ਪੰਜਾਬ

punjab

ETV Bharat / entertainment

ਬਾਲੀਵੁੱਡ 'ਚ ਐਂਟਰੀ ਲਈ ਸਲਮਾਨ ਖਾਨ ਦੀ ਭੈਣ ਨਾਲ ਕੀਤਾ ਸੀ ਵਿਆਹ? ਆਯੂਸ਼ ਸ਼ਰਮਾ ਨੇ ਦੱਸੀ ਸੱਚਾਈ - Aayush Sharma - AAYUSH SHARMA

Aayush Sharma: ਆਯੂਸ਼ ਸ਼ਰਮਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਅਕਸਰ ਉਸ 'ਤੇ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਸ ਨੇ ਬਾਲੀਵੁੱਡ 'ਚ ਨਾਂਅ ਕਮਾਉਣ ਲਈ ਅਰਪਿਤਾ ਨਾਲ ਵਿਆਹ ਕੀਤਾ ਸੀ। ਹੁਣ ਅਦਾਕਾਰ ਨੇ ਇਸ ਉਤੇ ਚੁੱਪੀ ਤੋੜੀ ਹੈ।

Aayush Sharma
Aayush Sharma

By ETV Bharat Punjabi Team

Published : Apr 22, 2024, 3:09 PM IST

ਮੁੰਬਈ (ਬਿਊਰੋ):ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਇੱਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਆ ਰਹੇ ਹਨ। ਅਦਾਕਾਰ ਨੂੰ ਪਿਛਲੀ ਵਾਰ ਫਿਲਮ 'ਲਾਸਟ ਦਿ ਟਰੂਥ' 'ਚ ਦੇਖਿਆ ਗਿਆ ਸੀ ਅਤੇ ਹੁਣ ਉਹ ਸੋਲੋ ਐਕਸ਼ਨ ਡਰਾਮਾ ਫਿਲਮ 'ਰੁਸਲਾਨ' ਲਈ ਸੁਰਖੀਆਂ 'ਚ ਹੈ। ਰੁਸਲਾਨ ਆਉਣ ਵਾਲੇ ਹਫ਼ਤੇ ਵਿੱਚ ਸਿਨੇਮਾਘਰਾਂ ਵਿੱਚ ਆ ਰਹੀ ਹੈ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਸੁਰਖੀਆਂ ਬਟੋਰ ਚੁੱਕਾ ਹੈ ਅਤੇ ਹੁਣ ਫਿਲਮ ਦੇ ਲੀਡ ਐਕਟਰ ਆਯੂਸ਼ ਸ਼ਰਮਾ ਸੁਰਖੀਆਂ ਵਿੱਚ ਹਨ।

ਆਯੂਸ਼ ਸ਼ਰਮਾ 'ਤੇ ਹਮੇਸ਼ਾ ਹੀ ਇਹ ਇਲਜ਼ਾਮ ਲੱਗਦੇ ਹਨ ਕਿ ਉਨ੍ਹਾਂ ਨੇ ਭਾਈਜਾਨ ਦੀ ਭੈਣ ਅਰਪਿਤਾ ਖਾਨ ਨਾਲ ਬਾਲੀਵੁੱਡ 'ਚ ਕੰਮ ਕਰਨ ਲਈ ਵਿਆਹ ਕਰਵਾਇਆ ਸੀ। ਹੁਣ ਖੁਦ ਅਦਾਕਾਰ ਨੇ ਇਸ 'ਤੇ ਆਪਣੀ ਚੁੱਪੀ ਤੋੜੀ ਹੈ।

ਇਸ 'ਤੇ ਆਯੂਸ਼ ਨੇ ਕਿਹਾ, 'ਮੈਂ ਉਨ੍ਹਾਂ ਨੂੰ ਦੱਸ ਦੇਵਾਂ ਕਿ ਜਦੋਂ ਮੇਰਾ ਅਰਪਿਤਾ ਨਾਲ ਵਿਆਹ ਹੋਇਆ ਸੀ, ਉਸ ਸਮੇਂ ਮੈਂ ਕਿਹਾ ਸੀ ਕਿ ਮੈਂ ਫਿਲਮਾਂ 'ਚ ਕੰਮ ਨਹੀਂ ਕਰਨਾ ਚਾਹੁੰਦਾ, ਮੈਂ ਭਾਈਜਾਨ ਨੂੰ ਕਿਹਾ ਸੀ ਕਿ ਮੈਂ 300 ਤੋਂ ਜ਼ਿਆਦਾ ਫਿਲਮਾਂ ਲਈ ਆਡੀਸ਼ਨ ਦਿੱਤੇ ਪਰ ਹਰ ਵਾਰ ਰਿਜੈਕਟ ਹੋਇਆ, ਇਸ 'ਤੇ ਸਲਮਾਨ ਭਾਈ ਨੇ ਕਿਹਾ ਕਿ ਤੁਹਾਡੀ ਟ੍ਰੇਨਿੰਗ ਚੰਗੀ ਨਹੀਂ ਰਹੀ, ਮੈਂ ਤੁਹਾਨੂੰ ਟ੍ਰੇਨਿੰਗ ਕਰਵਾਵਾਂਗਾ।'

ਤੁਹਾਨੂੰ ਦੱਸ ਦੇਈਏ ਆਯੂਸ਼ ਨੇ ਫਿਲਮ ਲਵਯਾਤਰੀ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਦੇ ਫਲਾਪ ਹੋਣ 'ਤੇ ਆਯੂਸ਼ ਨੇ ਸਲਮਾਨ ਤੋਂ ਮਾਫੀ ਮੰਗੀ ਸੀ। ਆਯੂਸ਼ ਨੇ ਕਿਹਾ, 'ਲੋਕ ਚਰਚਾ ਕਰਦੇ ਹਨ ਕਿ ਮੈਂ ਭਾਈਜਾਨ ਦੇ ਪੈਸੇ ਬਰਬਾਦ ਕਰ ਰਿਹਾ ਹਾਂ, ਕੀ ਮੈਂ ਆਪਣੀ ਆਮਦਨ ਦਾ ਵੇਰਵਾ ਸਾਂਝਾ ਕਰਾਂ? ਜਦੋਂ ਭਾਈਜਾਨ ਨੇ ਮੈਨੂੰ ਲਵਯਾਤਰੀ ਦੇ ਦੌਰਾਨ ਫੋਨ ਕੀਤਾ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਮੈਂ ਤੁਹਾਡੇ ਪੈਸੇ ਬਰਬਾਦ ਕਰ ਰਿਹਾ ਹਾਂ, ਪਰ ਜਦੋਂ ਡਿਜ਼ੀਟਲ ਅਤੇ ਸੈਟੇਲਾਈਟ ਰਾਈਟਸ ਆਖਰੀ ਵੇਚੇ ਗਏ ਸਨ, ਮੈਨੂੰ ਰਾਹਤ ਮਹਿਸੂਸ ਹੋਈ।'

ਤੁਹਾਨੂੰ ਦੱਸ ਦੇਈਏ ਫਿਲਮ ਰੁਸਲਾਨ ਦਾ ਨਿਰਦੇਸ਼ਨ ਲਲਿਤ ਭੂਟਾਨੀ ਨੇ ਕੀਤਾ ਹੈ। ਸ਼੍ਰੀ ਸਾਈਂ ਸਤਿਆ ਆਰਟਸ ਅਤੇ ਕੇਕੇ ਰਾਧਾਮੋਹਨ ਇਸ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details