ਪੰਜਾਬ

punjab

ETV Bharat / health

ਸ਼ਰਾਬ ਦੀ ਆਦਤ ਸਿਹਤ 'ਤੇ ਪੈ ਸਕਦੀ ਹੈ ਭਾਰੀ, ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ, ਇਸ ਤਰ੍ਹਾਂ ਪਾਓ ਆਦਤ ਤੋਂ ਛੁਟਕਾਰਾ - Alcohol addiction treatment

Alcohol Addiction Treatment: ਸ਼ਰਾਬ ਦੀ ਆਦਤ ਇੱਕ ਡਾਕਟਰੀ ਸਥਿਤੀ ਹੈ, ਜਿਸਦਾ ਇਲਾਜ ਬਹੁਤ ਮਹੱਤਵਪੂਰਨ ਹੈ। ਜੇਕਰ ਇਸਦਾ ਸਮੇਂ 'ਤੇ ਇਲਾਜ਼ ਨਹੀਂ ਕਰਵਾਇਆ ਗਿਆ, ਤਾਂ ਪੀੜਤ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।

Alcohol Addiction Treatment
Alcohol Addiction Treatment

By ETV Bharat Punjabi Team

Published : Apr 8, 2024, 4:19 PM IST

ਹੈਦਰਾਬਾਦ: ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਡਾਕਟਰ ਦਿਵਿਆ ਘਈ ਚੋਪੜਾ ਦਾ ਕਹਿਣਾ ਹੈ ਕਿ ਸ਼ਰਾਬ ਦੀ ਆਦਤ ਇੱਕ ਅਜਿਹੀ ਸਥਿਤੀ ਹੈ, ਜਦੋਂ ਪੀੜਤ ਵਿਅਕਤੀ ਸਮੇਂ, ਮੌਕੇ ਅਤੇ ਕਿਸੇ ਹੋਰ ਚੀਜ਼ ਨੂੰ ਧਿਆਨ ਵਿੱਚ ਰੱਖੇ ਬਿਨ੍ਹਾਂ ਬਹੁਤ ਜ਼ਿਆਦਾ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਹੈ।

ਸ਼ਰਾਬ ਦੀ ਆਦਤ ਕੀ ਹੈ?:ਡਾ: ਦਿਵਿਆ ਦੱਸਦੀ ਹੈ ਕਿ ਸ਼ਰਾਬ ਇੱਕ ਨਸ਼ੀਲਾ ਪਦਾਰਥ ਹੈ, ਜੋ ਦਿਮਾਗ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸ਼ਰਾਬ ਦੇ ਪ੍ਰਭਾਵ ਹੇਠ ਆਉਣ ਕਾਰਨ ਵਿਅਕਤੀ ਦੇ ਮਨ ਵਿੱਚ ਨਕਾਰਾਤਮਕ ਭਾਵਨਾਵਾਂ ਜਿਵੇਂ ਕਿ ਘਰ, ਕੰਮ ਜਾਂ ਕਿਸੇ ਹੋਰ ਤਰ੍ਹਾਂ ਦੀ ਚਿੰਤਾ, ਉਦਾਸੀ, ਘਬਰਾਹਟ ਆਦਿ ਪੈਦਾ ਹੋਣ ਲੱਗਦੇ ਹਨ। ਇਹ ਸਿਰਫ਼ ਅਸਥਾਈ ਭਾਵਨਾਵਾਂ ਹੁੰਦੀਆਂ ਹਨ, ਜੋ ਨਸ਼ਾ ਉਤਰਨ ਤੋਂ ਬਾਅਦ ਖਤਮ ਹੋ ਜਾਂਦੀਆਂ ਹਨ। ਹਰ ਸਮੇਂ ਸ਼ਰਾਬ ਦੇ ਪ੍ਰਭਾਵ ਹੇਠ ਰਹਿਣ ਦੀ ਆਦਤ ਨੂੰ ਸ਼ਰਾਬ ਦੀ ਆਦਤ ਕਿਹਾ ਜਾਂਦਾ ਹੈ।

ਸ਼ਰਾਬ ਦੇ ਤਿੰਨ ਪੜਾਅ:

  1. ਜੇਕਰ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਕਾਰਨ ਚਿੰਤਾ, ਨਕਾਰਾਤਮਕ ਭਾਵਨਾਵਾਂ, ਤਣਾਅਪੂਰਨ ਮਾਹੌਲ, ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰਨਾ, ਬਿਹਤਰ ਜਿਨਸੀ ਸਬੰਧਾਂ ਦੀ ਉਮੀਦ ਜਾਂ ਹੋਰ ਕਈ ਲੱਛਣ ਨਜ਼ਰ ਆਉਦੇ ਹਨ ਤਾਂ ਇਸਨੂੰ ਪਹਿਲੀ ਅਵਸਥਾ ਮੰਨਿਆ ਜਾਂਦਾ ਹੈ।
  2. ਦੂਜੇ ਪੜਾਅ 'ਚ ਬਹੁਤ ਜ਼ਿਆਦਾ ਅਤੇ ਲਗਭਗ ਰੋਜ਼ਾਨਾ ਸ਼ਰਾਬ ਪੀਣ ਦੀ ਇੱਛਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਜੋ ਲਗਾਤਾਰ ਵੱਧਦੀ ਰਹਿੰਦੀ ਹੈ। ਅਜਿਹੇ 'ਚ ਸਰੀਰਕ, ਮਾਨਸਿਕ ਅਤੇ ਵਿਵਹਾਰਕ ਸਿਹਤ ਪ੍ਰਭਾਵ ਪੀੜਤ ਵਿੱਚ ਦਿਖਾਈ ਦੇਣ ਲੱਗਦੇ ਹਨ, ਜਿਵੇਂ ਕਿ ਨਸ਼ਾ ਨਾ ਹੋਣ 'ਤੇ ਜ਼ਿਆਦਾ ਤਣਾਅ, ਬੇਚੈਨ, ਚਿੜਚਿੜਾ ਜਾਂ ਗੁੱਸਾ ਮਹਿਸੂਸ ਕਰਨਾ, ਘੱਟ ਆਤਮ ਵਿਸ਼ਵਾਸ, ਲੋਕਾਂ ਨਾਲ ਗੱਲ ਕਰਨ ਵਿੱਚ ਮੁਸ਼ਕਲ, ਕੰਬਦੇ ਹੱਥ, ਕਮਜ਼ੋਰੀ ਅਤੇ ਹੋਰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਅਤੇ ਸੌਣ ਵਿੱਚ ਸਮੱਸਿਆਵਾਂ ਆਦਿ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ। ਇਸ ਸਥਿਤੀ ਨੂੰ ਡਾਕਟਰੀ ਤੌਰ 'ਤੇ ਸ਼ਰਾਬ ਦੀ ਲਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
  3. ਤੀਜੇ ਪੜਾਅ 'ਚ ਵਿਅਕਤੀ ਦਾ ਸੰਜਮ ਲਗਭਗ ਖਤਮ ਹੋ ਜਾਂਦਾ ਹੈ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਰੋਜ਼ਾਨਾ ਜੀਵਨ ਵਿੱਚ ਪਰਿਵਾਰ ਅਤੇ ਕੰਮ ਨਾਲ ਸਬੰਧਤ ਜ਼ਰੂਰੀ ਜ਼ਿੰਮੇਵਾਰੀਆਂ ਨਿਭਾਉਣ ਦੀ ਯੋਗਤਾ ਘੱਟਣ ਲੱਗਦੀ ਹੈ। ਇੱਥੋਂ ਤੱਕ ਕਿ ਸ਼ਰਾਬ ਦੇ ਬੁਰੇ ਪ੍ਰਭਾਵ ਸਰੀਰਕ ਸਿਹਤ 'ਤੇ ਵੀ ਨਜ਼ਰ ਆਉਣ ਲੱਗ ਪੈਂਦੇ ਹਨ।

ਸਰੀਰ 'ਤੇ ਸ਼ਰਾਬ ਦੀ ਲਤ ਦੇ ਪ੍ਰਭਾਵ: ਸ਼ਰਾਬ ਦੀ ਆਦਤ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ 'ਤੇ ਬਹੁਤ ਚਿੰਤਾਜਨਕ ਪ੍ਰਭਾਵ ਪਾਉਂਦੀ ਹੈ। ਨਸ਼ੇ ਦੇ ਪੀੜਤਾਂ ਨੂੰ ਅਕਸਰ ਜਿਨਸੀ ਵਿਵਹਾਰ 'ਤੇ ਨਿਯੰਤਰਣ ਗੁਆਉਣ, ਗੁੱਸੇ ਵਿੱਚ ਵਾਧਾ, ਹਮਲਾਵਰਤਾ, ਭਾਵਨਾਤਮਕਤਾ, ਹਿੰਸਾ, ਸਹੀ ਅਤੇ ਗਲਤ ਵਿਚਕਾਰ ਅੰਤਰ ਨੂੰ ਸਮਝਣ ਦੀ ਯੋਗਤਾ ਦਾ ਨੁਕਸਾਨ ਅਤੇ ਯਾਦਦਾਸ਼ਤ ਨਾਲ ਸਬੰਧਤ ਸਮੱਸਿਆਵਾਂ ਆਦਿ ਦਾ ਅਨੁਭਵ ਹੁੰਦਾ ਹੈ। ਇਸ ਦਾ ਅਸਰ ਉਨ੍ਹਾਂ ਦੇ ਪਰਿਵਾਰ, ਕੰਮ ਅਤੇ ਸਮਾਜਿਕ ਜੀਵਨ 'ਤੇ ਵੀ ਪੈਂਦਾ ਹੈ। ਸ਼ਰਾਬ ਦੀ ਆਦਤ ਕਾਰਨ ਯਾਦਦਾਸ਼ਤ ਦੇ ਨੁਕਸਾਨ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਮਾੜੇ ਤਣਾਅ ਪ੍ਰਬੰਧਨ ਅਤੇ ਅਲਕੋਹਲ ਨਾਲ ਸਬੰਧਤ ਦਿਮਾਗੀ ਕਮਜ਼ੋਰੀ ਦੇ ਜੋਖਮ 'ਚ ਵੀ ਵਾਧਾ ਹੁੰਦਾ ਹੈ।

ਸ਼ਰਾਬ ਕਾਰਨ ਇਨ੍ਹਾਂ ਬਿਮਾਰੀਆਂ ਦਾ ਖਤਰਾ: ਸ਼ਰਾਬ ਦੀ ਆਦਤ ਪੀੜਤ ਵਿਅਕਤੀ ਦੀ ਸਰੀਰਕ ਸਿਹਤ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਦੇ ਪ੍ਰਭਾਵ ਕਈ ਵਾਰ ਘਾਤਕ ਵੀ ਹੋ ਸਕਦੇ ਹਨ। ਸਰੀਰ ਵਿੱਚ ਅਲਕੋਹਲ ਦੀ ਲਗਾਤਾਰ ਮੌਜੂਦਗੀ ਅੰਗਾਂ ਦੀ ਅਸਫਲਤਾ, ਖਰਾਬ ਪਾਚਨ, ਜਿਗਰ ਦੀ ਬਿਮਾਰੀ, ਦਿਲ ਦਾ ਦੌਰਾ ਜਾਂ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ, ਸਟ੍ਰੋਕ, ਕਮਜ਼ੋਰ ਇਮਿਊਨ ਸਿਸਟਮ, ਹਾਈ ਬਲੱਡ ਪ੍ਰੈਸ਼ਰ ਅਤੇ ਕਈ ਤਰ੍ਹਾਂ ਦੇ ਕੈਂਸਰ ਨੂੰ ਵਧਾ ਸਕਦੀ ਹੈ। ਇਸ ਤੋਂ ਇਲਾਵਾ, ਇਹ ਮਰਦਾਂ ਵਿੱਚ ਬਾਂਝਪਨ ਅਤੇ ਬੱਚੇ ਦੇ ਸਹੀ ਵਿਕਾਸ ਵਿੱਚ ਸਮੱਸਿਆਵਾਂ, ਜਮਾਂਦਰੂ ਵਿਗਾੜ ਅਤੇ ਗਰਭਵਤੀ ਔਰਤਾਂ ਵਿੱਚ ਮਰੇ ਹੋਏ ਜਨਮ ਦਾ ਕਾਰਨ ਵੀ ਬਣ ਸਕਦਾ ਹੈ।

ਇਲਾਜ ਅਤੇ ਪ੍ਰਬੰਧਨ:ਡਾ. ਦਿਵਿਆ ਦਾ ਕਹਿਣਾ ਹੈ ਕਿ ਸ਼ਰਾਬ ਦੀ ਦੁਰਵਰਤੋਂ ਦੇ ਗੰਭੀਰ ਮਾਮਲਿਆਂ ਕਾਰਨ ਪੀੜਤ ਲਈ ਉਚਿਤ ਇਲਾਜ ਜ਼ਰੂਰੀ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਨਸ਼ੇ ਦੀ ਆਦਤ ਲੱਗਣ ਤੋਂ ਬਾਅਦ ਪੀੜਤ ਵਿਅਕਤੀ ਨੂੰ ਸਾਰੀ ਉਮਰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਪੈ ਸਕਦੀ ਹੈ ਅਤੇ ਲੰਬੇ ਸਮੇਂ ਤੱਕ ਕਾਊਂਸਲਿੰਗ ਜਾਂ ਮਦਦ ਦੀ ਲੋੜ ਪੈ ਸਕਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਪੀੜਤ ਨੂੰ ਲੋੜੀਂਦੀ ਥੈਰੇਪੀ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੁੜ ਵਸੇਬੇ 'ਤੇ ਰੱਖਿਆ ਜਾਂਦਾ ਹੈ। ਪੀੜਤ ਦੀ ਸਥਿਤੀ 'ਤੇ ਨਿਰਭਰ ਕਰਦਿਆਂ ਇਲਾਜ ਦੀ ਇਹ ਪ੍ਰਕਿਰਿਆ ਕਈ ਵਾਰ ਬਹੁਤ ਦਰਦਨਾਕ ਅਤੇ ਗੁੰਝਲਦਾਰ ਹੋ ਸਕਦੀ ਹੈ, ਕਿਉਂਕਿ ਜਦੋਂ ਸਰੀਰ ਸ਼ਰਾਬ ਦੀ ਆਦਤ ਛੱਡਣ ਦੀ ਪ੍ਰਕਿਰਿਆ ਵਿੱਚ ਉਲਟ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਪੀੜਤ 'ਚ ਕਈ ਵਾਰ ਗੁੱਸਾ ਜਾਂ ਵਿਵਹਾਰਿਕ ਹਮਲਾਵਰ, ਦੌਰੇ ਪੈਣੇ, ਉਦਾਸੀਨਤਾ, ਹੱਥ-ਪੈਰ ਕੰਬਦੇ, ਸਰੀਰਕ ਕਮਜ਼ੋਰੀ ਅਤੇ ਹੋਰ ਬਹੁਤ ਸਾਰੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ, ਜੋ ਲਗਾਤਾਰ ਇਲਾਜ ਨਾਲ ਠੀਕ ਹੋ ਸਕਦੇ ਹਨ।

ਡਾਕਟਰ ਦਿਵਿਆ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਵੀ ਪੀੜਤ ਨੂੰ ਲੰਬੇ ਸਮੇਂ ਤੱਕ ਕਿਸੇ ਸਿਹਤ ਸੰਭਾਲ ਪ੍ਰਦਾਤਾ ਜਾਂ ਮਾਨਸਿਕ ਸਿਹਤ ਪੇਸ਼ੇਵਰ ਨਾਲ ਗੱਲ ਕਰਨ, ਅਲਕੋਹਲਿਕਸ ਅਨੌਨੀਮਸ ਜਾਂ ਇਸ ਤਰ੍ਹਾਂ ਦੇ ਕਿਸੇ ਸਵੈ-ਸਹਾਇਤਾ ਸਮੂਹ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਨਿਯਮਤ ਸੈਸ਼ਨਾਂ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਨਸ਼ੇ ਤੋਂ ਹਮੇਸ਼ਾ ਦੂਰ ਰਹਿਣ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਮਜ਼ਬੂਤ ​​ਹੋ ਸਕੇ।

ਇਸ ਆਦਤ ਤੋਂ ਪੀੜਤ ਕਈ ਲੋਕ ਇਲਾਜ ਕਰਵਾਉਣ ਤੋਂ ਝਿਜਕਦੇ ਹਨ। ਬਹੁਤ ਸਾਰੇ ਪੀੜਤ ਇਸ ਨੂੰ ਕੋਈ ਸਮੱਸਿਆ ਨਹੀਂ ਸਮਝਦੇ, ਜਦਕਿ ਬਹੁਤ ਸਾਰੇ ਪੀੜਤ ਸਮਾਜਿਕ ਨਿੰਦਿਆ ਜਾਂ ਹਾਸੇ ਦਾ ਪਾਤਰ ਬਣਨ ਤੋਂ ਬਚਣ ਲਈ ਨਸ਼ੇ ਦਾ ਇਲਾਜ ਕਰਵਾਉਣ ਤੋਂ ਝਿਜਕਦੇ ਹਨ। ਇਸ ਲਈ ਪੀੜਤ ਵਿਅਕਤੀ ਦਾ ਮਨੋਬਲ ਵਧਾਉਣ ਅਤੇ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੀੜਿਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਾਥੀਆਂ ਨੂੰ ਵੀ ਉਸ ਦਾ ਸਾਥ ਅਤੇ ਸਹਿਯੋਗ ਦੇਣਾ ਚਾਹੀਦਾ ਹੈ।

ABOUT THE AUTHOR

...view details