ਫਰੀਦਕੋਟ:ਪੰਜਾਬੀ ਸਿਨੇਮਾਂ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਹੈ। ਇਸ ਫਿਲਮ ਦਾ ਨਾਮ 'ਆਪਣਾ ਅਰਸਤੂ' ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ। ਪਾਲੀਵੁੱਡ ਦੇ ਪ੍ਰਤਿਭਾਸ਼ਾਲੀ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਅਤੇ ਬੇਹਤਰੀਣ ਫਿਲਮਾਂ ਲਿਖ ਚੁੱਕੇ ਜਗਦੀਪ ਸਿੰਘ ਵੜਿੰਗ ਦੁਆਰਾ ਲਿਖੀ ਗਈ ਇਸ ਸਿਖਿਆਦਾਇਕ ਅਤੇ ਸੰਗੀਤਮਈ ਫ਼ਿਲਮ ਦਾ ਨਿਰਮਾਣ ਆਸ਼ੂ ਮੁਨੀਸ਼ ਸਾਹਨੀ ਅਤੇ ਫਿਰਦੌਸ ਪ੍ਰੋਡੋਕਸ਼ਨ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਤਿੰਦਰ ਸਰਤਾਜ ਲੀਡ ਭੂਮਿਕਾ ਨਿਭਾਉਣਗੇ।
ਸਤਿੰਦਰ ਸਰਤਾਜ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਸਿਨੇਮਾ ਘਰਾਂ 'ਚ ਰਿਲੀਜ਼ - Apna Arastu - APNA ARASTU
Apna Arastu: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਰਾਹੀ ਗਾਇਕ ਆਪਣੇ ਫ਼ਿਲਮ ਪ੍ਰੋਡੋਕਸ਼ਨ ਹਾਊਸ ਦਾ ਵੀ ਆਗਾਜ਼ ਕਰਨ ਜਾ ਰਹੇ ਹਨ। ਇਹ ਫਿਲਮ 7 ਫਰਵਰੀ 2025 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।
By ETV Bharat Entertainment Team
Published : May 26, 2024, 1:40 PM IST
ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸ਼ਾਯਰ' ਨਾਲ ਵੀ ਕਾਫ਼ੀ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਸਤਿੰਦਰ ਸਰਤਾਜ ਇਸ ਨਵੀਂ ਫ਼ਿਲਮ ਨਾਲ ਅਪਣੇ ਫ਼ਿਲਮ ਪ੍ਰੋਡੋਕਸ਼ਨ ਹਾਊਸ ਦਾ ਵੀ ਆਗਾਜ਼ ਕਰਨ ਜਾ ਰਹੇ ਹਨ, ਜਿਸ ਅਧੀਨ ਬਣਨ ਜਾ ਰਹੀ ਇਹ ਉਨਾਂ ਦੀ ਪਹਿਲੀ ਫ਼ਿਲਮ ਹੋਵੇਗੀ। ਇਸ ਨਵੇਂ ਉੱਦਮ ਸਬੰਧੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ "ਮੈਂ ਹਮੇਸ਼ਾ ਆਪਣੀ ਕਲਾ ਦੇ ਚਲਦਿਆਂ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਰੋਤਿਆ ਅਤੇ ਦਰਸ਼ਕਾਂ ਲਈ ਗੁਣਵੱਤਾ ਭਰਪੂਰ ਕੰਟੈਟ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸੇ ਯਤਨਾਂ ਨੂੰ ਹੋਰ ਵਿਸਥਾਰ ਦੇਵੇਗੀ ਇਹ ਫ਼ਿਲਮ, ਜੋ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
- ਪਹਿਲੀ ਵਾਰ ਇਕੱਠਿਆ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ ਨੀਰੂ ਬਾਜਵਾ ਅਤੇ ਤਾਨੀਆ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ - Neeru Bajwa and Tania
- 'ਭੂਲ ਭੁਲਈਆ 3' ਦਾ ਹਿੱਸਾ ਬਣੇ ਚਰਚਿਤ ਅਦਾਕਾਰ ਕਬੀਰ, ਮਹੱਤਵਪੂਰਨ ਭੂਮਿਕਾ 'ਚ ਆਉਣਗੇ ਨਜ਼ਰ - Bhool Bhulaiyaa 3
- ਤਲਾਕ ਦੀਆਂ ਖਬਰਾਂ ਵਿਚਾਲੇ ਦਿਸ਼ਾ ਪਟਾਨੀ ਦੇ 'ਬੁਆਏਫ੍ਰੈਂਡ' ਨਾਲ ਰੈਸਟੋਰੈਂਟ 'ਚ ਗਈ ਹਾਰਦਿਕ ਪਾਂਡਿਆ ਦੀ ਪਤਨੀ, ਲੋਕਾਂ ਨੇ ਕੀਤਾ ਜ਼ਬਰਦਸਤ ਟ੍ਰੋਲ - Natasa Stankovic
ਫਿਲਮ ਦੇ ਨਿਰਮਾਤਾ ਮੁਨੀਸ਼ ਸਾਹਨੀ ਦਾ ਕਹਿਣਾ ਹੈ ਕਿ ਇਸ ਟੀਮ ਨਾਲ ਕੰਮ ਕਰਕੇ ਮੈਂ ਬਹੁਤ ਖੁਸ਼ ਹਾਂ। ਓਧਰ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਵੀ ਅਪਣੇ ਇਸ ਨਵੇਂ ਪ੍ਰੋਜੋਕਟ ਨੂੰ ਹੋਰ ਨਵੇਂ ਆਯਾਮ ਦੇਣ ਵਿੱਚ ਜੂਟ ਚੁੱਕੇ ਹਨ, ਜਿੰਨਾਂ ਇਸ ਸਬੰਧੀ ਗੱਲ ਕਰਦਿਆ ਕਿਹਾ ਕਿ 'ਇਸ ਅਰਥ-ਭਰਪੂਰ ਫਿਲਮ ਨਾਲ ਜੁੜਨਾ ਅਤੇ ਸਤਿੰਦਰ ਸਰਤਾਜ ਵਰਗੇ ਮਸ਼ਹੂਰ ਗਾਇਕ ਅਤੇ ਅਦਾਕਾਰ ਨੂੰ ਨਿਰਦੇਸ਼ਿਤ ਕਰਨਾ ਇੱਕ ਯਾਦਗਾਰੀ ਅਹਿਸਾਸ ਵਾਂਗ ਹੈ, ਜਿਸ ਲਈ ਅਪਣਾ ਸੋ ਫੀਸਦੀ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨਾਂ ਵੱਲੋ ਕੀਤੀ ਜਾਵੇਗੀ, ਤਾਂ ਜੋ ਇੱਕ ਵਧੀਆਂ ਫ਼ਿਲਮ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਸਕੇ।