ਚੰਡੀਗੜ੍ਹ:ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਬਣੀਆਂ ਅਤੇ ਸਾਹਮਣੇ ਆਉਣ ਜਾ ਰਹੀਆਂ ਅਲਹਦਾ ਫਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ 'ਕਰਮੀ ਆਪੋ ਆਪਣੀ', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
'ਮਿਊਜ਼ਿਕ ਪਲੈਨੇਟ ਇੰਟਰਟੇਨਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਪੰਜਾਬੀ ਫੀਚਰ ਫਿਲਮ ਦੇ ਨਿਰਮਾਣ ਰਿੰਪੀ ਜੱਸਲ ਅਤੇ ਲਾਰਾ ਕਰੂਮਬਸ, ਜਦਕਿ ਨਿਰਦੇਸ਼ਨ ਕਰਨ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਪ੍ਰਭਾਵੀ ਆਗਾਜ਼ ਕਰਨ ਜਾ ਰਹੇ ਹਨ।
ਪਰਿਵਾਰਿਕ-ਡਰਾਮਾ ਕਹਾਣੀ ਸਾਰ ਅਧੀਨ ਬਣਾਈ ਗਈ ਅਤੇ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਬਾਲੀਵੁੱਡ ਦੇ ਅਜ਼ੀਮ ਅਦਾਕਾਰ ਰਾਣਾ ਜੰਗ ਬਹਾਦਰ ਤੋਂ ਇਲਾਵਾ ਗੁਰੂ ਸਿੰਘ ਸਹੋਤਾ, ਪੂਨਮ ਸੂਦ, ਨੀਟੂ ਪੰਧੇਰ, ਲਾਰਾ ਕਰੂਮਬਸ, ਹਰਜਸ ਜੋਤ ਸਿੰਘ, ਅਸ਼ੋਕ ਪੁਰੀ, ਗੁਰਿੰਦਰ ਮਕਣਾ, ਕਿਆ ਖੰਨਾ, ਅੰਮ੍ਰਿਤਪਾਲ ਸਿੰਘ ਬਿੱਲਾ, ਹਰਸਿਮਰਨ ਸਿੰਘ ਹੈਰੀ, ਸ਼ੁਸ਼ੀਲ ਘਈ ਅਤੇ ਭੁਪਿੰਦਰ ਭੂਪੀ ਸ਼ੁਮਾਰ ਹਨ।