ਹੈਦਰਾਬਾਦ: ਇਨ੍ਹੀਂ ਦਿਨੀਂ ਗਰੀਬਾਂ ਦਾ ਮਸੀਹਾ ਅਤੇ ਅਦਾਕਾਰ ਸੋਨੂੰ ਸੂਦ ਆਪਣੀ ਐਕਸ਼ਨ ਫਿਲਮ 'ਫਤਿਹ' ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ। 'ਫਤਿਹ' ਜਨਵਰੀ 2025 'ਚ ਰਿਲੀਜ਼ ਹੋਣ ਜਾ ਰਹੀ ਹੈ। 'ਫਤਿਹ' ਦਾ ਮੁਕਾਬਲਾ ਬਾਕਸ ਆਫਿਸ 'ਤੇ ਦੱਖਣ ਦੇ ਸੁਪਰਸਟਾਰ ਰਾਮ ਚਰਨ ਸਟਾਰਰ ਫਿਲਮ 'ਗੇਮ ਚੇਂਜਰ' ਨਾਲ ਹੋਵੇਗਾ।
ਹੁਣ ਸੋਨੂੰ ਸੂਦ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ 19 ਦੌਰਾਨ ਗਰੀਬਾਂ ਦੀ ਮਦਦ ਕਰਨ ਤੋਂ ਬਾਅਦ ਸੋਨੂੰ ਸੂਦ ਨੂੰ ਕਈ ਸਿਆਸੀ ਆਫਰ ਆਏ ਅਤੇ ਉਨ੍ਹਾਂ ਨੇ ਸਭ ਨੂੰ ਠੁਕਰਾ ਦਿੱਤਾ। ਸੋਨੂੰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੀਐੱਮ-ਡਿਪਟੀ ਸੀਐੱਮ ਵਰਗੇ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਆਓ ਜਾਣਦੇ ਹਾਂ ਕਿ ਸੋਨੂੰ ਨੇ ਇਹ ਅਹੁਦਿਆਂ ਨੂੰ ਲੈਣ ਤੋਂ ਕਿਉਂ ਇਨਕਾਰ ਕਰ ਦਿੱਤਾ।
ਸੋਨੂੰ ਸੂਦ ਨੂੰ ਮਿਲਿਆ ਮੁੱਖ ਮੰਤਰੀ ਦੇ ਅਹੁਦੇ ਦਾ ਆਫਰ?
ਸੋਨੂੰ ਸੂਦ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ ਸੀ, ਇਸ ਵਿੱਚ ਅਦਾਕਾਰ ਨੇ ਕਿਹਾ, 'ਮੈਨੂੰ ਸੀਐੱਮ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਮੇਰੇ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਡਿਪਟੀ ਸੀਐਮ ਬਣਨ ਲਈ ਕਿਹਾ, ਮੈਨੂੰ ਇਹ ਆਫਰ ਦੇਸ਼ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਦਿੱਤਾ ਸੀ, ਉਨ੍ਹਾਂ ਨੇ ਮੈਨੂੰ ਉਨ੍ਹਾਂ ਨਾਲ ਜੁੜਨ ਲਈ ਕਿਹਾ ਸੀ ਇਹ ਉਸ ਲਈ ਇੱਕ ਵੱਡਾ ਫੈਸਲਾ ਸੀ।'