ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ ਬਤੌਰ ਅਦਾਕਾਰ ਪਾਲੀਵੁੱਡ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜੋ ਅੱਜ ਐਲਾਨੀ ਹੋਈ ਪੰਜਾਬੀ ਫਿਲਮ 'ਮੇਹਰ' ਨਾਲ ਸ਼ਾਨਦਾਰ ਡੈਬਿਊ ਕਰਨਗੇ।
'ਡੀਬੀ ਡਿਗੀਟੇਨਮੈਂਟ' ਅਤੇ 'ਰਘੂ ਖੰਨਾ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਦਿਵਿਆ ਭਟਨਾਗਰ ਹਨ, ਜਦਕਿ ਨਿਰਦੇਸ਼ਨ ਕਮਾਂਡ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਨਿਰਦੇਸ਼ਕ ਰਾਕੇਸ਼ ਮਹਿਤਾ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਯਾਰਾਂ ਵੇ', 'ਰੰਗ ਪੰਜਾਬ' ਆਦਿ ਸ਼ੁਮਾਰ ਰਹੀਆਂ ਹਨ।
ਮੁੰਬਈ ਗਲਿਆਰਿਆਂ ਵਿੱਚ ਵਿਵਾਦਪੂਰਨ ਸ਼ਖਸੀਅਤ ਵਜੋਂ ਜਾਣੇ ਜਾਂਦੇ ਰਾਜ ਕੁੰਦਰਾ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ, ਜੋ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾਵੇਗੀ।