ਪੰਜਾਬ

punjab

ETV Bharat / entertainment

ਬੱਬੂ ਮਾਨ ਨੇ ਕੀਤਾ ਨਵੇਂ ਗੀਤ 'ਦਿਲ ਤੇ ਨਾ ਲਾਈਂ' ਦਾ ਐਲਾਨ, ਜਲਦ ਹੋਏਗਾ ਰਿਲੀਜ਼ - BABBU MAAN

ਹਾਲ ਹੀ ਵਿੱਚ ਗਾਇਕ-ਅਦਾਕਾਰ ਬੱਬੂ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Babbu Maan
Babbu Maan (Instagram @Babbu Maan)

By ETV Bharat Entertainment Team

Published : Nov 29, 2024, 4:23 PM IST

ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦੀ ਸੁਪਰ ਸਫ਼ਲਤਾ ਨਾਲ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਗਾਇਕ-ਅਦਾਕਾਰ ਬੱਬੂ ਮਾਨ, ਜੋ ਫਿਲਮਾਂ ਦੀ ਵੱਧ ਰਹੀ ਮਸਰੂਫ਼ੀਅਤ ਦੇ ਨਾਲ ਆਪਣਾ ਨਵਾਂ ਗਾਣਾ 'ਦਿਲ ਤੇ ਨਾ ਲਾਈਂ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਸਦਾ ਬਹਾਰ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ।

'ਬੁਲ 18' ਅਤੇ ਬੱਬੂ ਮਾਨ ਵੱਲੋਂ ਸੰਗੀਤਕ ਮਾਰਕੀਟ ਵਿੱਚ ਗ੍ਰੇਡ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ, ਕੰਪੋਜੀਸ਼ਨ ਅਤੇ ਸੰਗੀਤ ਦੀ ਸਿਰਜਣਾ ਬੱਬੂ ਮਾਨ ਵੱਲੋਂ ਖੁਦ ਕੀਤੀ ਗਈ ਹੈ, ਜਿੰਨ੍ਹਾਂ ਦੁਆਰਾ ਅਨੂਠੇ ਸੰਗੀਤ ਸੰਯੋਜਨ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਤੇ ਆਲੀਸ਼ਾਨਤਾ ਭਰੇ ਸੈੱਟਅੱਪ ਵਜ਼ੂਦ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕੁਝ ਗਾਣਿਆਂ ਨਾਲ ਵੀ ਖਾਸੀ ਚਰਚਾ ਅਤੇ ਸਲਾਹੁਤਾ ਬਟੋਰਨ ਵਿੱਚ ਸਫਲ ਰਹੇ ਹਨ ਗਾਇਕ, ਕੰਪੋਜ਼ਰ ਅਤੇ ਸੰਗੀਤਕਾਰ ਬੱਬੂ ਮਾਨ, ਜਿੰਨ੍ਹਾਂ ਦੀ ਸੰਗੀਤਕ ਕਲਾਵਾਂ ਵਿੱਚ ਸਮਝ ਅਦਭੁਤ ਮੰਨੀ ਜਾਂਦੀ ਹੈ, ਜਿਸ ਦਾ ਭਲੀਭਾਂਤ ਪ੍ਰਗਟਾਵਾ ਹਾਲੀਆਂ ਦਿਨੀਂ ਰਿਲੀਜ਼ ਹੋਈ 'ਸੁੱਚਾ ਸੂਰਮਾ' ਵਿਚਲੇ ਸਮੂਹ ਗੀਤ ਵੀ ਕਰਵਾ ਚੁੱਕੇ ਹਨ, ਜਿੰਨ੍ਹਾਂ ਦੀ ਸੰਗੀਤ ਰਚਨਾ ਕਮਾਲ ਦੀ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਇੰਨ੍ਹਾਂ ਸਾਰੇ ਗਾਣਿਆ ਨੂੰ ਸੁਣਨ ਅਤੇ ਵੇਖਣ ਵਾਲਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਮੌਜੂਦਾ ਵਰਕ ਫ੍ਰੰਟ ਅਤੇ ਰੁਝੇਵਿਆਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਆਸਟ੍ਰੇਲੀਆ ਵਿਖੇ ਪੁੱਜੇ ਹੋਏ ਹਨ ਗਾਇਕ ਅਤੇ ਅਦਾਕਾਰ ਬੱਬੂ ਮਾਨ, ਜੋ ਅਪਣੀ ਆਉਣ ਵਾਲੀ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦੀ ਸ਼ੂਟਿੰਗ ਨੂੰ ਆਖਰੀ ਛੋਹਾਂ ਦੇ ਰਹੇ ਹਨ, ਜਿੰਨ੍ਹਾਂ ਦੀ ਇਸ ਫਿਲਮ ਦੀ ਨਿਰਦੇਸ਼ਨ ਕਮਾਂਡ ਧੀਰਜ ਕੇਦਾਰਨਾਥ ਰਤਨ ਸੰਭਾਲ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details