ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਤੇ ਮਿਆਰੀ ਸੰਗੀਤਕ ਯਤਨਾਂ ਨੂੰ ਅੰਜ਼ਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਖਾਨ, ਜਿਸ ਦੀ ਹੀ ਲੜੀ ਨੂੰ ਜਾਰੀ ਰੱਖਦਿਆਂ ਉਨ੍ਹਾਂ ਵੱਲੋਂ ਆਪਣੇ ਨਵੇਂ ਗਾਣੇ 'ਸਟੇਰਿੰਗ' ਦੀ ਝਲਕ ਜਾਰੀ ਕੀਤੀ ਗਈ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਨਿਰਮਾਤਾ ਸੀਮਾ ਖਾਨ ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੇ ਬੋਲ ਕਿੰਗ ਗਰੇਵਾਲ ਦੁਆਰਾ ਰਚੇ ਗਏ ਹਨ, ਜਿਸ ਸੰਬੰਧਤ ਸੰਗੀਤਕ ਵੀਡੀਓ ਦੀ ਨਿਰਦੇਸ਼ਨਾਂ ਵੀ ਉਨ੍ਹਾਂ ਨੇ ਹੀ ਕੀਤੀ ਹੈ।
ਸੰਗੀਤਕ ਮਾਰਕੀਟ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਨੂੰ ਲੈ ਕੇ ਵਿਚਾਰ ਸਾਂਝੇ ਕਰਦਿਆਂ ਗਾਇਕ ਸੁਰਜੀਤ ਖਾਨ ਆਖਦੇ ਹਨ ਕਿ 'ਹਰ ਇਨਸਾਨ ਦਾ ਜੀਵਨ ਇੱਕ ਸਟੇਰਿੰਗ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਪੜਾਅ ਦਰ ਪੜਾਅ ਕਈ ਔਖੇ ਅਤੇ ਕਠਿਨਾਈਆਂ ਭਰੇ ਮੋੜਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਅਜਿਹੇ ਹੀ ਸੰਘਰਸ਼ੀ ਪੈਂਡਿਆਂ ਦੀ ਤਰਜ਼ਮਾਨੀ ਕਰਨ ਜਾ ਰਿਹਾ ਹੈ ਉਕਤ ਗੀਤ, ਜਿਸ ਨਾਲ ਹਰ ਸਰੋਤਾਂ ਅਤੇ ਦਰਸ਼ਕ ਜੁੜਾਵ ਮਹਿਸੂਸ ਕਰੇਗਾ।'