ਪੰਜਾਬ

punjab

ETV Bharat / entertainment

ਪੁਖਰਾਜ ਭੱਲਾ ਦੀ ਨਵੀਂ ਪੰਜਾਬੀ ਫਿਲਮ 'ਬੁਲਾਵਾ' ਦੀ ਸ਼ੂਟਿੰਗ ਸ਼ੁਰੂ, ਸਤਿੰਦਰ ਸਿੰਘ ਦੇਵ ਕਰਨਗੇ ਨਿਰਦੇਸ਼ਨ - PUKHRAJ BHALLA

ਹਾਲ ਹੀ ਵਿੱਚ ਪੁਖਰਾਜ ਭੱਲਾ ਦੀ ਨਵੀਂ ਪੰਜਾਬੀ ਫਿਲਮ ਦੀ ਸ਼ੁਰੂ ਹੋ ਗਈ ਹੈ, ਜਿਸ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਕਰਨਗੇ।

Pukhraj Bhalla new Punjabi film Bulawa
Pukhraj Bhalla new Punjabi film Bulawa (Instagram @Pukhraj Bhalla)

By ETV Bharat Entertainment Team

Published : Nov 17, 2024, 11:27 AM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ਪਹਿਚਾਣ ਸਥਾਪਤੀ ਲਈ ਲਗਾਤਾਰ ਯਤਨਸ਼ੀਲ ਨਜ਼ਰ ਆ ਰਹੇ ਹਨ ਅਦਾਕਾਰ ਪੁਖਰਾਜ ਭੱਲਾ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਬੁਲਾਵਾ' ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਫਿਲਮਾਂ ਦੇ ਨਿਰਦੇਸ਼ਨ ਦੀ ਕਮਾਂਡ ਸੰਭਾਲ ਚੁੱਕੇ ਹਨ।

'ਪਲਟਾ ਫਿਲਮ ਪ੍ਰੋਡੋਕਸ਼ਨ' ਅਤੇ 'ਵੀ ਆਈ ਪੀ ਮੋਸ਼ਨ ਪਿਕਚਰਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦਾ ਮਹੂਰਤ ਕਲੈਪ ਦੇਣ ਦੀ ਰਸਮ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ ਸੰਜੀਵ ਕਾਲੜਾ ਨੇ ਅਦਾ ਕੀਤੀ, ਜਿਸ ਨਾਲ ਫਿਲਮ, ਸਿਨੇਮਾ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਕਈ ਅਹਿਮ ਸ਼ਖਸੀਅਤਾਂ ਨੇ ਵੀ ਅਪਣੀ ਉਪ-ਸਥਿਤੀ ਦਰਜ ਕਰਵਾਈ।

ਰਸਮੀ ਅਨਾਊਂਸਮੈਂਟ ਬਾਅਦ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਉਕਤ ਫਿਲਮ ਦੇ ਪਹਿਲੇ ਸ਼ੂਟਿੰਗ ਸ਼ੈਡਿਊਲ ਵਿੱਚ ਪੁਖਰਾਜ ਭੱਲਾ, ਅਨੀਤਾ ਸ਼ਬਦੀਸ਼ ਤੋਂ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਅਤੇ ਮੰਝੇ ਹੋਏ ਐਕਟਰਜ਼ ਅਵਤਾਰ ਗਿੱਲ ਅਤੇ ਰਾਣਾ ਜੰਗ ਬਹਾਦਰ ਵੀ ਭਾਗ ਲੈ ਰਹੇ ਹਨ, ਜੋ ਇਸ ਪਰਿਵਾਰਕ ਡਰਾਮਾ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਨਿਭਾਉਣ ਜਾ ਰਹੇ ਹਨ।

ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਜੌਇੰਟ ਪੇਨ ਫ਼ੈਮਿਲੀ' ਤੋਂ ਇਲਾਵਾ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਆਦਿ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਵੱਲੋਂ ਉਕਤ ਫਿਲਮ ਕਾਫ਼ੀ ਅਲਹਦਾ ਕੰਨਸੈਪਟ ਅਧੀਨ ਬਣਾਈ ਜਾ ਰਹੀ ਹੈ, ਜਿਸ ਦੇ ਨਿਰਮਾਤਾਵਾਂ 'ਚ ਪ੍ਰਵਾਸੀ ਭਾਰਤੀ ਗੁਰਜੀਤ ਕੌਰ ਵੀ ਸ਼ਾਮਿਲ ਹਨ, ਜਿੰਨ੍ਹਾਂ ਅਨੁਸਾਰ ਕਮਰਸ਼ਿਅਲ ਸਾਂਚੇ ਅਧੀਨ ਬਣਾਏ ਜਾਣ ਦੇ ਬਾਵਜੂਦ ਫਿਲਮ ਨੂੰ ਹਰ ਪੱਖੋਂ ਬਿਹਤਰੀਨ ਰੰਗ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰਿਆ ਕੰਟੈਂਟ ਆਧਾਰਿਤ ਸਿਨੇਮਾ ਵੀ ਵੇਖਣ ਨੂੰ ਮਿਲੇਗਾ।

ਹਾਲ ਹੀ ਵਿੱਚ ਅਨਾਊਂਸ ਹੋਈ 'ਯਾਰ ਜਿਗਰੀ ਕਸੂਤੀ ਡਿਗਰੀ' ਤੋਂ ਬਾਅਦ ਸ਼ੁਰੂਆਤ ਵੱਲ ਵਧੀ ਅਪਣੀ ਇਸ ਇੱਕ ਹੋਰ ਫਿਲਮ ਵਿੱਚ ਸੋਲੋ ਹੀਰੋ ਵਜੋਂ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ ਪੁਖਰਾਜ ਭੱਲਾ, ਜੋ ਅਪਣੀ ਇਸ ਫਿਲਮ ਵਿੱਚ ਇੱਕ ਨਵੇਂ ਲੁੱਕ ਅਤੇ ਰੋਲ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ABOUT THE AUTHOR

...view details