ਹੈਦਰਾਬਾਦ:ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਵੱਧਦੀ ਉਮਰ ਦੇ ਨਾਲ ਚਿਹਰੇ 'ਤੇ ਝੁਰੜੀਆ ਨਜ਼ਰ ਆਉਣ ਲੱਗਦੀਆ ਹਨ, ਜਿਸ ਕਰਕੇ ਚਮੜੀ ਦਾ ਨਿਖਾਰ ਘੱਟ ਹੋ ਜਾਂਦਾ ਹੈ। ਅਜਿਹੇ 'ਚ ਚਿਹਰੇ ਦਾ ਨਿਖਾਰ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਬਦਲਾਅ ਕਰ ਸਕਦੇ ਹੋ। ਇਸ ਲਈ ਖੁਰਾਕ 'ਚ ਅਜਿਹੀਆ ਚੀਜ਼ਾਂ ਨੂੰ ਸ਼ਾਮਲ ਕਰੋ, ਜਿਸ ਨਾਲ ਚਮੜੀ ਨੂੰ ਪੋਸ਼ਣ ਮਿਲ ਸਕੇ।
ਚਿਹਰੇ ਦਾ ਨਿਖਾਰ ਪਾਉਣ ਲਈ ਖੁਰਾਕ:
ਅੰਗੂਰ: ਕੋਲਾਜਨ ਸੁਰੱਖਿਆ ਗੁਣ ਅੰਗੂਰ ਵਰਗੇ ਫਲਾਂ ਵਿੱਚ ਪਾਏ ਜਾਂਦੇ ਹਨ। ਜੇਕਰ ਕੋਈ ਵਿਅਕਤੀ ਰੋਜ਼ਾਨਾ ਅੰਗੂਰ ਖਾਵੇ, ਤਾਂ ਉਸ ਦੀ ਚਮੜੀ ਚਮਕਦਾਰ ਅਤੇ ਸਿਹਤਮੰਦ ਦਿਖਾਈ ਦੇਣ ਲੱਗੇਗੀ।
ਟਮਾਟਰ: ਵਿਗਿਆਨੀਆ ਅਨੁਸਾਰ, ਟਮਾਟਰ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਟਮਾਟਰ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਚਿਹਰੇ ਦੇ ਰੰਗ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ।
ਦਹੀ ਅਤੇ ਲੱਸੀ: ਦਹੀ ਅਤੇ ਲੱਸੀ 'ਚ ਪ੍ਰੋਬਾਇਓਟਿਕਸ ਗੁਣ ਮੌਜ਼ੂਦ ਹੁੰਦੇ ਹਨ, ਜੋ ਸਰੀਰ ਦੇ ਅੰਦਰ ਸਹੀ ਬੈਕਟੀਰੀਆ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਨਾਲ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
ਤਰਬੂਜ: ਚਿਹਰੇ ਦਾ ਨਿਖਾਰ ਵਧਾਉਣ ਲਈ ਤਰਬੂਜ ਵੀ ਫਾਇਦੇਮੰਦ ਹੁੰਦਾ ਹੈ। ਤਰਬੂਜ 'ਚ ਮੌਜ਼ੂਦ ਪਾਣੀ ਦੀ ਮਾਤਰਾ ਚਮੜੀ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਚਿਹਰੇ ਦਾ ਨਿਖਾਰ ਵੀ ਬਣਾਈ ਰੱਖਣ 'ਚ ਮਦਦ ਕਰਦੀ ਹੈ। ਤਰਬੂਜ 'ਚ ਮੌਜ਼ੂਦ ਵਿਟਾਮਿਨ-ਸੀ ਚਿਹਰੇ ਨੂੰ ਫ੍ਰੀ-ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਦੇ ਹਨ।
ਬਦਾਮ: ਬਦਾਮ ਕਈ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਿਹਤ ਲਈ ਹੀ ਨਹੀਂ, ਸਗੋ ਚਮੜੀ ਨੂੰ ਨਿਖਾਰਨ ਦਾ ਵੀ ਕੰਮ ਕਰਦਾ ਹੈ। ਇਸ ਲਈ ਰੋਜ਼ਾਨਾ ਬਦਾਮ ਖਾਣ ਨਾਲ ਚਿਹਰੇ ਦੀ ਚਮਕ ਵਧਾਉਣ ਦੇ ਨਾਲ-ਨਾਲ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਮਿਲਦੀ ਹੈ।
ਖੀਰਾ: ਗਰਮੀਆਂ 'ਚ ਸਰੀਰ ਨੂੰ ਠੰਡਾ ਬਣਾਈ ਰੱਖਣ ਦੇ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਫਾਇਦੇਮੰਦ ਹੁੰਦਾ ਹੈ। ਖੀਰੇ 'ਚ ਵਿਟਾਮਿਨ-ਸੀ, ਕੇ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਿਹਰੇ ਦਾ ਨਿਖਾਰ ਬਣਾਏ ਰੱਖਣ 'ਚ ਮਦਦ ਕਰਦੇ ਹਨ। ਖੀਰੇ ਨੂੰ ਖਾਣ ਦੀ ਜਗ੍ਹਾਂ ਚਿਹਰੇ 'ਤੇ ਲਗਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ। ਖੀਰੇ ਦੇ ਟੁੱਕੜਿਆ ਨੂੰ ਅੱਖਾਂ 'ਤੇ ਰੱਖਣ ਨਾਲ ਕਾਲੇ ਘੇਰੇ ਦੂਰ ਕਰਨ 'ਚ ਮਦਦ ਮਿਲਦੀ ਹੈ ਅਤੇ ਚਮੜੀ 'ਤੇ ਲਗਾਉਣ ਨਾਲ ਗੰਦਗੀ ਦੂਰ ਹੁੰਦੀ ਹੈ।
ਅਨਾਰ: ਚਮੜੀ ਨੂੰ ਚਮਕਦਾਰ ਬਣਾਈ ਰੱਖਣ ਲਈ ਅਨਾਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਅਨਾਰ 'ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਦੇ ਨਾਲ ਚਿਹਰੇ ਦੇ ਨਿਖਾਰ ਨੂੰ ਵੀ ਬਣਾਈ ਰੱਖਣ 'ਚ ਮਦਦ ਕਰਦੇ ਹਨ।