ਚੰਡੀਗੜ੍ਹ: ਦੇਸ਼ 'ਚ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅਜ਼ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਦੇ ਕੰਸਰਟ ਸੁਰਖੀਆਂ 'ਚ ਹਨ। ਜੀ ਹਾਂ...ਮਸ਼ਹੂਰ ਗਾਇਕ ਕਰਨ ਔਜਲਾ ਹੁਣ ਭਾਰਤ ਵਿੱਚ ਪਰਫਾਰਮ ਕਰ ਰਿਹਾ ਹੈ। ਪ੍ਰਸ਼ੰਸਕ ਗਾਇਕ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ। ਇਸੇ ਤਰ੍ਹਾਂ ਬੀਤੀ 7 ਦਸੰਬਰ ਨੂੰ ਗਾਇਕ ਦਾ ਚੰਡੀਗੜ੍ਹ ਵਿਖੇ ਕੰਸਰਟ ਹੋਇਆ, ਜਿਸਦੇ ਕਈ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ, ਇੰਨ੍ਹਾਂ ਵੀਡੀਓਜ਼ ਵਿੱਚੋਂ ਹੀ ਇੱਕ ਅਜਿਹੀ ਕਲਿੱਪ ਹੈ, ਜਿਸ ਵਿੱਚ ਗਾਇਕ ਰੌਂਦੇ ਨਜ਼ਰੀ ਆ ਰਹੇ ਹਨ।
ਚੱਲਦੇ ਸ਼ੋਅ ਵਿੱਚ ਕਿਉਂ ਰੋ ਪਏ ਗਾਇਕ ਕਰਨ ਔਜਲਾ
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਰਨ ਔਜਲਾ ਦੇ ਗਲ਼ ਵਿੱਚ ਉਸਦੇ ਮਾਤਾ-ਪਿਤਾ ਦੀਆਂ ਤਸਵੀਰਾਂ ਵਾਲਾ ਇੱਕ ਲੋਕਟ ਪਾਇਆ ਹੋਇਆ ਹੈ, ਜਿਸ ਨੂੰ ਦਿਖਾਉਂਦੇ ਹੋਏ ਗਾਇਕ ਕਹਿੰਦੇ ਹਨ, 'ਮਾਂ ਪਿਓ ਤੋਂ ਬਿਨ੍ਹਾਂ ਆਪਾਂ ਕੱਖ ਦੇ ਵੀ ਨਹੀਂ ਹੈਗੇ, ਜਿਨ੍ਹਾਂ ਦੇ ਤੁਰ ਜਾਂਦੇ ਆ ਉਨ੍ਹਾਂ ਨੂੰ ਪਤਾ ਲੱਗਦੈ, ਉਹਨਾਂ ਦਾ ਖਿਆਲ ਰੱਖਿਆ ਕਰੋ, ਦਿਲ ਵਿੱਚ ਵਸਾ ਕੇ ਰੱਖਿਆ ਕਰੋ।'