ਚੰਡੀਗੜ੍ਹ: ਟੈਲੀਵਿਜ਼ਨ ਜਗਤ ਤੋਂ ਲੈ ਕੇ ਹਿੰਦੀ ਅਤੇ ਪੰਜਾਬੀ ਸਿਨੇਮਾ ਵਿਹੜਿਆਂ ਤੱਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ, ਜੋ ਇੰਨੀਂ ਦਿਨੀਂ ਗਲੋਬਲੀ ਪੱਧਰ ਉੱਪਰ ਵੀ ਅਪਣੀ ਧਾਂਕ ਜਮਾਉਂਦੀ ਜਾ ਰਹੀ ਹੈ, ਜਿੰਨ੍ਹਾਂ ਦੇ ਵੱਧ ਰਹੇ ਇਸੇ ਲੋਕਪ੍ਰਿਯਤਾ ਗ੍ਰਾਫ਼ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਜਲਦ ਸ਼ੁਰੂ ਹੋਣ ਜਾ ਆਸਟ੍ਰੇਲੀਆਂ ਟੂਰ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਅਤੇ ਸਮਾਰੋਹ ਦਾ ਹਿੱਸਾ ਬਣੇਗੀ ਇਹ ਬਹੁਪੱਖੀ ਪ੍ਰਤਿਭਾਵਾਂ ਦੀ ਧਨੀ ਅਦਾਕਾਰਾ।
'ਐਮ ਐਂਡ ਐਸ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀ ਪ੍ਰਬੰਧਕੀ ਕਮਾਂਡ ਮਾਲਤੀ ਕੁਮਾਰ, ਸ਼ੋਭਨਾ, ਸੁਖਨੰਦਨ ਗਰੇਵਾਲ, ਕਮਲ ਕੇ ਗਰੇਵਾਲ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਨ ਟੀਮ ਅਨੁਸਾਰ ਆਸਟ੍ਰੇਲੀਆ ਖਿੱਤੇ ਵਿੱਚ ਪਹਿਲੀ ਵਾਰ ਵਿਸ਼ਾਲ ਪੱਧਰ ਉੱਪਰ ਅਪਣੀ ਉਪ-ਸਥਿਤੀ ਦਾ ਇਜ਼ਹਾਰ ਅਪਣੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਨੂੰ ਕਰਵਾਏਗੀ ਅਦਾਕਾਰਾ ਸ਼ਹਿਨਾਜ਼ ਗਿੱਲ, ਜਿੰਨ੍ਹਾਂ ਦੀ ਇਸ ਸ਼ੋਅਜ਼ ਲੜੀ ਦਾ ਅਗਾਜ਼ ਖੂਬਸੂਰਤ ਸ਼ਹਿਰ ਸਿਡਨੀ ਤੋਂ ਹੋਵੇਗਾ, ਜਿਸ ਦੌਰਾਨ ਮੀਟ ਐਂਡ ਗ੍ਰੀਟ ਪ੍ਰੋਗਰਾਮਾਂ ਦੁਆਰਾ ਵੀ ਉਹ ਅਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ।