ਮੁੰਬਈ (ਬਿਊਰੋ): ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਨਵੇਂ ਐਪੀਸੋਡ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਸ਼ੋਅ ਦੇ ਨਵੇਂ ਐਪੀਸੋਡ 'ਚ ਬਾਲੀਵੁੱਡ ਦੇ ਦਿਓਲ ਭਰਾ ਸੰਨੀ ਦਿਓਲ ਅਤੇ ਬੌਬੀ ਦਿਓਲ ਪਹੁੰਚੇ ਹਨ। ਸ਼ੋਅ ਦਾ ਪ੍ਰੋਮੋ ਸ਼ਾਨਦਾਰ ਹੈ ਅਤੇ ਦਿਓਲ ਭਰਾਵਾਂ ਨੇ ਸ਼ੋਅ 'ਚ ਖੂਬ ਮਸਤੀ ਕੀਤੀ। 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੇ ਹਾਲ ਹੀ ਵਿੱਚ ਆਪਣੇ ਚਾਰ ਸਫਲ ਹਫ਼ਤੇ ਮਨਾਏ ਹਨ। ਇਸ ਦੇ ਨਾਲ ਹੀ ਸ਼ੋਅ 'ਚ ਸੰਨੀ ਅਤੇ ਬੌਬੀ ਦੀ ਐਂਟਰੀ ਨਾਲ ਇਸ ਦੀ ਖੂਬਸੂਰਤੀ ਹੋਰ ਵੀ ਵੱਧ ਗਈ ਹੈ।
ਸੰਨੀ-ਬੌਬੀ ਹੋਏ ਇਮੋਸ਼ਨਲਜ਼: ਸ਼ੋਅ ਦੇ ਪ੍ਰੋਮੋ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਹੈ। ਅਸਲ 'ਚ ਸੰਨੀ ਦਿਓਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀਂ ਸਾਲ 1906 ਤੋਂ ਲਾਈਮਲਾਈਟ 'ਚ ਹਾਂ, ਕੁਝ ਸਮੇਂ ਤੱਕ ਮੈਨੂੰ ਸਮਝ ਨਹੀਂ ਆਈ ਕਿ ਕੁਝ ਨਹੀਂ ਹੋ ਰਿਹਾ, ਉਸ ਤੋਂ ਬਾਅਦ ਮੇਰੇ ਬੇਟੇ ਦਾ ਵਿਆਹ ਹੋਇਆ, ਫਿਰ 'ਗਦਰ' ਰਿਲੀਜ਼ ਹੋਈ ਅਤੇ ਉਸ ਤੋਂ ਪਹਿਲਾਂ ਪਾਪਾ ਦੀ ਫਿਲਮ ਆਈ। ਸਾਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਰੱਬ ਕਿੱਥੋਂ ਆ ਗਿਆ, ਇਸ ਤੋਂ ਬਾਅਦ 'ਐਨੀਮਲ' ਆਈ ਅਤੇ ਇਸ ਨੇ ਕਮਾਲ ਕਰ ਦਿੱਤੀ।