ਹੈਦਰਾਬਾਦ: ਲੋਕ ਸਵੇਰੇ ਉੱਠਦੇ ਹੀ ਕੌਫ਼ੀ ਪੀਣਾ ਪਸੰਦ ਕਰਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਕੌਫ਼ੀ ਵਾਲਾਂ ਲਈ ਵੀ ਫਾਇਦੇਮੰਦ ਹੋ ਸਕਦੀ ਹੈ। ਅੱਜ ਦੇ ਸਮੇਂ 'ਚ ਲੋਕ ਸੁੰਦਰ ਅਤੇ ਮਜ਼ਬੂਤ ਵਾਲ ਪਾਉਣਾ ਚਾਹੁੰਦੇ ਹਨ, ਪਰ ਗਲਤ ਜੀਵਨਸ਼ੈਲੀ ਕਰਕੇ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਕੌਫ਼ੀ ਨਾਲ ਬਣੇ ਹੇਅਰ ਮਾਸਕ ਤੁਹਾਡੇ ਲਈ ਮਦਦਗਾਰ ਹੋ ਸਕਦੇ ਹਨ।
ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਹੇਅਰ ਮਾਸਕ:
ਕੌਫ਼ੀ ਅਤੇ ਨਿੰਬੂ:ਕੌਫ਼ੀ ਅਤੇ ਨਿੰਬੂ ਦਾ ਹੇਅਰ ਮਾਸਕ ਫਾਇਦੇਮੰਦ ਹੋ ਸਕਦਾ ਹੈ। ਇਸਨੂੰ ਬਣਾਉਣ ਲਈ ਇੱਕ ਵੱਡਾ ਚਮਚ ਕੌਫ਼ੀ ਅਤੇ 1 ਵੱਡੇ ਚਮਚ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਗਾੜ੍ਹਾ ਪਾਸਟ ਤਿਆਰ ਕਰ ਲਓ। ਫਿਰ ਇਸ ਮਾਸਕ ਨੂੰ ਵਾਲਾਂ 'ਤੇ ਲਗਾਓ ਅਤੇ 20 ਤੋਂ 30 ਮਿੰਟ ਤੱਕ ਲਗਾ ਕੇ ਰੱਖੋ। ਇਸ ਮਾਸਕ ਨੂੰ ਹਫ਼ਤੇ 'ਚ ਇੱਕ ਵਾਰ ਇਸਤੇਮਾਲ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਕੌਫ਼ੀ ਅਤੇ ਨਾਰੀਅਲ ਤੇਲ: ਮਜ਼ਬੂਤ ਵਾਲ ਪਾਉਣ ਲਈ ਕੌਫ਼ੀ ਅਤੇ ਨਾਰੀਅਲ ਤੇਲ ਤੋਂ ਬਣਿਆ ਹੇਅਰ ਮਾਸਕ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਇੱਕ ਵੱਡੇ ਚਮਚ ਕੌਫ਼ੀ 'ਚ 1 ਵੱਡਾ ਚਮਚ ਨਾਰੀਅਲ ਦੇ ਤੇਲ ਦਾ ਮਿਲਾਓ। ਫਿਰ ਇਸਨੂੰ ਵਾਲਾਂ 'ਤੇ 30 ਮਿੰਟ ਤੋਂ 1 ਘੰਟੇ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸ਼ੈਪੂ ਨਾਲ ਵਾਲਾਂ ਨੂੰ ਧੋ ਲਓ। ਹਫ਼ਤੇ 'ਚ ਇੱਕ ਵਾਰ ਇਸ ਮਾਸਕ ਦਾ ਇਸਤੇਮਾਲ ਕਰੋ।
ਕੌਫ਼ੀ ਅਤੇ ਦਹੀ: ਜੇਕਰ ਤੁਹਾਡੇ ਵਾਲਾਂ 'ਚ ਨਮੀ ਦੀ ਕਮੀ ਹੈ, ਤਾਂ ਕੌਫ਼ੀ ਅਤੇ ਦਹੀ ਤੋਂ ਬਣਿਆ ਹੇਅਰ ਮਾਸਕ ਮਦਦਗਾਰ ਹੋ ਸਕਦਾ ਹੈ। ਇਸ ਲਈ ਇੱਕ ਚਮਚ ਕੌਫ਼ੀ ਅਤੇ ਇੱਕ ਚਮਚ ਦਹੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਇਸਨੂੰ 30 ਮਿੰਟ ਲਈ ਵਾਲਾਂ 'ਤੇ ਲਗਾ ਕੇ ਰੱਖੋ। ਇਸ ਹੇਅਰ ਮਾਸਕ ਨੂੰ 2 ਹਫ਼ਤੇ 'ਚ ਇੱਕ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਕੌਫ਼ੀ ਅਤੇ ਸ਼ਹਿਦ: ਵਾਲਾਂ ਨੂੰ ਚਮਕਦਾਰ ਬਣਾਉਣ ਲਈ 1 ਚਮਚ ਕੌਫ਼ੀ ਅਤੇ 1 ਚਮਚ ਸ਼ਹਿਦ ਨੂੰ ਮਿਲਾ ਲਓ। ਫਿਰ ਹਲਕੇ ਗਿੱਲੇ ਵਾਲਾਂ 'ਤੇ ਇਸ ਮਾਸਕ ਨੂੰ ਲਗਾਓ ਅਤੇ 20 ਤੋਂ 30 ਮਿੰਟ ਲਈ ਲਗਾ ਕੇ ਰੱਖੋ। ਹਫ਼ਤੇ 'ਚ ਇੱਕ ਵਾਰ ਇਸ ਮਾਸਕ ਦਾ ਇਸਤੇਮਾਲ ਕਰਨ ਨਾਲ ਵਾਲ ਚਮਕਦਾਰ ਹੋ ਜਾਣਗੇ।
ਕੌਫ਼ੀ ਅਤੇ ਅੰਡਾ: ਮਜ਼ਬੂਤ ਵਾਲਾਂ ਲਈ ਕੌਫ਼ੀ ਅਤੇ ਅੰਡਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਕੌਫ਼ੀ ਅਤੇ ਅੰਡੇ ਦਾ ਸਫੈਦ ਭਾਗ ਲਓ। ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ 20 ਤੋਂ 30 ਮਿੰਟ ਲਈ ਇਸਨੂੰ ਆਪਣੇ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।