Singham Again Vs Bhool Bhulaiyaa 3: ਦੇਸ਼ ਦੇ ਵੱਡੇ ਤਿਉਹਾਰਾਂ ਅਤੇ ਰਾਸ਼ਟਰੀ ਛੁੱਟੀਆਂ 'ਤੇ ਭਾਰਤੀ ਬਾਕਸ ਆਫਿਸ 'ਤੇ ਵੱਡੀਆਂ ਫਿਲਮਾਂ 'ਚ ਟੱਕਰ ਦੇਖਣ ਨੂੰ ਮਿਲਦੀ ਹੈ। ਦੀਵਾਲੀ 2024 ਦੇ ਮੌਕੇ 'ਤੇ ਬਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ 'ਭੂਲ ਭੁਲੱਈਆ 3' ਅਤੇ 'ਸਿੰਘਮ ਅਗੇਨ' ਵਿਚਕਾਰ ਬਾਕਸ ਆਫਿਸ 'ਤੇ ਜ਼ਬਰਦਸਤ ਟੱਕਰ ਹੋਣ ਜਾ ਰਹੀ ਹੈ।
ਇਸ ਵਾਰ ਬਾਕਸ ਆਫਿਸ 'ਤੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਨਹੀਂ ਬਲਕਿ ਅਜੇ ਦੇਵਗਨ ਅਤੇ ਕਾਰਤਿਕ ਆਰੀਅਨ ਆਹਮੋ-ਸਾਹਮਣੇ ਹੋਣਗੇ। ਸਮੇਂ-ਸਮੇਂ 'ਤੇ ਭਾਰਤੀ ਬਾਕਸ ਆਫਿਸ 'ਤੇ ਵੱਡੇ-ਵੱਡੇ ਸਿਤਾਰਿਆਂ ਦੀਆਂ ਫਿਲਮਾਂ ਵਿਚਾਲੇ ਟੱਕਰਾਂ ਹੁੰਦੀਆਂ ਰਹੀਆਂ ਹਨ। ਅਜਿਹੇ 'ਚ ਦੀਵਾਲੀ 'ਤੇ ਬਾਲੀਵੁੱਡ ਫਿਲਮਾਂ ਦੇ ਕਲੈਸ਼ ਬਾਰੇ ਗੱਲ ਕਰਾਂਗੇ...।
ਸ਼ਾਹਰੁਖ ਦੇਵਗਨ ਅਤੇ ਅਕਸ਼ੈ ਕੁਮਾਰ
ਸਾਲ 2006 'ਚ ਦੀਵਾਲੀ ਦੇ ਮੌਕੇ 'ਤੇ ਸ਼ਾਹਰੁਖ ਖਾਨ ਦੀ 'ਡੌਨ' ਅਤੇ ਅਕਸ਼ੈ ਕੁਮਾਰ, ਸਲਮਾਨ ਖਾਨ ਅਤੇ ਪ੍ਰੀਟੀ ਜ਼ਿੰਟਾ ਦੀ 'ਜਾਨੇਮਨ' ਦੋ ਫਿਲਮਾਂ ਰਿਲੀਜ਼ ਹੋਈਆਂ ਸਨ। ਅਜਿਹੇ 'ਚ ਸ਼ਾਹਰੁਖ ਖਾਨ ਦੀ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।
ਸ਼ਾਹਰੁਖ ਖਾਨ ਅਤੇ ਰਣਬੀਰ ਕਪੂਰ
ਰਣਬੀਰ ਕਪੂਰ ਨੇ ਸਾਲ 2007 'ਚ ਫਿਲਮ 'ਸਾਂਵਰੀਆ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਦੀਵਾਲੀ ਦੇ ਮੌਕੇ 'ਤੇ ਰਣਬੀਰ ਕਪੂਰ ਦੀ ਡੈਬਿਊ ਫਿਲਮ 'ਸਾਵਰੀਆਂ' ਦਾ ਬਾਕਸ ਆਫਿਸ 'ਤੇ ਸ਼ਾਹਰੁਖ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਨਾਲ ਟੱਕਰ ਹੋ ਗਈ ਸੀ। ਰਣਬੀਰ ਕਪੂਰ ਦੀ ਪਹਿਲੀ ਫਿਲਮ ਫਲਾਪ ਰਹੀ ਅਤੇ ਦੀਵਾਲੀ ਸ਼ਾਹਰੁਖ ਖਾਨ ਦੇ ਨਾਂ ਰਹੀ।
ਅਜੇ ਦੇਵਗਨ ਅਤੇ ਅਕਸ਼ੈ ਕੁਮਾਰ
ਸਾਲ 2010 'ਚ ਦੀਵਾਲੀ ਦੇ ਮੌਕੇ 'ਤੇ ਅਜੇ ਦੇਵਗਨ ਦੀ 'ਗੋਲਮਾਲ' ਅਤੇ ਅਕਸ਼ੈ ਕੁਮਾਰ ਦੀ ਐਕਸ਼ਨ ਰੀਪਲੇਅ ਵਰਗੀਆਂ ਦੋ ਕਾਮੇਡੀ ਫਿਲਮਾਂ ਵਿਚਾਲੇ ਬਾਕਸ ਆਫਿਸ 'ਤੇ ਟੱਕਰ ਹੋ ਗਈ ਸੀ। ਅਜੇ ਦੇਵਗਨ ਦੀ ਫਿਲਮ 'ਗੋਲਮਾਲ 3' ਨੇ ਬਾਕਸ ਆਫਿਸ 'ਤੇ ਕਬਜ਼ਾ ਕੀਤਾ ਸੀ।
ਸ਼ਾਹਰੁਖ ਖਾਨ ਅਤੇ ਅਜੇ ਦੇਵਗਨ