ਮੁੰਬਈ: ਫਿਲਮ ਇੰਡਸਟਰੀ ਦੀਆਂ ਗਲੀਆਂ 'ਚ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਦੌਰਾਨ ਫਿਲਮ ਇੰਡਸਟਰੀ ਦੇ ਨਾਲ-ਨਾਲ ਖੇਡ ਜਗਤ ਤੋਂ ਵੀ ਵੱਡੀਆਂ ਖਬਰਾਂ ਆ ਰਹੀਆਂ ਹਨ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਅੱਜ (20 ਫਰਵਰੀ) ਮੰਗਲਵਾਰ ਨੂੰ ਆਪਣੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਬੇਬੀ ਬੁਆਏ ਦਾ ਨਾਂ ਵੀ ਦੱਸਿਆ ਹੈ।
ਵਧਾਈਆਂ! ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੇ ਘਰ ਫਿਰ ਗੂੰਜੀ ਕਿਲਕਾਰੀ, ਇਹ ਹੈ ਬੇਬੀ ਬੁਆਏ ਦਾ ਨਾਮ - ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ
Virat Kohli-Anushka Sharma Second Child : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਫਿਰ ਤੋਂ ਕਿਲਕਾਰੀ ਗੂੰਜੀ ਹੈ। ਜੀ ਹਾਂ, ਅਨੁਸ਼ਕਾ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਾਣੋ ਮਾਤਾ-ਪਿਤਾ ਨੇ ਆਪਣੇ ਬੱਚੇ ਨੂੰ ਕੀ ਨਾਂ ਦਿੱਤਾ ਹੈ?
By ETV Bharat Entertainment Team
Published : Feb 20, 2024, 10:04 PM IST
|Updated : Feb 21, 2024, 9:27 AM IST
ਦੱਸ ਦਈਏ ਕਿ ਅਨੁਸ਼ਕਾ ਅਤੇ ਵਿਰਾਟ ਨੇ ਆਪਣੇ ਛੋਟੇ ਲਾਡਲੇ ਦਾ ਨਾਮ ਅਕਾਏ( Akaay) ਰੱਖਿਆ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਲਿਖਿਆ, 'ਸਾਡੇ ਦਿਲ ਤੋਂ ਬੇਹੱਦ ਖੁਸ਼ੀ ਅਤੇ ਪਿਆਰ ਦੇ ਨਾਲ, ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 15 ਫਰਵਰੀ ਨੂੰ ਅਸੀਂ ਵਾਮਿਕਾ ਦੇ ਛੋਟੇ ਭਰਾ ਅਕਾਏ ਦਾ ਇਸ ਦੁਨੀਆ 'ਚ ਸਵਾਗਤ ਕੀਤਾ ਹੈ। ਅਸੀਂ ਆਪਣੇ ਜੀਵਨ ਦੇ ਇਸ ਸੁੰਦਰ ਸਮੇਂ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਮੰਗ ਕਰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਸਮੇਂ ਸਾਡੀ ਨਿੱਜਤਾ ਦਾ ਆਦਰ ਕਰੋ। ਤੁਹਾਡੇ ਸਾਰਿਆਂ ਲਈ ਵਿਰਾਟ ਅਤੇ ਅਨੁਸ਼ਕਾ ਦਾ ਪਿਆਰ ਅਤੇ ਧੰਨਵਾਦ।'
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਸਟਾਰ ਜੋੜੇ ਨੇ 11 ਜਨਵਰੀ 2021 ਨੂੰ ਆਪਣੀ ਬੇਟੀ ਵਾਮਿਕਾ ਦਾ ਤੀਜਾ ਜਨਮਦਿਨ ਮਨਾਇਆ। ਜਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੂਰੀ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਅਤੇ ਬੀਸੀਸੀਆਈ ਨੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕੀਤਾ ਸੀ।
- ਬਾਫਟਾ ਐਵਾਰਡਜ਼ 2024 'ਚ ਸ਼ਿਰਕਤ ਕਰਨ ਤੋਂ ਬਾਅਦ ਮੁੰਬਈ ਪਰਤੀ ਦੀਪਿਕਾ ਪਾਦੂਕੋਣ, ਕੀ ਗਰਭਵਤੀ ਹੈ ਬਾਲੀਵੁੱਡ ਦੀ 'ਪਦਮਾਵਤੀ'?
- ਗਿੱਪੀ ਗਰੇਵਾਲ ਦੇ ਇਸ ਨਵੇਂ ਗਾਣੇ ਨਾਲ ਚਰਚਾ 'ਚ ਹੈ ਇਹ ਬਾਲੀਵੁੱਡ ਸੁੰਦਰੀ, ਗੀਤ ਵੱਖ-ਵੱਖ ਚੈਨਲਾਂ 'ਤੇ ਹਾਸਿਲ ਕਰ ਰਿਹਾ ਮਕਬੂਲੀਅਤ
- ਰਿਤੂਰਾਜ ਸਿੰਘ ਦੇ ਦੇਹਾਂਤ 'ਤੇ ਟੁੱਟੀ 'ਅਨੁਪਮਾ' ਫੇਮ ਅਦਾਕਾਰਾ ਰੂਪਾਲੀ ਗਾਂਗੁਲੀ, ਸ਼ੇਅਰ ਕੀਤੀ ਭਾਵੁਕ ਪੋਸਟ