ਪੰਜਾਬ

punjab

ETV Bharat / entertainment

ਯੁਵਰਾਜ ਹੰਸ ਨੇ ਕੀਤਾ ਨਵੇਂ ਪਿਆਰੇ ਗੀਤ 'ਵੈਦ ਸ਼ੈਧ' ਦਾ ਐਲਾਨ, ਜਲਦ ਹੋਏਗਾ ਰਿਲੀਜ਼ - YUVRAAJ HANS

ਹਾਲ ਹੀ ਵਿੱਚ ਯੁਵਰਾਜ ਹੰਸ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Yuvraaj Hans
Yuvraaj Hans (Song Poster/ Instagram @ Yuvraaj Hans)

By ETV Bharat Entertainment Team

Published : Jan 23, 2025, 12:00 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿੱਚ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੇ ਹਨ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ, ਜੋ ਲੰਮੇਂ ਵਕਫ਼ੇ ਬਾਅਦ ਅਪਣਾ ਇੱਕ ਹੋਰ ਗੈਰ-ਫਿਲਮੀ ਗੀਤ 'ਵੈਦ ਸ਼ੈਧ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਮਨਮੋਹਕ ਅਵਾਜ਼ ਵਿੱਚ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਜ਼ ਉਪਰ ਜਾਰੀ ਹੋਵੇਗਾ।

'ਸਪੀਡ ਰਿਕਾਰਡਸ' ਅਤੇ 'ਹੰਸ ਰਾਜ ਹੰਸ' ਵੱਲੋਂ ਟਾਈਮ ਮਿਊਜ਼ਿਕ ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੇ ਜਾ ਰਹੇ ਉਕਤ ਟ੍ਰੈਕ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਯੁਵਰਾਜ ਹੰਸ ਦੁਆਰਾ ਖੁਦ ਅੰਜ਼ਾਮ ਦਿੱਤੀ ਗਈ ਹੈ, ਜਿੰਨ੍ਹਾਂ ਦੀਆਂ ਬਹੁ-ਕਲਾਵਾਂ ਦਾ ਖੂਬਸੂਰਤ ਇਜ਼ਹਾਰ ਕਰਵਾਉਂਦੇ ਇਸ ਗਾਣੇ ਨੂੰ ਕਾਫ਼ੀ ਵੱਡੇ ਪੱਧਰ ਉਪਰ ਸੰਗੀਤ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।

ਪਹਿਲਾਂ ਲੁੱਕ ਸਾਹਮਣੇ ਆਉਂਦਿਆਂ ਹੀ ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਵਿੱਚ ਗਾਇਕ ਯੁਵਰਾਜ ਹੰਸ ਦਾ ਨਿਰਾਲਾ ਅਤੇ ਚੁਲਬੁਲਾ ਗਾਇਨ ਅਤੇ ਫੀਚਰਿੰਗ ਅੰਦਾਜ਼ ਸੁਣਨ ਅਤੇ ਵੇਖਣ ਨੂੰ ਮਿਲੇਗਾ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਜ਼ਿਆਦਾਤਰ ਗੰਭੀਰ ਅਤੇ ਸੋਜ ਭਰੇ ਰੁਮਾਂਟਿਕ ਗਾਣਿਆ ਨੂੰ ਹੀ ਤਰਜੀਹ ਦਿੱਤੀ ਗਈ ਹੈ।

30 ਜਨਵਰੀ 2025 ਨੂੰ ਰਿਲੀਜ਼ ਕੀਤੇ ਜਾ ਰਹੇ ਉਕਤ ਗਾਣੇ ਦਾ ਆਡਿਓ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਕਾਫ਼ੀ ਨਿਵੇਕਲਾਪਣ ਭਰੀ ਸੰਗੀਤਕ ਸ਼ੈਲੀ ਦਾ ਅਹਿਸਾਸ ਸੰਗੀਤ ਪ੍ਰੇਮੀਆਂ ਨੂੰ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details