ਚੰਡੀਗੜ੍ਹ:ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰਦੇ ਹਨ ਕਿ ਯੂਟਿਊਬ ਉਤੇ ਗੀਤ ਪਲ਼ਾਂ ਵਿੱਚ ਹੀ ਟ੍ਰੈਂਡ ਕਰਨ ਲੱਗ ਜਾਂਦੇ ਹਨ।
ਹਾਲ ਹੀ ਵਿੱਚ ਗਾਇਕ ਨੇ ਆਪਣੇ ਘਰ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੋਈ ਵੀ ਕਹੇਗਾ ਕਿ ਇਹ ਘਰ ਨਹੀਂ ਸਗੋਂ ਕੋਈ ਮਿਊਜ਼ਿਅਮ ਹੈ, ਕਿਉਂਕਿ ਗਾਇਕ ਨੇ ਆਪਣੇ ਰਹਿਣ, ਪੜ੍ਹਨ ਆਦਿ ਦੀਆਂ ਜਗ੍ਹਾਂ ਨੂੰ ਸੁੰਦਰ-ਸੁੰਦਰ ਨਾਮ ਪਲੇਟਾਂ ਨਾਲ ਸਜਾਇਆ ਹੋਇਆ ਹੈ। ਇਸ ਦੇ ਨਾਲ ਦੀ ਗਾਇਕ ਨੇ ਆਪਣੇ ਘਰ ਉਤੇ ਉੱਪਰ "ਫ਼ਿਰਦੌਸ" ਲਿਖਿਆ ਹੋਇਆ ਹੈ, ਜੋ ਕਿ ਸਭ ਦਾ ਧਿਆਨ ਖਿੱਚਦਾ ਹੈ।
ਕੀ ਹੈ ਫ਼ਿਰਦੌਸ ਦਾ ਮਤਲਬ: ਜੇਕਰ ਅਸੀਂ ਇੱਥੇ ਫ਼ਿਰਦੌਸ ਸ਼ਬਦ ਦੇ ਭਾਵ ਦਾ ਪਤਾ ਕਰੀਏ ਤਾਂ ਇਸ ਦਾ ਭਾਵ ਹੈ 'ਸਵਰਗ'। ਇਸ ਦੌਰਾਨ ਕਹਿ ਸਕਦੇ ਹਾਂ ਕਿ ਗਾਇਕ ਸਰਤਾਜ ਆਪਣੇ ਘਰ ਨੂੰ ਆਪਣਾ ਸਵਰਗ ਮੰਨਦਾ ਹੈ। ਇਸ ਤੋਂ ਇਲਾਵਾ ਗਾਇਕ ਨੇ ਘਰ ਵਿੱਚ ਕਾਫੀ ਖੂਬਸੂਰਤ ਬਾਗਬਾਨੀ ਵੀ ਕੀਤੀ ਹੋਈ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਨਿਵਾਜਿਆ। ਇਸ ਦੇ ਨਾਲ ਹੀ ਪਿਛਲੀ ਵਾਰ ਗਾਇਕ ਬਤੌਰ ਅਦਾਕਾਰ ਫਿਲਮ 'ਸ਼ਾਯਰ' ਵਿੱਚ ਨਜ਼ਰ ਆਏ ਸਨ, ਇਸ ਫਿਲਮ ਵਿੱਚ ਗਾਇਕ ਦੇ ਨਾਲ ਨੀਰੂ ਬਾਜਵਾ ਨਜ਼ਰ ਆਈ ਸੀ। ਫਿਲਮ ਨੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਕਾਫੀ ਖੁਸ਼ ਕੀਤਾ ਸੀ।