ਪੰਜਾਬ

punjab

ETV Bharat / entertainment

ਕੈਟਰੀਨਾ ਕੈਫ ਦੀ ਪੂਜਾ ਕਰਦੇ ਹਨ ਇਸ ਪਿੰਡ ਦੇ ਲੋਕ, ਹਰ ਸਾਲ ਕੇਕ ਕੱਟ ਕੇ ਮਨਾਉਂਦੇ ਹਨ ਸੁੰਦਰੀ ਦਾ ਜਨਮਦਿਨ - Katrina Kaif Birthday - KATRINA KAIF BIRTHDAY

Katrina Kaif Birthday: ਕੱਲ੍ਹ 16 ਜੁਲਾਈ ਨੂੰ ਕੈਟਰੀਨਾ ਕੈਫ ਨੇ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਜ ਰਹੇ ਹਨ। ਪਰ ਇੱਕ ਪ੍ਰਸ਼ੰਸਕ ਅਜਿਹਾ ਵੀ ਹੈ ਜੋ ਹਰ ਰੋਜ਼ ਉਸਦੀ ਪੂਜਾ ਕਰਦਾ ਹੈ ਅਤੇ ਹਰ ਸਾਲ ਉਸਦਾ ਜਨਮਦਿਨ ਮਨਾਉਂਦਾ ਹੈ। ਉਸ ਦੀ ਇੱਕੋ ਇੱਕ ਇੱਛਾ ਹੈ ਕਿ ਉਹ ਕੈਟਰੀਨਾ ਨੂੰ ਇੱਕ ਵਾਰ ਮਿਲੇ।

Katrina Kaif Birthday
Katrina Kaif Birthday (instagram)

By IANS

Published : Jul 17, 2024, 12:56 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਮੰਗਲਵਾਰ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਦੌਰਾਨ ਇੱਕ ਅਜਿਹਾ ਪ੍ਰਸ਼ੰਸਕ ਹੈ ਜੋ 11 ਸਾਲਾਂ ਤੋਂ ਨਾ ਸਿਰਫ ਕੈਟਰੀਨਾ ਦਾ ਜਨਮਦਿਨ ਬਹੁਤ ਧੂਮ-ਧਾਮ ਨਾਲ ਮਨਾ ਰਿਹਾ ਹੈ, ਸਗੋਂ ਉਸ ਦੀ ਭਗਵਾਨ ਵਾਂਗ ਪੂਜਾ ਵੀ ਕਰ ਰਿਹਾ ਹੈ।

ਇਸ ਪਿੰਡ 'ਚ ਹੁੰਦੀ ਹੈ ਕੈਟਰੀਨਾ ਦੀ ਪੂਜਾ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਢਾਣੀ ਫੋਗਾਟ ਦੇ ਰਹਿਣ ਵਾਲੇ ਕਰਮਬੀਰ ਉਰਫ ਬੰਟੂ ਅਤੇ ਉਸ ਦੀ ਪਤਨੀ ਸੰਤੋਸ਼ ਕੈਟਰੀਨਾ ਕੈਫ ਦੀ ਦੇਵੀ ਵਾਂਗ ਪੂਜਾ ਕਰਦੇ ਹਨ। 11 ਸਾਲਾਂ ਤੋਂ ਇਹ ਜੋੜਾ ਲਗਾਤਾਰ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਕੈਟਰੀਨਾ ਦਾ ਜਨਮਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ ਹੈ। ਜੋੜੇ ਦੀ ਇੱਛਾ ਹੈ ਕਿ ਕੈਟਰੀਨਾ ਕੈਫ ਕਿਸੇ ਸਮੇਂ ਉਸ ਨੂੰ ਮਿਲਣ ਆਵੇ।

ਬੰਟੂ ਦਾ ਕਹਿਣਾ ਹੈ ਕਿ ਉਹ 13-14 ਸਾਲ ਦੀ ਉਮਰ ਤੋਂ ਹੀ ਕੈਟਰੀਨਾ ਕੈਫ ਦਾ ਜਨਮਦਿਨ ਮਨਾ ਰਿਹਾ ਹੈ। ਵਿਆਹ ਤੋਂ ਪਹਿਲਾਂ ਉਹ ਇਕੱਲਾ ਹੀ ਮਨਾਉਂਦਾ ਸੀ ਅਤੇ ਹੁਣ ਉਹ ਪਤਨੀ ਨਾਲ ਮਨਾਉਂਦਾ ਹੈ। ਉਹ ਕੈਟਰੀਨਾ ਕੈਫ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹੈ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਕਿਸੇ ਦਿਨ ਅਦਾਕਾਰਾ ਨੂੰ ਜ਼ਰੂਰ ਮਿਲਣਗੇ।

ਸੰਤੋਸ਼ ਨੇ ਕਿਹਾ, 'ਅੱਜ ਕੈਟਰੀਨਾ 41 ਸਾਲ ਦੀ ਹੋ ਗਈ ਹੈ, ਇਸ ਮੌਕੇ 'ਤੇ ਮੈਂ ਅਤੇ ਮੇਰੇ ਪਤੀ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕੈਟਰੀਨਾ ਕੈਫ ਜਲਦੀ ਤੋਂ ਜਲਦੀ ਸਾਨੂੰ ਮਿਲਣ ਲਈ ਆਵੇ। ਅਸੀਂ 11 ਸਾਲਾਂ ਤੋਂ ਰੋਜ਼ਾਨਾ ਉਸ ਦੀ ਪੂਜਾ ਕਰਦੇ ਹਾਂ। ਆਪਣੇ ਪਤੀ ਵਾਂਗ ਮੈਂ ਵੀ ਉਸ ਦਾ ਬਹੁਤ ਸਤਿਕਾਰ ਕਰਦੀ ਹਾਂ।'

ਵਿੱਕੀ ਕੌਸ਼ਲ ਨੇ ਕੈਟ ਨੂੰ ਉਸ ਦੇ ਜਨਮਦਿਨ 'ਤੇ ਦਿੱਤੀ ਵਧਾਈ: ਕੈਟਰੀਨਾ ਦੇ ਇਸ ਖਾਸ ਦਿਨ 'ਤੇ ਉਸ ਦੇ ਪਤੀ ਅਤੇ ਅਦਾਕਾਰ ਵਿੱਕੀ ਕੌਸ਼ਲ ਨੇ ਪਿਆਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਇੱਕ ਫੋਟੋ 'ਚ ਕੈਟਰੀਨਾ ਨੂੰ ਕਾਰ 'ਚ ਬੈਠੀ ਨੀਂਦ 'ਚ ਦੇਖਿਆ ਜਾ ਸਕਦਾ ਹੈ। ਇੱਕ ਹੋਰ ਤਸਵੀਰ 'ਚ ਉਹ ਵਿੱਕੀ ਦੇ ਮੋਢੇ 'ਤੇ ਸਿਰ ਰੱਖ ਕੇ ਸੌਂ ਰਹੀ ਹੈ। ਇਸ ਦੌਰਾਨ ਦੋਵਾਂ ਨੇ ਮਾਸਕ ਪਹਿਨੇ ਹੋਏ ਹਨ। ਤੀਜੀ ਤਸਵੀਰ 'ਚ ਉਹ ਛੁੱਟੀਆਂ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ 'ਚ ਇਕੱਠੇ ਪੂਜਾ ਕਰਦੇ ਹੋਏ ਨਜ਼ਰੀ ਪੈ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੇ ਨਾਲ ਯਾਦਾਂ ਨੂੰ ਸੰਭਾਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਮਿੱਠਾ ਹਿੱਸਾ ਹੈ, ਜਨਮਦਿਨ ਮੁਬਾਰਕ ਮੇਰੇ ਪਿਆਰ।'

ABOUT THE AUTHOR

...view details