ਪੰਜਾਬ

punjab

ETV Bharat / entertainment

ਲੰਮੇਂ ਸਮੇਂ ਬਾਅਦ ਇਸ ਪੰਜਾਬੀ ਫ਼ਿਲਮ ਲਈ ਪਲੇਬੈਕ ਕਰਨਗੇ ਗਾਇਕ ਸੁਖਵਿੰਦਰ ਸਿੰਘ, ਇਸ ਫਿਲਮ ਵਿੱਚ ਸੁਣਾਈ ਦੇਵੇਗੀ ਆਵਾਜ਼ - Sukhwinder Singh New Song - SUKHWINDER SINGH NEW SONG

Sukhwinder Singh New Song: ਬਾਲੀਵੁੱਡ ਦੇ ਉਚ-ਕੋਟੀ ਅਤੇ ਬੇਹਤਰੀਣ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਗਾਇਕ ਸੁਖਵਿੰਦਰ ਸਿੰਘ ਲੰਮੇ ਸਮੇਂ ਬਾਅਦ ਪੰਜਾਬੀ ਫਿਲਮ ਲਈ ਪਲੇ-ਬੈਕ ਕਰਨ ਜਾ ਰਹੇ ਹਨ।

Singer Sukhwinder Singh
Singer Sukhwinder Singh (ਈਟੀਵੀ ਭਾਰਤ (ਸਿਤਾਰਾ))

By ETV Bharat Entertainment Team

Published : May 9, 2024, 10:46 AM IST

ਮੁੰਬਈ: ਹਿੰਦੀ ਸਿਨੇਮਾਂ ਲਈ ਬਣੀਆ ਬੇਸ਼ੁਮਾਰ ਫਿਲਮਾਂ ਨੂੰ ਅਪਣੀ ਸੁਰੀਲੀ ਅਤੇ ਦਿਲਾਂ ਨੂੰ ਧੂਹ ਪਾਉਦੀਂ ਅਵਾਜ਼ ਨਾਲ ਚਾਰ ਚੰਨ ਲਾ ਚੁੱਕੇ ਹਨ ਇਹ ਬਾਕਮਾਲ ਗਾਇਕ, ਜਿੰਨਾਂ ਦੀ ਮਦਮਸਤ ਅਵਾਜ਼ ਉਕਤ ਅਪਕਮਿੰਗ ਅਤੇ ਅਰਥ-ਭਰਪੂਰ ਫ਼ਿਲਮ ਵਿਚ ਸੁਣਨ ਨੂੰ ਮਿਲੇਗੀ, ਜਿਸ ਸਬੰਧਤ ਗਾਣੇ ਦਾ ਸੰਗੀਤ ਉੱਘੇ ਸੰਗ਼ੀਤਕ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਿੰਨਾਂ ਦੀ ਸੁਚੱਜੀ ਸੰਗ਼ੀਤਕ ਰਹਿਨੁਮਾਈ ਹੇਠ ਗਾਇਕ ਸੁਖਵਿੰਦਰ ਸਿੰਘ ਵੱਲੋ ਅਪਣੇ ਇਸ ਗਾਣੇ ਦੀ ਰਿਕਾਰਡਿੰਗ ਪੂਰੀ ਕਰ ਲਈ ਗਈ ਹੈ, ਜੋ ਅਉਣ ਵਾਲੀ ਬਹੁ-ਚਰਚਿਤ ਪੰਜਾਬੀ ਫ਼ਿਲਮ 'ਜਾਗੋ ਆਈ ਆ' ਵਿਚ ਮੁੜ ਆਪਣੀ ਪ੍ਰਭਾਵੀ ਅਤੇ ਮਨ ਨੂੰ ਛੂਹ ਲੈਣ ਵਾਲੀ ਅਵਾਜ਼ ਦਾ ਜਾਦੂ ਬਿਖੇਰਨ ਜਾ ਰਹੇ ਹਨ।

ਗਾਇਕ ਸੁਖਵਿੰਦਰ ਸਿੰਘ (ਈਟੀਵੀ ਭਾਰਤ (ਸਿਤਾਰਾ))

ਫਿਲਮ ਬਾਰੇ:'ਦਾ ਇਸਲੈਂਡਰਜ ਸਟੂਡਿਓ ਮੁੰਬਈ ਵਿਖੇ ਮਿਊਜ਼ਿਕ ਅਰੇਜਰ ਅਲੋਕ ਪੰਜਾਨੀ ਦੁਆਰਾ ਗਾਇਕ ਸੁਖਵਿੰਦਰ ਸਿੰਘ ਦੀ ਅਵਾਜ਼ ਵਿਚ ਰਿਕਾਰਡ ਕੀਤੇ ਗਏ ਇਸ ਖੂਬਸੂਰਤ ਗੀਤ ਦੀ ਸਬਦ ਰਚਨਾ ਰਾਜ ਸੰਧੂ ਨੇ ਕੀਤੀ ਹੈ , ਜੋ ਉਕਤ ਆਹਲਾ ਕੰਟੈਂਟ ਅਧਾਰਿਤ ਫ਼ਿਲਮ ਵਿਚ ਲੀਡ ਰੋਲ ਨਿਭਾਉਂਦੇ ਵੀ ਨਜ਼ਰੀ ਆਉਣਗੇ।

'ਕ੍ਰਿਏਟਵ ਬ੍ਰੋਜ ਪ੍ਰੋਡੋਕਸ਼ਨ ਦੇ ਬੈਨਰਜ਼ ਹੇਠ ਨਿਰਮਾਤਾਵਾਂ ਬਲਜਿੰਦਰ ਬੁੱਟਰ, ਰਛਪਾਲ ਬੁੱਟਰ ਵੱਲੋ ਨਿਰਮਿਤ ਕੀਤੀ ਜਾ ਰਹੀ ਇਸ ਉਮਦਾ ਫ਼ਿਲਮ ਦੇ ਪ੍ਰੋਜੈਟਰ ਹੈਰੀ ਬਰਾੜ ਹਨ , ਜੋ ਮੇਨ ਸਟਰੀਮ ਸਿਨੇਮਾਂ ਤੋਂ ਅਲਹਦਾ ਹਟ ਕੇ ਬਣਾਈ ਜਾ ਰਹੀ ਉਕਤ ਫ਼ਿਲਮ ਨੂੰ ਹਰ ਪੱਖੋ ਨਿਵੇਕਲਾ ਰੂਪ ਦੇਣ ਲਈ ਕਾਫ਼ੀ ਤਰੱਦਦ ਕਰ ਰਹੇ ਹਨ।

ਲੰਮੇਂ ਸਮੇਂ ਬਾਅਦ ਇਸ ਪੰਜਾਬੀ ਫ਼ਿਲਮ ਲਈ ਪਲੇਬੈਕ ਕਰਨਗੇ ਗਾਇਕ ਸੁਖਵਿੰਦਰ ਸਿੰਘ (ਈਟੀਵੀ ਭਾਰਤ (ਸਿਤਾਰਾ))

ਪਾਲੀਵੁੱਡ ਦੀਆਂ ਅਪਕਮਿੰਗ ਅਤੇ ਸ਼ਾਨਦਾਰ ਫਿਲਮਾਂ ਵਿਚ ਅਪਣੀ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਪਰਿਵਾਰਿਕ- ਡਰਾਮਾ ਅਤੇ ਇਮੋਸ਼ਨਲ ਫਿਲਮ ਦਾ ਨਿਰਦੇਸ਼ਨ ਸੰਨੀ ਸੰਨੀ ਬਿਨਿੰਗ ਵੱਲੋ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋ ਜਿੰਮੇਵਾਰੀ ਸੋਨੀ ਸਿੰਘ ਦੁਆਰਾ ਨਿਭਾਈ ਗਈ ਹੈ।

ABOUT THE AUTHOR

...view details