ਪੰਜਾਬ

punjab

ETV Bharat / entertainment

ਅਦਾਕਾਰੀ ਛੱਡ ਗੋਲਗੱਪੇ ਵੇਚਣ ਲੱਗੀ ਗਾਇਕਾ ਸੁਨੰਦਾ ਸ਼ਰਮਾ? ਖਾਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ, ਦੇਖੋ ਵੀਡੀਓ - Sunanda Sharma - SUNANDA SHARMA

Sunanda Sharma New Video: ਸ਼ੋਸ਼ਲ ਮੀਡੀਆ ਉਤੇ ਇਸ ਸਮੇਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰਾ-ਗਾਇਕਾ ਸੁਨੰਦਾ ਸ਼ਰਮਾ ਗੋਲਗੱਪੇ ਵੇਚਦੀ ਨਜ਼ਰ ਆ ਰਹੀ ਹੈ।

Sunanda Sharma New Video
ਅਦਾਕਾਰੀ ਛੱਡ ਗੋਲਗੱਪੇ ਵੇਚਣ ਲੱਗੀ ਗਾਇਕਾ ਸੁਨੰਦਾ ਸ਼ਰਮਾ? (Etv Bharat)

By ETV Bharat Punjabi Team

Published : Oct 3, 2024, 12:35 PM IST

ਚੰਡੀਗੜ੍ਹ: 'ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ...' ਵਰਗੇ ਕਈ ਗੀਤਾਂ ਨਾਲ ਪੰਜਾਬੀ ਸਿਨੇਮਾ ਵਿੱਚ ਛਾਅ ਜਾਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਇਸ ਸਮੇਂ ਅਮਰਿੰਦਰ ਗਿੱਲ ਨਾਲ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਇਸ ਫਿਲਮ ਦਾ ਨਾਂਅ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਹੈ।

ਹੁਣ ਅਦਾਕਾਰਾ ਇਸ ਫਿਲਮ ਤੋਂ ਇਲਾਵਾ ਆਪਣੀ ਇੱਕ ਵੀਡੀਓ ਕਾਰਨ ਵੀ ਸਭ ਦਾ ਧਿਆਨ ਖਿੱਚ ਰਹੀ ਹੈ। ਜੀ ਹਾਂ, ਦਰਅਸਲ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਗੋਲਗੱਪੇ ਦੀ ਰੇਹੜੀ ਲਾ ਕੇ ਗੋਲਗੱਪੇ ਵੇਚਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ, 'ਵੇਖ ਖਾ, ਕਿਵੇਂ ਖਲੋਤੇ ਨੇ ਲਾਈਨਾਂ ਵਿੱਚ।' ਇਸ ਦੇ ਨਾਲ ਹੀ ਅਦਾਕਾਰਾ ਨੇ ਹੱਸਣ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ। ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਮਜ਼ਾ ਲੈ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਇੱਕ ਨੇ ਲਿਖਿਆ, 'ਅੱਜ ਤੋਂ ਗੋਲਗੱਪਿਆਂ ਦਾ ਭਾਅ ਵੱਧ ਜਾਵੇਗਾ।' ਇੱਕ ਹੋਰ ਨੇ ਲਿਖਿਆ, 'ਤੁਹਾਡੇ ਹੱਥੋ ਤਾਂ ਜ਼ਹਿਰ ਵੀ ਖਾ ਲੈਣ ਗੇ ਪਤੰਦਰ।' ਇੱਕ ਹੋਰ ਨੇ ਲਿਖਿਆ, 'ਉੱਧਰ ਘਰੇ ਇਹਨਾਂ ਦੀਆਂ ਘਰ ਵਾਲੀਆਂ ਵੇਲਣੇਆਂ ਉਤੇ ਤੇਲ ਲਾਈ ਬੈਠੀਆਂ ਨੇ...।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਨੇ ਲਾਲ ਦਿਲ ਦੇ ਇਮੋਜੀ ਅਤੇ ਅੱਗ ਦੇ ਇਮੋਜੀ ਸਾਂਝੇ ਕੀਤੇ ਹਨ ਅਤੇ ਕਈ ਤਾਂ ਕਾਫੀ ਹਾਸੋ-ਹੀਣੇ ਕਮੈਂਟ ਕਰ ਰਹੇ ਹਨ।

ਇਸ ਦੌਰਾਨ ਜੇਕਰ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਲੰਮੇਂ ਸਮੇਂ ਬਾਅਦ ਅਮਰਿੰਦਰ ਗਿੱਲ ਨਾਲ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਲੈ ਕੇ ਰਹੀ ਹੈ। ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 11 ਅਕਤੂਬਰ ਨੂੰ ਵੱਡੇ ਪੱਧਰ ਉਤੇ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਦਾਕਾਰਾ ਆਪਣੀ ਇੰਸਟਾਗ੍ਰਾਮ ਵੀਡੀਓਜ਼ ਕਾਰਨ ਸਭ ਦਾ ਧਿਆਨ ਖਿੱਚਦੀ ਰਹਿੰਦੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details