ਹੈਦਰਾਬਾਦ: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ। ਦੋਨੋ ਰਜਿਸਟਰ ਮੈਰਿਜ ਕਰਵਾਉਣ ਜਾ ਰਹੇ ਹਨ। ਅਜਿਹੇ 'ਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਲਾੜਾ-ਲਾੜੀ ਦੇ ਵਿਆਹ ਦੇ ਕੱਪੜੇ ਵੀ ਆ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ, ਵਿਆਹ ਤੋਂ ਬਾਅਦ ਅੱਜ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ਬੈਸਟਨ ਵਿੱਚ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਹੈ। ਸੋਨਾਕਸ਼ੀ ਸਿਨਹਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਕਈ ਸਿਤਾਰੇ ਪਹੁੰਚਣਗੇ। ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਦੇ ਵਿਆਹ ਮੌਕੇ ਹੁਮਾ ਕੁਰੈਸ਼ੀ ਪਹੁੰਚ ਚੁੱਕੀ ਹੈ ਅਤੇ ਸਲਮਾਨ ਖਾਨ, ਹਨੀ ਸਿੰਘ ਅਤੇ ਪੂਨਮ ਢਿੱਲੋਂ ਸਮੇਤ ਕਈ ਸਿਤਾਰਿਆਂ ਦਾ ਆਉਣਾ ਅਜੇ ਬਾਕੀ ਹੈ। ਇਸ ਮੌਕੇ ਫਿਲਮ 'ਹੀਰਾਮੰਡੀ' ਦੀ ਸਟਾਰਕਾਸਟ ਵੀ ਆਉਣ ਵਾਲੀ ਹੈ।
ਸੋਨਾਕਸ਼ੀ ਸਿਨਹਾ ਦੇ ਵਿਆਹ ਦਾ ਜੋੜਾ: ਪ੍ਰਸ਼ੰਸਕ ਸੋਨਾਕਸ਼ੀ ਸਿਨਹਾ ਨੂੰ ਜਲਦ ਹੀ ਵਿਆਹ ਦੇ ਜੋੜੇ 'ਚ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਅਦਾਕਾਰਾਂ ਦੇ ਲਹਿੰਗੇ ਦੀ ਝਲਕ ਵੀ ਸਾਹਮਣੇ ਆ ਗਈ ਹੈ। ਸੋਨਾਕਸ਼ੀ ਸਿਨਹਾ ਲਾਈਟ ਸੰਤਰੀ ਕਲਰ ਦਾ ਲਹਿੰਗਾ ਪਾਉਣ ਵਾਲੀ ਹੈ।