ਮੁੰਬਈ (ਬਿਊਰੋ): ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਐਪਿਕ ਫਿਲਮ 'ਰਾਮਾਇਣ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਹਾਲ ਹੀ 'ਚ ਚਰਚਾ ਹੈ ਕਿ ਉਹ ਫਿਲਮ 'ਚ ਡਬਲ ਰੋਲ 'ਚ ਨਜ਼ਰ ਆਉਣਗੇ। ਰਣਬੀਰ ਕਪੂਰ ਭਗਵਾਨ ਵਿਸ਼ਨੂੰ ਦੇ ਦੋ ਅਵਤਾਰਾਂ- ਭਗਵਾਨ ਰਾਮ ਅਤੇ ਪਰਸ਼ੂਰਾਮ ਦੀ ਭੂਮਿਕਾ ਨਿਭਾਉਣਗੇ।
ਸ਼ਮਸ਼ੇਰਾ ਅਤੇ ਐਨੀਮਲ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਫਿਲਮ ਹੋਵੇਗੀ ਜਿਸ 'ਚ ਉਹ ਡਬਲ ਰੋਲ ਨਿਭਾਉਣ ਜਾ ਰਹੇ ਹਨ। ਫਿਲਹਾਲ ਫਿਲਮ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਫਿਲਮ ਦੀ ਕਾਸਟ ਵਿੱਚ ਰਣਬੀਰ ਕਪੂਰ, ਸਾਈ ਪੱਲਵੀ ਅਤੇ ਲਾਰਾ ਦੱਤਾ ਵਰਗੇ ਕਲਾਕਾਰ ਸ਼ਾਮਲ ਹਨ। ਹੁਣ ਇਸ ਵਿੱਚ ਅਮਿਤਾਭ ਬੱਚਨ ਨੇ ਵੀ ਐਂਟਰੀ ਕਰ ਲਈ ਹੈ।
ਡਬਲ ਰੋਲ 'ਚ ਨਜ਼ਰ ਆਉਣਗੇ ਰਣਬੀਰ ਕਪੂਰ: ਨਿਤੇਸ਼ ਤਿਵਾਰੀ ਦੀ ਫਿਲਮ 'ਰਾਮਾਇਣ' 'ਚ ਰਣਬੀਰ ਕਪੂਰ ਡਬਲ ਰੋਲ 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਰਣਬੀਰ ਭਗਵਾਨ ਵਿਸ਼ਨੂੰ ਦੇ ਦੋ ਅਵਤਾਰਾਂ- ਭਗਵਾਨ ਰਾਮ ਅਤੇ ਪਰਸ਼ੂਰਾਮ ਦੀ ਭੂਮਿਕਾ ਨਿਭਾਉਣਗੇ। ਹਾਲਾਂਕਿ ਮਹਾਂਕਾਵਿ ਵਿੱਚ ਪਰਸ਼ੂਰਾਮ ਦੀ ਭੂਮਿਕਾ ਕਾਫ਼ੀ ਛੋਟੀ ਹੈ ਪਰ ਇਹ ਮਹੱਤਵਪੂਰਨ ਹੈ, ਇਸੇ ਲਈ ਨਿਰਮਾਤਾਵਾਂ ਨੇ ਇਸ ਸੀਨ ਨੂੰ ਫਿਲਮ ਵਿੱਚ ਰੱਖਣ ਬਾਰੇ ਸੋਚਿਆ। ਪਰਸ਼ੂਰਾਮ ਦੇ ਰੂਪ 'ਚ ਰਣਬੀਰ ਦਾ ਲੁੱਕ ਬਿਲਕੁਲ ਵੱਖਰਾ ਅਤੇ ਪਛਾਣਨਯੋਗ ਨਹੀਂ ਹੋਵੇਗਾ।