ਪੰਜਾਬ

punjab

ETV Bharat / entertainment

ਕਾਨਸ 2024 'ਚ ਸਿੰਡਰੇਲਾ ਬਣੀ ਉਰਵਸ਼ੀ ਰੌਤੇਲਾ, ਲਾਲ ਗਾਊਨ 'ਚ ਛਾਈ ਅਦਾਕਾਰਾ - Urvashi Rautela Cinderella Look - URVASHI RAUTELA CINDERELLA LOOK

Urvashi Rautela At Cannes 2024: ਕਾਨਸ 2024 ਤੋਂ ਉਰਵਸ਼ੀ ਰੌਤੇਲਾ ਦਾ ਲੁੱਕ ਸਾਹਮਣੇ ਆਇਆ ਹੈ। ਅਦਾਕਾਰਾ ਲਾਲ ਗਾਊਨ 'ਚ ਸਿੰਡਰੇਲਾ ਲੁੱਕ 'ਚ ਨਜ਼ਰ ਆ ਰਹੀ ਹੈ।

Urvashi Rautela At Cannes 2024
Urvashi Rautela At Cannes 2024 (instagram)

By ETV Bharat Punjabi Team

Published : May 17, 2024, 3:22 PM IST

ਮੁੰਬਈ (ਬਿਊਰੋ): ਮੁੰਬਈ (ਬਿਊਰੋ): ਕਾਨਸ ਫਿਲਮ ਫੈਸਟੀਵਲ 'ਚ ਉਰਵਸ਼ੀ ਰੌਤੇਲਾ ਇੱਕ ਵਾਰ ਫਿਰ ਤੋਂ ਆਪਣਾ ਜਾਦੂ ਦਿਖਾ ਰਹੀ ਹੈ। ਕਾਨਸ ਫਿਲਮ ਫੈਸਟੀਵਲ 2024 'ਚ ਪਹੁੰਚੀ ਉਰਵਸ਼ੀ ਨੇ ਵੀ ਆਪਣਾ ਦੂਜਾ ਲੁੱਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਕਾਨਸ 2024 ਵਿੱਚ ਆਪਣੇ ਪਹਿਲੇ ਦਿਨ ਇੱਕ ਸੁੰਦਰ ਅਤੇ ਬੋਲਡ ਗੁਲਾਬੀ ਗਾਊਨ ਪਾਇਆ ਸੀ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ੍ਰੈਂਚ ਰਿਵੇਰਾ ਦੇ ਪੁਆਇੰਟ ਤੋਂ ਆਪਣੀ ਇੱਕ ਹੋਰ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਕਾਨਸ ਵਿੱਚ ਆਪਣੇ ਦੂਜੇ ਦਿਨ ਅਦਾਕਾਰਾ ਸਿੰਡਰੇਲਾ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਲਾਲ ਰੰਗ ਦਾ ਖੂਬਸੂਰਤ ਗਾਊਨ ਪਾਇਆ ਹੋਇਆ ਹੈ।

ਉਲੇਖਯੋਗ ਹੈ ਕਿ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ 'ਚ ਅਦਾਕਾਰਾ ਫ੍ਰੈਂਚ ਰਿਵੇਰਾ ਦੇ ਪੁਆਇੰਟ 'ਤੇ ਖੜ੍ਹੇ ਹੋ ਕੇ ਆਪਣੀਆਂ ਤਸਵੀਰਾਂ ਕਲਿੱਕ ਕਰਵਾ ਰਹੀ ਹੈ। ਅਦਾਕਾਰਾ ਨੇ ਕਾਨਸ 2024 ਤੋਂ ਆਪਣਾ ਦੂਜਾ ਲੁੱਕ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, "77ਵੇਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਫਰਾਂਸਿਸ ਫੋਰਡ ਕੋਪੋਲਾ ਦੇ ਮੇਗਾਲੋਪੋਲਿਸ ਦੇ ਪ੍ਰੀਮੀਅਰ ਲਈ ਗਈ, ਮੇਰਾ ਕਸਟਮ ਗਾਊਨ ਇੱਕ ਟਿਊਨੀਸ਼ੀਅਨ ਡਿਜ਼ਾਈਨਰ ਦੁਆਰਾ ਬਣਾਇਆ ਗਿਆ।"

ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਉਰਵਸ਼ੀ ਨੇ ਕਾਨਸ ਫਿਲਮ ਫੈਸਟੀਵਲ 2024 ਦੇ ਉਦਘਾਟਨ ਸਮਾਰੋਹ ਵਿੱਚ ਗੁਲਾਬੀ ਰੰਗ ਦਾ ਗਾਊਨ ਪਾਇਆ ਸੀ, ਜੋ 2018 ਦੇ ਦੀਪਿਕਾ ਪਾਦੂਕੋਣ ਦੇ ਕਾਨਸ ਦੀ ਯਾਦ ਦਿਵਾਉਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 2023 ਵਿੱਚ ਵੀ ਉਰਵਸ਼ੀ ਰੌਤੇਲਾ ਨੇ ਆਪਣੇ ਕਾਨਸ ਲੁੱਕ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਰਵਸ਼ੀ ਨੂੰ ਪਿਛਲੀ ਵਾਰ ਯੋ ਯੋ ਹਨੀ ਸਿੰਘ ਦੇ ਗੀਤ 'ਵਿਗੜੀਆਂ ਹੀਰਾਂ' ਵਿੱਚ ਦੇਖਿਆ ਗਿਆ ਸੀ।

ABOUT THE AUTHOR

...view details