ਚੰਡੀਗੜ੍ਹ:ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਹੋਂਦ ਅਤੇ ਮਿਸਾਲ ਗਾਇਕੀ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਅਪਣਾ ਇੱਕ ਹੋਰ ਨਵਾਂ ਗਾਣਾ 'ਸੁਪਨਾ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।
"ਸੁਰਜੀਤ ਭੁੱਲਰ" ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਸੋਲੋ ਟ੍ਰੈਕ ਦਾ ਮਿਊਜ਼ਿਕ ਗੋਲਡੀ ਗਿੱਲ ਵੱਲੋਂ ਤਿਆਰ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਪੰਜਾਬੀ ਗਾਣਿਆ ਦੀ ਸੰਗੀਤਬੱਧਤਾ ਨੂੰ ਅੰਜ਼ਾਮ ਦੇ ਚੁੱਕੇ ਹਨ।
ਸੋਲੋ ਅਤੇ ਦੋਗਾਣਾ ਗਾਇਕੀ ਵਿੱਚ ਬਰਾਬਰਤਾ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਸੁਰਜੀਤ ਭੁੱਲਰ ਦੇ ਉਕਤ ਸਦਾ ਬਹਾਰ ਗਾਣੇ ਦੇ ਬੋਲ ਵਿੱਕੀ ਭੁੱਲਰ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।