ਲਾਸ ਏਂਜਿਲਸ: 96ਵੇਂ ਆਸਕਰ ਐਵਾਰਡਜ਼ 2024 ਦਾ ਲਾਈਵ ਟੈਲੀਕਾਸਟ ਅੱਜ 11 ਮਾਰਚ (ਭਾਰਤ) ਨੂੰ ਲਾਸ ਏਂਜਲਸ (ਅਮਰੀਕਾ) ਦੇ ਡੌਲਬੀ ਥੀਏਟਰ ਤੋਂ ਸਵੇਰੇ 4 ਵਜੇ ਸ਼ੁਰੂ ਹੋ ਗਿਆ ਹੈ। ਆਸਕਰ ਦੇ ਰੈੱਡ ਕਾਰਪੇਟ 'ਤੇ ਸਿਤਾਰਿਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਨਾਮਜ਼ਦ ਅਤੇ ਗੈਰ-ਨਾਮਜ਼ਦ ਫਿਲਮਾਂ ਦੇ ਸਿਤਾਰੇ ਰੈੱਡ ਕਾਰਪੇਟ 'ਤੇ ਨਜ਼ਰ ਆਉਂਦੇ ਰਹਿੰਦੇ ਹਨ। ਆਸਕਰ ਐਵਾਰਡ ਸਮਾਰੋਹ ਦਾ ਪੂਰੀ ਦੁਨੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਇਸ ਵਾਰ ਆਸਕਰ ਆਪਣੇ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਸ਼ੁਰੂ ਹੋ ਗਿਆ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਵਾਰ ਭਾਰਤ ਦੀ ਕਿਸੇ ਵੀ ਫ਼ਿਲਮ ਨੂੰ ਨਾਮਜ਼ਦਗੀ ਨਹੀਂ ਮਿਲੀ।
ਹਾਲੀਵੁੱਡ ਅਦਾਕਾਰਾ ਵੈਨੇਸਾ ਐਨੀ ਹਜੇਂਨਸ ਪਹਿਲੀ ਵਾਰ ਆਸਕਰ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੇ ਡੈਬਿਊ ਆਸਕਰ ਵਿੱਚ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਅਦਾਕਾਰਾ ਨੇ ਪਹਿਲੀ ਵਾਰ ਆਪਣਾ ਬੇਬੀ ਬੰਪ ਦਿਖਾਇਆ ਹੈ। ਅਮਰੀਕੀ ਅਭਿਨੇਤਰੀ ਅਤੇ ਗਾਇਕਾ ਨੇ ਕਾਲੇ ਰੰਗ ਦੀ ਡਰੈੱਸ 'ਚ ਆਸਕਰ ਰੈੱਡ ਕਾਰਪੇਟ 'ਤੇ ਐਂਟਰੀ ਕੀਤੀ। ਇਸ ਦੇ ਨਾਲ ਹੀ ਵੈਨੇਸਾ ਐਨੀ ਹਜੇਂਨਸ ਦੀ ਖੁਸ਼ਖਬਰੀ ਨੇ ਸੋਸ਼ਲ ਮੀਡੀਆ 'ਤੇ ਹੱਲ-ਚੱਲ ਮਚਾ ਦਿੱਤੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।