਲੱਤਾਂ 'ਚ ਦਰਦ ਹੋਣ ਲੱਗਦਾ ਹੈ। ਪਰ ਜੇਕਰ ਤੁਸੀਂ ਰੋਜ਼ਾਨਾ ਪੌੜੀਆਂ ਚੜ੍ਹਦੇ ਹੋ, ਤਾਂ ਤੁਹਾਨੂੰ ਦਰਦ ਮਹਿਸੂਸ ਨਹੀਂ ਹੋਵੇਗਾ।