ਮੁੰਬਈ: ਟੀਵੀ ਅਦਾਕਾਰ ਅਮਨ ਜੈਸਵਾਲ ਦੀ ਮੁੰਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਮਨ ਦੀ ਉਮਰ 23 ਸਾਲ ਸੀ। ਅਮਨ ਨੇ ਟੀਵੀ ਸੀਰੀਅਲ "ਧਰਤੀਪੁਤਰ ਨੰਦਿਨੀ" ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਸ਼ੁੱਕਰਵਾਰ ਦੁਪਹਿਰ ਨੂੰ ਅਮਨ ਮੁੰਬਈ ਦੇ ਜੋਗੇਸ਼ਵਰੀ ਰੋਡ 'ਤੇ ਬਾਈਕ 'ਤੇ ਜਾ ਰਿਹਾ ਸੀ। ਇੱਕ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅੰਬੋਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੈਸਵਾਲ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਅਮਨ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਜਦੋਂ ਇਹ ਘਟਨਾ ਵਾਪਰੀ, ਤਾਂ ਅਮਨ ਆਪਣੇ ਆਡੀਸ਼ਨ (AMAN JAISWAL ACCIDENT) ਲਈ ਜਾ ਰਹੇ ਸੀ।
ਦੇਰ ਰਾਤ ਵਾਪਰਿਆ ਹਾਦਸਾ
ਮੁੰਬਈ ਪੁਲਿਸ ਨੇ ਦੱਸਿਆ ਕਿ ਟੀਵੀ ਐਕਟਰ ਅਮਨ ਜੈਸਵਾਲ ਦੀ ਜੋਗੇਸ਼ਵਰੀ ਵੈਸਟ ਇਲਾਕੇ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਦੁਪਹਿਰ 3:15 ਵਜੇ ਹਿੱਲ ਪਾਰਕ ਰੋਡ 'ਤੇ ਵਾਪਰੀ। ਇੱਕ ਟਰੱਕ ਡਰਾਈਵਰ ਨੇ ਪੀੜਤ (ਮ੍ਰਿਤਕ), ਜੋ ਕਿ ਮੋਟਰਸਾਈਕਲ 'ਤੇ ਸੀ, ਉਸ ਨੂੰ ਟੱਕਰ ਮਾਰ ਦਿੱਤੀ। ਅਮਨ ਨੂੰ ਹਸਪਤਾਲ ਦੇ ਟਰੌਮਾ ਵਾਰਡ 'ਚ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਮੁਲਜ਼ਮ ਅਤੇ ਉਸ ਦਾ ਟਰੱਕ ਪੁਲਿਸ ਹਿਰਾਸਤ ਵਿੱਚ ਹੈ। ਅੰਬੋਲੀ ਥਾਣੇ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।