ਪੰਜਾਬ

punjab

ETV Bharat / entertainment

'ਸਨ ਆਫ ਸਰਦਾਰ' ਫਿਲਮ ਨਿਰਦੇਸ਼ਕ ਦੇ 18 ਸਾਲਾਂ ਬੇਟੇ ਦੀ ਹੋਈ ਮੌਤ, ਬਿਨ੍ਹਾਂ ਦੱਸੇ ਨਿਕਲਿਆ ਸੀ ਦੋਸਤਾਂ ਨਾਲ

'ਸਨ ਆਫ ਸਰਦਾਰ' ਦੇ ਡਾਇਰੈਕਟਰ ਅਸ਼ਵਨੀ ਧੀਰ ਦੇ 18 ਸਾਲਾਂ ਬੇਟੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ASHWINI DHIR AND JALAJ DHIR
ASHWINI DHIR AND JALAJ DHIR (Facebook)

By ETV Bharat Entertainment Team

Published : 5 hours ago

ਮੁੰਬਈ: ਅਜੇ ਦੇਵਗਨ, ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਜੂਹੀ ਚਾਵਲਾ ਸਟਾਰਰ ਕਾਮੇਡੀ ਡਰਾਮਾ ਫਿਲਮ 'ਸਨ ਆਫ ਸਰਦਾਰ' ਦੇ ਨਿਰਦੇਸ਼ਕ ਅਸ਼ਵਨੀ ਧੀਰ ਦੇ 18 ਸਾਲਾਂ ਬੇਟੇ ਜਲਜ ਧੀਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਜਲਜ ਧੀਰ ਦੀ 23 ਨਵੰਬਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬਿਨ੍ਹਾਂ ਦੱਸੇ ਕਾਰ ਰਾਹੀਂ ਆਪਣੇ ਤਿੰਨ ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ। ਇਸ ਦੇ ਨਾਲ ਹੀ ਜਲਜ ਦੇ ਨਾਲ ਉਸ ਦੇ ਇੱਕ ਦੋਸਤ ਦੀ ਵੀ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਜਲਜ ਦੇ ਦੋਸਤ ਸ਼ਰਾਬ ਦੇ ਨਸ਼ੇ 'ਚ ਕਾਰ ਚਲਾ ਰਹੇ ਸਨ।

ਕਾਰ ਦੀ ਰਫ਼ਤਾਰ 120-150 ਮੀਲ ਪ੍ਰਤੀ ਘੰਟਾ ਸੀ, ਜੋ ਕੰਟਰੋਲ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਕਾਰ ਸਰਵਿਸ ਰੋਡ ਅਤੇ ਪੁਲ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਇਸ ਹਾਦਸੇ 'ਚ ਜਲਜ ਅਤੇ ਉਸ ਦੇ ਦੋਸਤ ਸਾਰਥਕ ਕੌਸ਼ਿਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਲਜ ਧੀਰ ਦੇ ਦੋਸਤ ਜੈਡੇਨ ਜਿੰਮੀ ਨੇ ਵਿਲੇ ਪਾਰਲੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਲਜ ਦੇ ਦੋਸਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਰ ਚਲਾ ਰਹੇ ਸਾਹਿਲ ਮੈਂਢਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਹਾਦਸਾ ਕਦੋਂ, ਕਿੱਥੇ ਅਤੇ ਕਿਵੇਂ ਹੋਇਆ?

ਰਿਪੋਰਟਾਂ ਮੁਤਾਬਕ ਗੋਰੇਗਾਂਵ ਈਸਟ ਦੇ ਰਹਿਣ ਵਾਲੇ ਜਲਜ ਦੇ ਦੋਸਤ ਇਕੱਠੇ ਹੋ ਕੇ ਰਾਤ 3.30 ਵਜੇ ਤੱਕ ਵੀਡੀਓ ਗੇਮ ਖੇਡਦੇ ਰਹੇ। ਇਸ ਤੋਂ ਬਾਅਦ ਜਲਜ ਆਪਣੇ ਦੋਸਤਾਂ ਨਾਲ ਕਾਰ ਰਾਹੀਂ ਲੌਂਗ ਡਰਾਈਵ 'ਤੇ ਰਵਾਨਾ ਹੋਇਆ। ਫਿਰ ਸਾਰਿਆਂ ਨੇ ਬਾਂਦਰਾ ਦੇ ਸਿਗਦੀ ਰੈਸਟੋਰੈਂਟ ਵਿੱਚ ਡਿਨਰ ਕੀਤਾ ਅਤੇ ਸਵੇਰੇ 4.10 ਵਜੇ ਨਿਕਲ ਗਏ। ਜਲਜ ਦਾ ਦੋਸਤ ਸਾਹਿਲ ਬੇਕਾਬੂ ਹੋ ਗਿਆ ਅਤੇ ਕਾਰ ਸਿੱਧੀ ਸਰਵਿਸ ਰੋਡ ਅਤੇ ਪੁਲ ਵਿਚਕਾਰ ਡਿਵਾਈਡਰ ਨਾਲ ਜਾ ਟਕਰਾਈ। ਕਾਰ ਚਲਾ ਰਹੇ ਸਾਹਿਲ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜਲਜ ਅਤੇ ਸਾਰਥਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:-

ABOUT THE AUTHOR

...view details