ਹੈਦਰਾਬਾਦ: ਬੋਰਡ ਦੀ ਪ੍ਰੀਖਿਆ ਹਰ ਇੱਕ ਬੱਚੇ ਲਈ ਤਣਾਅ ਵਾਲੀ ਹੁੰਦੀ ਹੈ। ਪ੍ਰੀਖਿਆ ਦੀ ਚਿੰਤਾ ਕਰਕੇ ਬੱਚੇ ਚੰਗੀ ਤਰ੍ਹਾਂ ਰਾਤ ਨੂੰ ਸੌ ਵੀ ਨਹੀਂ ਪਾਉਦੇ। ਪ੍ਰੀਖਿਆ ਦੌਰਾਨ ਬੱਚਿਆ ਨੂੰ ਕਈ ਗੱਲ੍ਹਾਂ ਨੂੰ ਲੈ ਕੇ ਚਿੰਤਾ ਰਹਿੰਦੀ ਹੈ। ਇਸ ਚਿੰਤਾ ਕਾਰਨ ਬੱਚੇ ਨੂੰ ਪ੍ਰੀਖਿਆ 'ਚ ਨੁਕਸਾਨ ਹੋ ਸਕਦਾ ਹੈ। ਇਸ ਲਈ ਤਣਾਅ ਨੂੰ ਘਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰੀਖਿਆ ਦੌਰਾਨ ਹੋਣ ਵਾਲੇ ਤਣਾਅ ਨੂੰ ਘਟ ਕਰਨ ਲਈ ਮਾਪੇ ਹੇਠਾ ਦਿੱਤੇ ਕੁਝ ਟਿਪਸ ਅਪਣਾ ਕੇ ਆਪਣੇ ਬੱਚੇ ਦੇ ਤਣਾਅ ਨੂੰ ਘਟ ਕਰਨ 'ਚ ਮਦਦ ਕਰ ਸਕਦੇ ਹਨ।
ਪ੍ਰੀਖਿਆ ਦੇ ਤਣਾਅ ਨੂੰ ਘਟ ਕਰਨ ਲਈ ਟਿਪਸ:
ਬੱਚਿਆ ਨਾਲ ਗੱਲ੍ਹ ਕਰੋ:ਕਈ ਵਾਰ ਬੱਚਾ ਆਪਣੇ ਮਾਪਿਆ ਨਾਲ ਕੋਈ ਵੀ ਗੱਲ੍ਹ ਖੁੱਲ੍ਹ ਕੇ ਸ਼ੇਅਰ ਨਹੀਂ ਕਰ ਪਾਉਦਾ। ਇਸ ਪਿੱਛੇ ਬੱਚੇ ਦਾ ਡਰ ਜਾਂ ਸ਼ਰਮ ਜ਼ਿਮੇਵਾਰ ਹੋ ਸਕਦੀ ਹੈ। ਇਸ ਲਈ ਮਾਪਿਆ ਨੂੰ ਪਹਿਲ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਬੱਚੇ ਨਾਲ ਸ਼ਾਂਤੀ ਅਤੇ ਖੁੱਲ੍ਹ ਕੇ ਗੱਲ੍ਹ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਦੱਸੋ ਕਿ ਉਹ ਆਪਣੇ ਵੱਲੋ ਬਿਹਤਰ ਪ੍ਰਦਰਸ਼ਨ ਕਰਨ ਅਤੇ ਨਤੀਜੇ ਦੀ ਚਿੰਤਾ ਨਾ ਕਰਨ। ਅਜਿਹਾ ਕਰਨ ਨਾਲ ਬੱਚੇ ਦੇ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ।
ਸ਼ਾਂਤ ਹੋਣ ਦੇ ਤਰੀਕੇ ਦੱਸੋ: ਪ੍ਰੀਖਿਆ ਦੇ ਤਣਾਅ ਕਾਰਨ ਬੱਚੇ ਦੇ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਅਜਿਹੀਆਂ ਗੱਲ੍ਹਾਂ ਸਿਖਾਓ ਜਿਸ ਨਾਲ ਬੱਚੇ ਨੂੰ ਆਪਣੇ ਤਣਾਅ ਨੂੰ ਘਟ ਕਰਨ 'ਚ ਮਦਦ ਮਿਲ ਸਕੇ। ਇਸ ਲਈ ਬੱਚੇ ਨੂੰ ਯੋਗ, ਧਿਆਨ, ਬਾਹਰ ਖੇਡਣਾ, ਸੈਰ ਕਰਨਾ, ਮਿਊਜ਼ਿਕ ਸੁਣਨ ਆਦਿ ਦੀ ਸਲਾਹ ਦਿਓ। ਇਸ ਨਾਲ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ।
ਬੱਚੇ 'ਤੇ ਭਰੋਸਾ ਰੱਖੋ:ਕਈ ਵਾਰ ਬੱਚਿਆ ਨੂੰ ਡਰ ਹੁੰਦਾ ਹੈ ਕਿ ਜੇ ਉਨ੍ਹਾਂ ਦੇ ਪ੍ਰੀਖਿਆ 'ਚੋ ਘਟ ਨੰਬਰ ਆ ਗਏ, ਤਾਂ ਮਾਪਿਆ ਤੋਂ ਉਨ੍ਹਾਂ ਨੂੰ ਝਿੜਕੇ ਪੈ ਸਕਦੇ ਹਨ। ਇਸ ਕਰਕੇ ਉਹ ਜ਼ਿਆਦਾ ਤਣਾਅ 'ਚ ਆ ਜਾਂਦੇ ਹਨ। ਇਸ ਲਈ ਬੱਚੇ ਨੂੰ ਭਰੋਸਾ ਦਿਵਾਓ ਕਿ ਪੇਪਰ 'ਚੋ ਨੰਬਰ ਘਟ ਆਉਣ ਦੀ ਵਜ੍ਹਾਂ ਨਾਲ ਉਨ੍ਹਾਂ ਦਾ ਪਿਆਰ ਘਟ ਨਹੀਂ ਹੋਵੇਗਾ। ਅਜਿਹਾ ਕਰਨ ਨਾਲ ਬੱਚਾ ਪੜ੍ਹਾਈ ਚੰਗੀ ਤਰ੍ਹਾਂ ਕਰ ਸਕੇਗਾ।
ਬੱਚੇ ਦੀ ਖੁਰਾਕ ਦਾ ਧਿਆਨ ਰੱਖੋ: ਪ੍ਰੀਖਿਆ ਦੇ ਦਿਨ ਨਜ਼ਦੀਕ ਆਉਣ ਦੇ ਨਾਲ-ਨਾਲ ਬੱਚੇ ਆਪਣਾ ਸਾਰਾ ਸਮੇਂ ਪੜ੍ਹਾਈ ਨੂੰ ਦੇਣ ਲੱਗਦੇ ਹਨ ਅਤੇ ਸਹੀ ਖੁਰਾਕ ਨਹੀਂ ਖਾਂਦੇ। ਭੋਜਨ ਸਹੀ ਤਰੀਕੇ ਨਾਲ ਨਾ ਖਾਣ ਕਾਰਨ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ। ਇਸ ਲਈ ਬੱਚੇ ਦੀ ਖੁਰਾਕ 'ਚ ਫਲ, ਸਬਜ਼ੀਆਂ, ਡਰਾਈ ਫਰੂਟਸ, ਦੁੱਧ, ਦਹੀ ਅਤੇ ਸਾਬੁਤ ਅਨਾਜ ਸ਼ਾਮਲ ਕਰੋ।
ਨੀਂਦ ਪੂਰੀ ਕਰਨ ਦੀ ਸਲਾਹ: ਸਿਹਤਮੰਦ ਰਹਿਣ ਲਈ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕਈ ਲੋਕ ਸਾਰੀ ਰਾਤ ਪੜ੍ਹਾਈ ਕਰਦੇ ਹਨ, ਜਿਸ ਕਰਕੇ ਸਿਹਤ ਖਰਾਬ ਹੋ ਸਕਦੀ ਹੈ ਅਤੇ ਦਿਮਾਗ ਨੂੰ ਅਰਾਮ ਨਹੀਂ ਮਿਲ ਪਾਉਦਾ। ਇਸਦੇ ਨਾਲ ਹੀ ਫੋਕਸ ਦੀ ਕਮੀ ਅਤੇ ਚੀਜ਼ਾਂ ਯਾਦ ਨਾ ਰਹਿਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬੱਚੇ ਨੂੰ 7 ਤੋ 8 ਘੰਟੇ ਦੀ ਨੀਂਦ ਪੂਰੀ ਕਰਨ ਦੀ ਸਲਾਹ ਦਿਓ।