ਪੰਜਾਬ

punjab

ETV Bharat / entertainment

ਆਪਣੇ ਗੀਤਾਂ ਨਾਲ ਸੰਗੀਤ ਜਗਤ 'ਚ ਛਾਈ ਜੈਸਮੀਨ ਅਖ਼ਤਰ, ਨਵਾਂ ਗਾਣਾ ਜਲਦ ਹੋਏਗਾ ਰਿਲੀਜ਼ - JASMEEN AKHTAR

ਹਾਲ ਹੀ ਵਿੱਚ ਗਾਇਕਾ ਜੈਸਮੀਨ ਅਖ਼ਤਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

ਜੈਸਮੀਨ ਅਖ਼ਤਰ
ਜੈਸਮੀਨ ਅਖ਼ਤਰ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 22, 2025, 12:05 PM IST

ਚੰਡੀਗੜ੍ਹ: ਪੁਰਾਤਨ ਪੰਜਾਬੀ ਰੰਗਾਂ ਨੂੰ ਉਭਾਰਨ 'ਚ ਮਸ਼ਹੂਰ ਅਖ਼ਤਰ ਘਰਾਣੇ ਦਾ ਯੋਗਦਾਨ ਮੁੱਢ ਕਰੀਮ ਤੋਂ ਹੀ ਸਲਾਹੁਣਯੋਗ ਰਿਹਾ ਹੈ, ਜਿੰਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਅਤੇ ਖੂਬਸੂਰਤ ਨਕਸ਼ ਦੇਣ 'ਚ ਗੁਰਲੇਜ਼ ਅਖ਼ਤਰ ਤੋਂ ਬਾਅਦ ਉਸ ਦੀ ਛੋਟੀ ਭੈਣ ਜੈਸਮੀਨ ਅਖ਼ਤਰ ਵੀ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੀ ਹੈ।

ਜੈਸਮੀਨ ਅਖ਼ਤਰ ਵੱਲੋਂ ਸੰਗੀਤਕ ਖੇਤਰ ਵਿੱਚ ਮਾਰੇ ਜਾ ਰਹੇ ਨਵੇਂ ਮਾਅਰਕੇ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਸ ਦਾ ਨਵਾਂ ਗਾਣਾ 'ਟੱਪੇ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

'ਡੇਜ਼ ਮੀਡੀਆ' ਅਤੇ 'ਸ਼ਿੰਦਾ ਭਾਊ' ਵੱਲੋਂ ਪੇਸ਼ ਅਤੇ ਸੰਗੀਤਕ ਮਾਰਕੀਟ ਵਿੱਚ 24 ਜਨਵਰੀ ਨੂੰ ਜਾਰੀ ਕੀਤੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਅਵਾਜ਼ਾਂ ਜੈਸਮੀਨ ਅਖ਼ਤਰ ਅਤੇ ਪੰਮਾ ਸਾਹਿਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਮਿਊਜ਼ਿਕ ਅੰਪਾਇਰ ਵੱਲੋਂ ਤਿਆਰ ਕੀਤਾ ਗਿਆ ਹੈ।

ਠੇਠ ਪੰਜਾਬੀ ਰੰਗਾਂ ਦੀ ਤਰਜ਼ਮਾਨੀ ਕਰਦੇ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦੇ ਬੋਲ ਜੁਗਨੂੰ ਯੂਐਸਏ ਦੁਆਰਾ ਰਚੇ ਹਨ, ਜਿੰਨ੍ਹਾਂ ਦੀ ਪ੍ਰਭਾਵੀ ਕਲਮਬੱਧਤਾ ਦਾ ਅਹਿਸਾਸ ਕਰਵਾਉਂਦੇ ਇਸ ਦੋਗਾਣਾ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਪ੍ਰਤਿਭਾਵਾਨ ਮਹਿਲਾ ਨਿਰਦੇਸ਼ਕਾ ਸਿੰਮੀਪ੍ਰੀਤ ਕੌਰ ਵੱਲੋਂ ਕੀਤੀ ਗਈ ਹੈ, ਜੋ ਬਤੌਰ ਨਿਰਦੇਸ਼ਕ ਅਰਥ-ਭਰਪੂਰ ਲਘੂ ਫਿਲਮਾਂ ਸਾਹਮਣੇ ਲਿਆਉਣ ਵਿੱਚ ਵੀ ਇੰਨੀ ਦਿਨੀਂ ਮੋਹਰੀ ਯੋਗਦਾਨ ਪਾ ਰਹੇ ਹਨ।

ਹਾਲ ਹੀ ਵਿੱਚ ਜਾਰੀ ਹੋਏ ਅਤੇ ਚਾਰਟ ਬਸਟਰ ਗੀਤਾਂ ਵਿੱਚ ਸ਼ੁਮਾਰ ਕਰਵਾ ਰਹੇ 'ਫਲਾਈ ਕਰਕੇ' ਨਾਲ ਸੰਗੀਤਕ ਗਲਿਆਰਿਆਂ ਵਿੱਚ ਚਰਚਿਤ ਬਣ ਉਭਰ ਰਹੀ ਗਾਇਕਾ ਜੈਸਮੀਨ ਅਖ਼ਤਰ, ਜੋ ਦੋਗਾਣਾ ਗਾਇਕੀ 'ਚ ਹੋਰ ਬੁਲੰਦੀਆਂ ਛੂਹ ਲੈਣ ਦਾ ਰਾਹ ਵੀ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details