ਪੰਜਾਬ

punjab

ETV Bharat / entertainment

ਪੰਜਾਬੀ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਵੇਗੀ ਅਦਾਕਾਰਾ ਰਾਖੀ ਸਾਵੰਤ, ਜਲਦ ਹੋਵੇਗਾ ਰਿਲੀਜ਼ - Rakhi Sawant In Punjabi Song

Rakhi Sawant In Punjabi Video Song: ਆਪਣੇ ਬੇਬਾਕ ਬੋਲਾਂ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਪੰਜਾਬੀ ਇੰਡਸਟਰੀ ਦਾ ਹਿੱਸਾ ਬਣਨ ਜਾ ਰਹੀ ਹੈ। ਉਹ ਜਲਦ ਹੀ ਪੰਜਾਬੀ ਮਿਊਜ਼ਿਕ ਵੀਡੀਓ ਗੀਤ ਵਿੱਚ ਨਜ਼ਰ ਆਵੇਗੀ ਜਿਸ ਨੂੰ ਅਫ਼ਸਾਨਾ ਖਾਨ ਨੇ ਗਾਇਆ ਹੈ।

Rakhi Sawant In Punjabi Video Song
Rakhi Sawant In Punjabi Video Song

By ETV Bharat Entertainment Team

Published : Mar 10, 2024, 10:55 AM IST

ਚੰਡੀਗੜ੍ਹ: ਬਾਲੀਵੁੱਡ ਦੀ ਵਿਵਾਦਿਤ ਅਤੇ ਡਰਾਮਾ ਕੁਈਨ ਮੰਨੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਹੁਣ ਪੰਜਾਬੀ ਮਨੋਰੰਜਨ ਅਤੇ ਸਿਨੇਮਾ ਉਦਯੋਗ ਵਿੱਚ ਵੀ ਕਦਮ ਵਧਾਉਂਦੀ ਨਜ਼ਰੀ ਪੈ ਰਹੀ ਹੈ ਜਿਸ ਦਾ ਹੀ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਿਹਾ ਉਸ ਦਾ ਪਲੇਠਾ ਪੰਜਾਬੀ ਮਿਊਜਿਕ ਵੀਡੀਓ "ਮੁਹੱਲਾ' ਜੋ 12 ਮਾਰਚ ਨੂੰ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

ਅਫ਼ਸਾਨਾ ਖਾਨ ਨੇ ਗਾਇਆ ਗੀਤ: 'ਅਫ਼ਸਾਨਾ ਖਾਨ ਮਿਊਜ਼ਿਕ ਅਤੇ ਗੁਰਪ੍ਰੀਤ ਸਿੰਘ ਬੈਦਵਲ ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਸਬੰਧਤ ਟਰੈਕ ਨੂੰ ਆਵਾਜ਼ ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੇ ਦਿੱਤੀ ਹੈ, ਜਦਕਿ ਇਸ ਦੇ ਖ਼ੂਬਸੂਰਤ ਬੋਲ ਅਬੀਰ ਨੇ ਲਿਖੇ ਹਨ, ਜਿੰਨਾਂ ਦੀ ਕਲਮੋਂ ਜਨਮੇਂ ਇਸ ਬੇਹਤਰੀਣ ਗੀਤ ਨੂੰ ਸੰਗੀਤਬਧਤਾ ਉਏ ਕੁਨਾਲ ਵੱਲੋਂ ਦਿੱਤੀ ਗਈ ਹੈ ਜਿੰਨਾਂ ਅਨੁਸਾਰ ਮਨ ਨੂੰ ਮੋਹ ਲੈਣ ਵਾਲੇ ਇਸ ਗਾਣੇ ਅਤੇ ਮਿਊਜ਼ਿਕ ਵੀਡੀਓ ਦੇ ਪ੍ਰੋਜੈਕਟ ਪ੍ਰੋਜੈਟਰ ਵਿਕਰਾਂਤ ਬਾਲੀ ਅਤੇ ਨਿਰਮਾਤਾ ਗੁਰਪ੍ਰੀਤ ਸਿੰਘ ਬੈਦਵਾਨ ਹਨ।

ਅਦਾਕਾਰਾ ਰਾਖੀ ਸਾਵੰਤ

ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਾਂ ਉਪਰ ਫਿਲਮਾਂਏ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰ ਗੁਰੀ ਤੂਰ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ,ਜੋ ਇਸ ਮਿਊਜ਼ਿਕ ਵੀਡੀਓ 'ਚ ਅਦਾਕਾਰਾ ਰਾਖੀ ਸਾਵੰਤ ਨਾਲ ਪ੍ਰਭਾਵੀ ਫੀਚਰਿੰਗ ਕਰਦੇ ਵਿਖਾਈ ਦੇਣਗੇ।

ਰਾਖੀ ਵਲੋਂ ਪੰਜਾਬੀ ਇੰਡਸਟਰੀ ਵਿੱਚ ਦਿਲਚਸਪੀ: ਓਧਰ ਜੇਕਰ ਰਾਖੀ ਸਾਵੰਤ ਦੇ ਉਕਤ ਪ੍ਰੋਜੈਕਟ ਨਾਲ ਜੁੜਾਵ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਅਨੁਸਾਰ ਇਹ ਮਿਊਜ਼ਿਕ ਵੀਡੀਓ ਉਨਾਂ ਦੇ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਨਾਲ ਜੁੜਨ ਦੇ ਸੁਫ਼ਨਿਆਂ ਨੂੰ ਤਾਬੀਰ ਦੇਣ ਜਾ ਰਿਹਾ ਹੈ, ਜਿਸ ਦੀ ਤਾਂਘ ਉਨਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸੀ। ਰਾਖੀ ਇਸ ਮਿਊਜ਼ਿਕ ਵੀਡੀਓ ਨਾਲ ਜੁੜਨ ਦੇ ਬਣੇ ਸਬੱਬ ਸਬੰਧੀ ਜਾਣਕਾਰੀ ਦਿੰਦਿਆ ਅੱਗੇ ਕਿਹਾ ਕਿ ਗਾਇਕਾ ਅਫ਼ਸਾਨਾ ਖਾਨ ਦੀ ਗਾਇਕੀ ਤੋਂ ਉਹ ਹਮੇਸਾ ਕਾਫ਼ੀ ਮੁਦਸਰ ਰਹੀ ਹੈ, ਜਿਨ੍ਹਾਂ ਉਨਾਂ ਤੱਕ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਲਈ ਪਹੁੰਚ ਕੀਤੀ, ਤਾਂ ਬਿਨਾਂ ਹਿਚਕਚਾਹਟ ਇਸ ਪ੍ਰੋਪੋਜਲ ਨੂੰ ਸਵੀਕਾਰ ਕਰ ਲਿਆ।

ਅਦਾਕਾਰਾ ਰਾਖੀ ਸਾਵੰਤ

ਰਾਖੀ ਨੇ ਕੀ ਕਿਹਾ: ਹਿੰਦੀ ਸਿਨੇਮਾਂ ਗਲਿਆਰਿਆ ਵਿਚ ਅਪਣੀ ਬੇਬਾਕ ਬੋਲਬਾਣੀ ਦੇ ਚੱਲਦਿਆਂ ਵਿਵਾਦਾਂ ਦਾ ਕੇਂਦਰ ਬਿੰਦੂ ਬਣੀ ਰਹਿਣ ਵਾਲੀ ਇਸ ਬਹੁ-ਚਰਚਿਤ ਅਦਾਕਾਰਾ ਰਾਖੀ ਸਾਵੰਤ ਨੇ ਕਿਹਾ ਕਿ ਉਕਤ ਮਿਊਜ਼ਿਕ ਵੀਡੀਓ ਵਿਚ ਉਹ ਬਹੁਤ ਹੀ ਅਲਹਦਾ ਅਤੇ ਪ੍ਰਭਾਵਸ਼ਾਲੀ ਅਵਤਾਰ ਵਿਚ ਨਜ਼ਰ ਆਵੇਗੀ, ਜੋ ਉਨਾਂ ਦੇ ਹਾਲੀਆ ਕਿਰਦਾਰਾਂ ਅਤੇ ਇਮੇਜ ਤੋਂ ਇਕਦਮ ਉਲਟ ਹੈ ਜਿਸ ਨੂੰ ਨਿਭਾਉਣਾ ਇਕ ਸ਼ਾਨਦਾਰ ਅਤੇ ਸਕੂਨਦਾਇਕ ਅਹਿਸਾਸ ਰਿਹਾ ਹੈ। ਹਾਲ ਹੀ ਵਿਚ ਮਾਡਲ ਫਾਰੂਕ ਖਾਨ ਨਾਲ ਸਾਹਮਣੇ ਆਪਣੇ ਇਕ ਹੋਰ ਮਿਊਜ਼ਿਕ ਵੀਡੀਓ 'ਬੇਬੀ ਡਰਾਮਾ ਕਵੀਨ" ਨੂੰ ਲੈ ਕੇ ਵੀ ਲਾਈਮ ਲਾਈਟ ਬਟੋਰਨ ਵਿੱਚ ਸਫਲ ਰਹੀ ਹੈ। ਇਹ ਬਿੰਦਾਸ ਅਦਾਕਾਰਾ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਬਣੀ ਨਜ਼ਰ ਆਵੇਗੀ।

ABOUT THE AUTHOR

...view details