ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਆਦਾਤਰ ਲੋਕ ਕੋਈ ਵੀ ਬਿਮਾਰੀ ਹੋਣ 'ਤੇ ਡਾਕਟਰ ਕੋਲ੍ਹ ਨਾ ਜਾ ਕੇ ਗੂਗਲ 'ਤੇ ਸਰਚ ਕਰਨ ਲੱਗ ਪੈਂਦੇ ਹਨ। ਲੋਕ ਗੂਗਲ ਰਾਹੀ ਹੀ ਆਪਣਾ ਇਲਾਜ ਲੱਭ ਲੈਂਦੇ ਹਨ, ਜਿਸ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਹਾਲਾਂਕਿ, ਗੂਗਲ ਕਈ ਬਿਮਾਰੀਆਂ ਦੇ ਲੱਛਣਾਂ ਦੀ ਪਹਿਚਾਣ ਕਰਨ 'ਚ ਸਹੀ ਹੁੰਦਾ ਹੈ, ਪਰ ਕਈ ਵਾਰ ਗਲਤ ਵੀ ਹੁੰਦਾ ਹੈ। ਇਸ ਲਈ ਕੋਈ ਵੀ ਸਿਹਤ ਸਮੱਸਿਆ ਹੋਣ 'ਤੇ ਗੂਗਲ 'ਚ ਸਰਚ ਕਰਨ ਦੀ ਜਗ੍ਹਾਂ ਡਾਕਟਰ ਕੋਲ੍ਹ ਜਾਣਾ ਬਿਹਤਰ ਹੋਵੇਗਾ।
ਸਿਹਤ ਬਾਰੇ ਗੂਗਲ 'ਤੇ ਨਾ ਕਰੋ ਸਰਚ:
ਭਰੋਸੇਮੰਦ ਵੈੱਬਸਾਈਟ 'ਤੇ ਜਾਓ:ਕਿਸੇ ਬਿਮਾਰੀ ਦੇ ਲੱਛਣਾਂ ਨੂੰ ਸਰਚ ਕਰਨ ਤੋਂ ਪਹਿਲਾ ਦੁਨੀਆਂ ਦੀਆਂ ਸਭ ਤੋਂ ਵਧੀਆ ਸੰਸਥਾਵਾਂ ਅਤੇ ਹਸਪਤਾਲਾਂ ਬਾਰੇ ਸਰਚ ਕਰੋ। ਅਜਿਹੇ ਹਸਪਤਾਲ ਲੱਭੋ, ਜਿੱਥੇ ਡਾਕਟਰ ਭਰੋਸੇਮੰਦ ਹੋਣ ਅਤੇ ਲੱਛਣਾਂ ਦਾ ਸਹੀ ਨਿਦਾਨ ਕਰਦੇ ਹੋਣ। ਅਜਿਹੀ ਵੈਬਸਾਈਟ ਸਰਚ ਕਰੋ, ਜੋ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖੋਜਾਂ ਪਬਲਿਸ਼ ਕਰਦੀ ਹੈ।
ਜ਼ਿਆਦਾ ਚਿੰਤਾ ਹੋਣ 'ਤੇ ਸਰਚ ਨਾ ਕਰੋ: ਜੇਕਰ ਤੁਹਾਨੂੰ ਕਿਸੇ ਬਿਮਾਰੀ ਦੇ ਲੱਛਣਾਂ ਬਾਰੇ ਜਾਣਦੇ ਹੋਏ ਚਿੰਤਾ ਹੋ ਰਹੀ ਹੈ, ਤਾਂ ਉੱਥੇ ਹੀ ਰੁੱਕ ਜਾਓ। ਇਸ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ। ਜਦੋ ਕੋਈ ਵਿਅਕਤੀ ਕਿਸੇ ਬਿਮਾਰੀ ਬਾਰੇ ਸਰਚ ਕਰਦਾ ਹੈ, ਤਾਂ ਗੂਗਲ 'ਤੇ ਉਸ ਬਿਮਾਰੀ ਦੇ ਗੰਭੀਰ ਲੱਛਣਾਂ ਨੂੰ ਦੇਖ ਕੇ ਮਨ 'ਚ ਬਿਮਾਰੀ ਨੂੰ ਲੈ ਕੇ ਚਿੰਤਾ ਅਤੇ ਤਣਾਅ ਵੱਧ ਜਾਂਦਾ ਹੈ। ਕਦੇ-ਕਦੇ ਲੱਛਣ ਇੰਨੇ ਗੰਭੀਰ ਨਹੀਂ ਹੁੰਦੇ, ਜਿਨ੍ਹਾਂ ਗੂਗਲ ਦੱਸ ਦਿੰਦਾ ਹੈ।
ਬਿਮਾਰੀ ਬਾਰੇ ਜਾਣੋ: ਕਿਸੇ ਬਿਮਾਰੀ ਬਾਰੇ ਗੂਗਲ 'ਤੇ ਸਰਚ ਕਰਨ ਤੋਂ ਪਹਿਲਾ ਕੁਝ ਕਿਤਾਬਾਂ ਅਤੇ ਉਸ ਬਿਮਾਰੀ ਤੋਂ ਪੀੜਿਤ ਲੋਕਾਂ ਤੋਂ ਜਾਣਨਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਨੂੰ ਲੱਛਣਾਂ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।
ਛੋਟੀ ਸਮੱਸਿਆ ਲਈ ਗੂਗਲ ਦੀ ਮਦਦ ਨਾ ਲਓ: ਜੇਕਰ ਤੁਹਾਨੂੰ ਕੋਈ ਛੋਟੀ ਸਮੱਸਿਆ ਹੈ, ਤਾਂ ਇਸ ਲਈ ਗੂਗਲ ਦੀ ਮਦਦ ਲੈਣੀ ਸਹੀ ਨਹੀਂ ਹੈ। ਗੂਗਲ ਦਾ ਇਸਤੇਮਾਲ ਉਸ ਸਮੇਂ ਹੀ ਕਰੋ, ਜਦੋ ਬਿਮਾਰੀ ਵੱਡੀ ਹੋਵੇ ਅਤੇ ਤੁਹਾਨੂੰ ਉਸ ਬਾਰੇ ਬਿਲਕੁਲ ਵੀ ਪਤਾ ਨਾ ਹੋਵੇ।
ਡਾਕਟਰ ਨਾਲ ਸੰਪਰਕ ਕਰੋ: ਜੇਕਰ ਗੂਗਲ 'ਤੇ ਸਰਚ ਕੀਤੀ ਗਈ ਜਾਣਕਾਰੀ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਸ਼ੱਕ ਹੈ, ਤਾਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗੂਗਲ 'ਤੇ ਦਿੱਤੀ ਗਈ ਜਾਣਕਾਰੀ ਸਹੀ ਹੈ ਜਾਂ ਗਲਤ।
ਗੂਗਲ 'ਤੇ ਸਰਚ ਕਰਨ ਦੇ ਫਾਇਦੇ:
- ਕਿਸੇ ਵੀ ਚੀਜ਼ ਬਾਰੇ ਗੂਗਲ 'ਤੇ ਤਰੁੰਤ ਜਾਣਕਾਰੀ ਮਿਲ ਜਾਂਦੀ ਹੈ। ਅਜਿਹੇ 'ਚ ਐਂਮਰਜੇਸੀ ਕੰਡੀਸ਼ਨ ਹੋਣ 'ਤੇ ਗੂਗਲ ਦੀ ਮਦਦ ਨਾਲ ਮਰੀਜ਼ ਦੀ ਜਾਨ ਵੀ ਬਚਾਈ ਜਾ ਸਕਦੀ ਹੈ।
- ਸਟ੍ਰੋਕ ਜਾਂ ਅਟੈਕ ਹੋਣ 'ਤੇ ਤੁਸੀਂ ਗੂਗਲ ਦੀ ਮਦਦ ਲੈ ਸਕਦੇ ਹੋ। ਭਰੋਸੇਮੰਦ ਸਾਈਟਾਂ 'ਤੇ ਤੁਹਾਨੂੰ ਕਾਫ਼ੀ ਫਾਇਦੇਮੰਦ ਟਿਪਸ ਮਿਲ ਸਕਦੇ ਹਨ।
- ਜੇਕਰ ਤੁਸੀਂ ਗੂਗਲ ਦੀ ਮਦਦ ਲੈਂਦੇ ਹੋ, ਤਾਂ ਇਸ ਲਈ ਖਰਚਾ ਨਹੀਂ ਲੱਗਦਾ।
ਗੂਗਲ 'ਤੇ ਸਰਚ ਕਰਨ ਦੇ ਨੁਕਸਾਨ:
- ਗੂਗਲ ਡਾਕਟਰ ਨਹੀਂ ਹੈ। ਡਾਕਟਰ ਤੁਹਾਡੀ ਸਿਹਤ ਨੂੰ ਦੇਖ ਕੇ ਦਵਾਈ ਦਿੰਦਾ ਹੈ, ਪਰ ਗੂਗਲ ਸਿਰਫ਼ ਬਿਮਾਰੀ ਨਾਲ ਜੁੜੀ ਦਵਾਈ ਬਾਰੇ ਦੱਸ ਸਕਦਾ ਹੈ। ਅਜਿਹੇ 'ਚ ਗੂਗਲ ਦੁਆਰਾ ਦੱਸੀ ਗਈ ਦਵਾਈ ਦਾ ਇਸਤੇਮਾਲ ਕਰਨਾ ਨੁਕਸਾਨਦੇਹ ਹੋ ਸਕਦਾ ਹੈ।
- ਗੂਗਲ 'ਤੇ ਦਿੱਤੀ ਗਈ ਹਰ ਜਾਣਕਾਰੀ ਸਹੀ ਨਹੀਂ ਹੁੰਦੀ ਹੈ। ਕਈ ਵਾਰ ਲੋਕਲ ਅਤੇ ਫੇਕ ਵੈੱਬਸਾਈਟਾਂ ਗਲਤ ਜਾਣਕਾਰੀ ਦੇ ਦਿੰਦੀਆਂ ਹਨ, ਜਿਸ ਨਾਲ ਬਿਮਾਰੀ ਹੋਰ ਵੀ ਵੱਧ ਸਕਦੀ ਹੈ।
- ਗੂਗਲ 'ਤੇ ਸਰਚ ਕਰਕੇ ਤੁਸੀਂ ਉਨ੍ਹਾਂ ਬਿਮਾਰੀਆਂ ਦੀ ਦਵਾਈ ਵੀ ਲੈ ਸਕਦੇ ਹੋ, ਜੋ ਬਿਮਾਰੀਆਂ ਤੁਹਾਨੂੰ ਨਹੀਂ ਹਨ। ਇਸ ਤਰ੍ਹਾਂ ਤੁਹਾਡੀ ਇਮਿਊਨਟੀ ਕੰਮਜ਼ੋਰ ਹੋ ਸਕਦੀ ਹੈ। ਇਸ ਲਈ ਡਾਕਟਰ ਤੋਂ ਪੁੱਛੇ ਬਿਨ੍ਹਾਂ ਦਵਾਈ ਨਾ ਲਓ।