ਹੈਦਰਾਬਾਦ: ਦਸਤ ਇੱਕ ਅਜਿਹੀ ਸਮੱਸਿਆ ਹੈ, ਜੋ ਸਰੀਰ ਨੂੰ ਕੰਮਜ਼ੋਰ ਬਣਾ ਦਿੰਦੀ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਬੱਚੇ ਨੂੰ ਹੋ ਸਕਦੀ ਹੈ। ਦਸਤ ਆਮ ਤੌਰ 'ਤੇ ਬੈਕਟੀਰੀਆਂ ਜਾਂ ਵਾਈਰਸ ਕਾਰਨ ਹੁੰਦੀ ਹੈ। ਇਸ ਸਮੱਸਿਆ ਕਾਰਨ ਬੱਚਿਆਂ ਨੂੰ ਹੋਰ ਵੀ ਕਈ ਸਮੱਸਿਆਵਾਂ ਜਿਵੇਂ ਕਿ ਡੀਹਾਈਡ੍ਰੇਸ਼ਨ ਆਦਿ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਦਸਤ ਦੇ ਲੱਛਣਾਂ ਬਾਰੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਇਸ ਸਮੱਸਿਆ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।
ਬੱਚਿਆਂ ਨੂੰ ਦਸਤ ਤੋਂ ਬਚਾਉਣ ਲਈ ਮਾਪਿਆਂ ਦੇ ਧਿਆਨ ਰੱਖਣ ਵਾਲੀਆਂ ਗੱਲ੍ਹਾਂ:
ਕੌਫ਼ੀ ਨਾ ਦਿਓ: ਬੱਚਿਆਂ ਨੂੰ ਦਸਤ ਦੀ ਸਮੱਸਿਆ ਹੋਣ 'ਤੇ ਕੌਫ਼ੀ ਦੇਣ ਦੀ ਗਲਤੀ ਨਾ ਕਰੋ। ਕੌਫ਼ੀ ਪੀਣ ਨਾਲ ਬੱਚਿਆਂ ਦੀਆਂ ਅੰਤੜੀਆਂ ਕੰਮਜ਼ੋਰ ਹੋਣ ਲੱਗਦੀਆਂ ਹਨ ਅਤੇ ਦਸਤ ਦੌਰਾਨ ਬੱਚੇ ਦੇ ਸਰੀਰ 'ਚ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਦੀ ਜਗ੍ਹਾਂ ਅੰਦਰ ਹੀ ਰਹਿ ਜਾਂਦੇ ਹਨ। ਇਸ ਕਾਰਨ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ।
ਗਲੂਕੋਜ਼ ਵਾਲਾ ਪਾਣੀ ਨਾ ਦਿਓ: ਦਸਤ ਦੌਰਾਨ ਬੱਚੇ ਨੂੰ ਗਲੂਕੋਜ਼ ਵਾਲਾ ਪਾਣੀ ਪੀਣ ਨੂੰ ਨਾ ਦਿਓ, ਕਿਉਕਿ ਇਹ ਬੱਚੇ ਦੀਆਂ ਅੰਤੜੀਆਂ 'ਚੋ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਦਸਤ ਦੌਰਾਨ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ, ਜਿਸ ਕਰਕੇ ਬੱਚੇ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਬੱਚੇ ਦੀ ਜਾਨ ਲਈ ਵੀ ਖਤਰਾ ਪੈਂਦਾ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਦਸਤ ਦੌਰਾਨ ORS ਵਾਲਾ ਪਾਣੀ ਦੇ ਸਕਦੇ ਹੋ। ਇਸ ਨਾਲ ਦਸਤ ਦੀ ਸਮੱਸਿਆ ਤੋਂ ਆਰਾਮ ਪਾਇਆ ਜਾ ਸਕਦਾ ਹੈ।