ਮੁੰਬਈ: ਸਨਾ ਮਕਬੂਲ ਨੇ ਬਿੱਗ ਬੌਸ ਓਟੀਟੀ 3 ਦੀ ਟਰਾਫੀ ਜਿੱਤ ਲਈ ਹੈ। ਬਿੱਗ ਬੌਸ ਓਟੀਟੀ 3 ਦੇ ਫਿਨਾਲੇ ਵਿੱਚ ਸਨਾ ਦਾ ਸਾਹਮਣਾ ਰੈਪਰ ਨੇਜ਼ੀ ਨਾਲ ਹੋਇਆ ਸੀ। ਬਿੱਗ ਬੌਸ ਓਟੀਟੀ 3 ਦੀ ਟਰਾਫੀ ਜਿੱਤਣ ਤੋਂ ਬਾਅਦ ਸਨਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ, ਕਿਉਕਿ ਉਹ ਇਸ ਖੇਡ ਦੀ ਸ਼ੁਰੂਆਤ 'ਤੋ ਹੀ ਇੱਕ ਗੱਲ੍ਹ ਕਹਿੰਦੇ ਹੋਏ ਆ ਰਹੀ ਹੈ ਕਿ ਉਸਨੂੰ ਟਰਾਫੀ ਜਿੱਤਣੀ ਹੈ। ਦੱਸ ਦਈਏ ਕਿ ਬਿੱਗ ਬੌਸ ਓਟੀਟੀ 3 ਦੇ ਜ਼ਿਆਦਾਤਰ ਦਰਸ਼ਕ ਅਤੇ ਪ੍ਰਤੀਯੋਗੀ ਨੇਜ਼ੀ ਨੂੰ ਜਿੱਤਦਾ ਹੋਇਆ ਦੇਖਣਾ ਚਾਹੁੰਦੇ ਸੀ। ਇਸ ਲਿਸਟ 'ਚ ਦਿੱਲੀ ਦੀ ਵੜਾ ਪਾਓ ਗਰਲ ਚੰਦਰਿਕਾ ਦੀਕਸ਼ਿਤ ਗੇਰਾ ਵੀ ਸ਼ਾਮਲ ਹੈ। ਚੰਦਰਿਕਾ ਵੀ ਬਿੱਗ ਬੌਸ ਓਟੀਟੀ 3 ਦਾ ਹਿੱਸਾ ਸੀ ਅਤੇ ਉਹ ਜਲਦ ਹੀ ਸ਼ੋਅ 'ਚੋ ਬਾਹਰ ਹੋ ਗਈ ਸੀ।
ਵੜਾ ਪਾਓ ਗਰਲ ਨੇ ਸਨਾ ਬਾਰੇ ਕਹੀ ਇਹ ਗੱਲ੍ਹ: ਜਦੋਂ ਵੜਾ ਪਾਓ ਗਰਲ ਨੂੰ ਪੁੱਛਿਆ ਗਿਆ ਕਿ ਸਨਾ ਮਕਬੂਲ ਬਿੱਗ ਬੌਸ ਓਟੀਟੀ 3 ਦੀ ਵਿਨਰ ਬਣ ਗਈ ਹੈ, ਤਾਂ ਦਿੱਲੀ ਦੀ ਵੜਾ ਪਾਓ ਗਰਲ ਨੇ ਖੁਦ ਨੂੰ ਵਿਜੇਤਾ ਦੱਸਿਆ। ਉਸਨੇ ਕਿਹਾ ਕਿ, ਮੈਂ ਪਹਿਲਾਂ ਹੀ ਵਿਜੇਤਾ ਹਾਂ।" ਜਦੋਂ ਉਸ ਨੂੰ ਦੱਸਿਆ ਗਿਆ ਕਿ ਸਨਾ ਜੇਤੂ ਹੈ, ਤਾਂ ਵੜਾ ਪਾਓ ਗਰਲ ਨੇ ਕਿਹਾ ਕਿ ਨੇਜ਼ੀ ਸਾਰਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ ਅਤੇ ਉਹ ਵਿਜੇਤਾ ਬਣਨ ਦੇ ਲਾਈਕ ਸੀ। ਇਸ ਦੇ ਨਾਲ ਹੀ, ਵੜਾ ਪਾਓ ਗਰਲ ਨੇ ਸਨਾ ਨੂੰ ਜਿੱਤ ਦੀ ਵਧਾਈ ਵੀ ਨਹੀਂ ਦਿੱਤੀ।