ਹੈਦਰਾਬਾਦ: ਰਕੁਲ ਪ੍ਰੀਤ ਸਿੰਘ ਅਤੇ ਉਸਦਾ ਬੁਆਏਫ੍ਰੈਂਡ ਜੈਕੀ ਭਗਨਾਨੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਜੋੜੀ ਦੇ ਵਿਆਹ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਹ ਸਾਲ 2024 ਦਾ ਸਭ ਤੋਂ ਚਰਚਿਤ ਵਿਆਹ ਹੋਣ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਇਹ ਦੋਵੇਂ ਫਰਵਰੀ ਮਹੀਨੇ 'ਚ ਲਾੜਾ-ਲਾੜੀ ਬਣ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹਨ। ਪਰ ਹੁਣ ਜਦੋਂ ਵਿਆਹ ਦੀ ਤਾਰੀਕ ਇੰਨੀ ਨੇੜੇ ਆ ਗਈ ਹੈ ਤਾਂ ਜੋੜੇ ਨੇ ਆਖਰੀ ਸਮੇਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕਿਹਾ ਜਾ ਰਿਹਾ ਹੈ ਕਿ ਇਸ ਜੋੜੇ ਨੇ ਹੁਣ ਆਪਣੇ ਵਿਆਹ ਦਾ ਟਿਕਾਣਾ ਬਦਲ ਲਿਆ ਹੈ। ਦੋਵੇਂ ਗੋਆ 'ਚ ਵਿਆਹ ਕਰਨਗੇ ਅਤੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਿਚਾਲੇ ਇਹ ਸ਼ਾਨਦਾਰ ਜਸ਼ਨ ਲਗਭਗ 2 ਦਿਨ ਤੱਕ ਚੱਲੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਉਨ੍ਹਾਂ ਦਾ ਵਿਆਹ ਕਰਨ ਦਾ ਪਲਾਨ ਗੋਆ ਵਿੱਚ ਨਹੀਂ ਸਗੋਂ ਕਿਤੇ ਹੋਰ ਸੀ। ਇਸ ਤੋਂ ਪਹਿਲਾਂ ਰਕੁਲ ਅਤੇ ਜੈਕੀ ਵਿਦੇਸ਼ੀ ਧਰਤੀ ਉਤੇ ਵਿਆਹ ਕਰਨ ਬਾਰੇ ਸੋਚ ਰਹੇ ਸਨ। ਪਰ ਹੁਣ ਉਸਨੇ ਆਪਣਾ ਫੈਸਲਾ ਬਦਲ ਲਿਆ ਹੈ।
- ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹੈ ਰਕੁਲ ਪ੍ਰੀਤ ਸਿੰਘ, ਇਸ ਦਿਨ ਲਏਗੀ ਸੱਤ ਫੇਰੇ
- ਰਕੁਲ ਪ੍ਰੀਤ ਨੇ ਖੁੱਲ੍ਹੇ ਵਾਲਾਂ ਨਾਲ ਮਲਮਲ ਦਾ ਗਾਊਨ ਪਾ ਕੇ ਦਿਖਾਇਆ ਆਪਣਾ ਸਵੈਗ, ਦੇਖੋ ਸ਼ਾਨਦਾਰ ਤਸਵੀਰਾਂ
- Rakul Preet Singh-Esha Gupta: ਰਕੁਲ ਪ੍ਰੀਤ ਨੇ ਸਿਲਵਰ ਅਤੇ ਈਸ਼ਾ ਗੁਪਤਾ ਨੇ ਗੋਲਡਨ ਸਾੜ੍ਹੀ 'ਚ ਦਿਖਾਈ ਖੂਬਸੂਰਤੀ, ਦੇਖੋ ਦੋਵਾਂ ਸੁੰਦਰੀਆਂ ਦੀਆਂ ਤਸਵੀਰਾਂ