ਪੰਜਾਬ

punjab

ETV Bharat / entertainment

'ਬੈੱਡ ਨਿਊਜ਼' ਦਾ ਟ੍ਰੇਲਰ ਰਿਲੀਜ਼, ਵਿੱਕੀ ਕੌਸ਼ਲ ਅਤੇ ਐਮੀ ਵਿਰਕ ਵਿੱਚ ਕਸੂਤੀ ਫਸੀ ਤ੍ਰਿਪਤੀ ਡਿਮਰੀ - Bad Newz Trailer Out - BAD NEWZ TRAILER OUT

Bad Newz Trailer Out: ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਸਟਾਰਰ ਰੁਮਾਂਟਿਕ ਕਾਮੇਡੀ ਡਰਾਮਾ ਫਿਲਮ ਬੈੱਡ ਨਿਊਜ਼ ਦਾ ਮਜ਼ਾਕੀਆ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।

Bad Newz Trailer Out
Bad Newz Trailer Out (instagram)

By ETV Bharat Entertainment Team

Published : Jun 28, 2024, 5:56 PM IST

ਹੈਦਰਾਬਾਦ:ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਸਟਾਰਰ ਰੁਮਾਂਟਿਕ ਕਾਮੇਡੀ ਡਰਾਮਾ ਫਿਲਮ 'ਬੈੱਡ ਨਿਊਜ਼' ਦਾ ਟ੍ਰੇਲਰ ਅੱਜ 28 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਲਾਂਚ ਦੇ ਮੌਕੇ 'ਤੇ ਫਿਲਮ ਦੀ ਪੂਰੀ ਸਟਾਰ ਕਾਸਟ ਇੱਕ ਛੱਤ ਦੇ ਹੇਠਾਂ ਨਜ਼ਰ ਆਈ। ਤ੍ਰਿਪਤੀ ਡਿਮਰੀ ਕਾਲੇ ਰੰਗ ਦੀ ਵਨ ਪੀਸ ਡਰੈੱਸ ਵਿੱਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰੀ ਪਈ।

ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਫਿਲਮ 'ਬੈੱਡ ਨਿਊਜ਼' ਜੁਲਾਈ 2024 ਵਿੱਚ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਬੈੱਡ ਨਿਊਜ਼ ਦਾ ਸ਼ਾਨਦਾਰ ਅਤੇ ਮਜ਼ਾਕੀਆ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿੱਕੀ ਕੌਸ਼ਲ, ਐਮੀ ਵਰਕ ਅਤੇ ਤ੍ਰਿਪਤੀ ਡਿਮਰੀ ਕਿਸੇ ਫਿਲਮ ਵਿੱਚ ਇਕੱਠੇ ਕੰਮ ਕਰਨ ਜਾ ਰਹੇ ਹਨ।

ਇਸ ਤੋਂ ਇਲਾਵਾ ਜੇਕਰ ਟ੍ਰੇਲਰ ਦੀ ਗੱਲ ਕਰੀਏ ਤਾਂ ਲਗਪਗ 3 ਮਿੰਟ ਦਾ ਟ੍ਰੇਲਰ ਪ੍ਰਸ਼ੰਸਕਾਂ ਨੂੰ ਫਿਲਮ ਦੀ ਕਹਾਣੀ ਲਈ ਕਾਫੀ ਉਤਸ਼ਾਹ ਨਾਲ ਭਰ ਦਿੰਦਾ ਹੈ, ਟ੍ਰੇਲਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਡ੍ਰਿਪਤੀ ਡਿਮਰੀ ਲਈ ਇੱਕ ਦੂਜੇ ਨਾਲ ਲੜ ਰਹੇ ਹਨ। ਫਿਲਮ ਦੇ ਮਜ਼ੇਦਾਰ ਪੰਚ ਪ੍ਰਸ਼ੰਸਕਾਂ ਨੂੰ ਕਾਫੀ ਚੰਗੇ ਲੱਗਣਗੇ।

ਫਿਲਮ ਬੈੱਡ ਨਿਊਜ਼ ਬਾਰੇ ਜਾਣੋ: ਫਿਲਮ ਬੈੱਡ ਨਿਊਜ਼ ਨੂੰ ਤਰੁਣ ਡੁਡੇਜਾ ਅਤੇ ਇਸ਼ਿਤਾ ਮੋਇਤਰਾ ਨੇ ਮਿਲ ਕੇ ਲਿਖਿਆ ਹੈ। ਫਿਲਮ ਦੇ ਨਿਰਦੇਸ਼ਕ ਆਨੰਦ ਤਿਵਾਰੀ ਹਨ। ਆਨੰਦ ਅਦਾਕਾਰ ਰਣਬੀਰ ਕਪੂਰ ਅਤੇ ਪ੍ਰਿਅੰਕਾ ਚੋਪੜਾ ਸਟਾਰਰ ਫਿਲਮ ਬਰਫੀ ਵਿੱਚ ਸਹਾਇਕ ਨਿਰਦੇਸ਼ਕ ਸਨ। ਹੁਣ ਆਨੰਦ ਤਿਵਾਰੀ ਨੇ ਬੈੱਡ ਨਿਊਜ਼ ਵਿੱਚ ਦਰਸ਼ਕਾਂ ਲਈ ਇੱਕ ਨਵਾਂ ਮਨੋਰੰਜਕ ਮਸਾਲਾ ਤਿਆਰ ਕੀਤਾ ਹੈ। ਇਹ ਫਿਲਮ 19 ਜੁਲਾਈ 2024 ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details